ਹੁਣ ਪੰਜਾਬ ਵੀ ਪਲਾਜ਼ਮਾ ਥੈਰੇਪੀ ਦੇ ਜ਼ਰੀਏ ਮਰੀਜ਼ਾਂ ਨੂੰ ਕਰੇਗਾ ਠੀਕ,ICMR ਵੱਲੋਂ ਟਰਾਇਲ ਲਈ ਮਨਜ਼ੂਰੀ
ਦਿੱਲੀ ਤੋਂ ਬਾਅਦ ਕਈ ਸੂਬਿਆਂ ਵਿੱਚ ਪਲਾਜ਼ਮਾ ਥੈਰੇਪੀ ਦੀ ਵਰਤੋਂ ਸ਼ੁਰੂ ਹੋਈ
ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲੇ ਸੂਬਾ ਸਰਕਾਰ ਦੀ ਸਿਰਦਰਦੀ ਤਾਂ ਵਧਾ ਰਹੇ ਨੇ ਪਰ ਮਰੀਜ਼ਾਂ ਦੀ ਰਿਕਵਰੀ ਰੇਟ ਘੱਟ ਹੋਣਾ ਵੀ ਸੂਬੇ ਲਈ ਵੱਡੀ ਚਿੰਤਾ ਹੈ, ਦਿੱਲੀ ਵਿੱਚ ਪਲਾਜ਼ਮਾ ਥੈਰੇਪੀ ਦੇ ਚੰਗੇ ਨਤੀਜਿਆਂ ਤੋਂ ਬਾਅਦ ਹੁਣ ਪੰਜਾਬ ਨੇ ਵੀ ICMR ਤੋਂ ਪਲਾਜ਼ਮਾ ਥੈਰੇਪੀ ਦੇ ਟਰਾਇਲ ਦੀ ਮਨਜ਼ੂਰੀ ਮੰਗੀ ਸੀ ਜਿਸ ਦੀ ਪੰਜਾਬ ਨੂੰ ਇਜਾਜ਼ਤ ਦਿੱਤੀ ਗਈ ਹੈ, ਐਡੀਸ਼ਨਲ ਚੀਫ਼ ਸਕੱਤਰ ਵਿਨੀ ਮਹਾਜਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ, ਪੰਜਾਬ ਵਿੱਚ ਪਲਾਜ਼ਮਾ ਥੈਰੇਪੀ ਦੀ ਕਲੀਨੀਕਲ ਟਰਾਇਲ ਦੇ ਲਈ ਅੰਮ੍ਰਿਤਸਰ ਅਤੇ ਪਟਿਆਲਾ ਦੇ ਮੈਡੀਕਲ ਕਾਲਜ,ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ,ਸ੍ਰੀ ਗੁਰੂ ਰਾਮਦਾਸ ਮੈਡੀਕਲ ਸਾਇੰਸ ਅਤੇ ਰਿਸਰਚ ਅੰਮ੍ਰਿਤਸਰ, ਲੁਧਿਆਣਾ ਦਾ CMC ਅਤੇ DMC,ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਪਾਰਟਨਰ ਹੋਣਗੇ,ਇਨ੍ਹਾਂ ਸਾਰੇ ਵਿੱਚ ਤਾਲਮੇਲ ਬਿਠਾਉਣ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਇਨਵੈਸਟੀਗੇਟਰ ਨੂੰ ਸੌਂਪੀ ਗਈ ਹੈ,ਜੋ ਇਸ ਗੱਲ ਨੂੰ ਯਕੀਨੀ ਬਣਾਉਣਗੇ ਕੀ ICMR ਵੱਲੋਂ ਜਾਰੀ ਦਿਸ਼ਾ-ਨਿਰਦੇਸ਼ ਦਾ ਪੂਰੀ ਤਰ੍ਹਾਂ ਨਾਲ ਪਾਲਨ ਹੋਵੇ
ਕਿਹੜੇ-ਕਿਹੜੇ ਮਾਹਿਰ ਡਾਕਟਰ ਸ਼ਾਮਲ ਹੋਣਗੇ ?
ਐਡੀਸ਼ਨਲ ਚੀਫ਼ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕੀ ਪਲਾਜ਼ਮਾ ਥੈਰੇਪੀ PGI ਦੇ ਸਾਬਕਾ ਡਾਇਰੈਕਟਰ ਕੇ.ਕੇ ਤਲਵਾਰ ਦੀ ਗਾਈਡੈਂਸ ਵਿੱਚ ਕੀਤੀ ਜਾਵੇਗੀ,ਪ੍ਰਿੰਸੀਪਲ ਇਨਵੈਸਟੀਗੇਟਰ ਵੱਲੋਂ ਹੋਰ ਹਸਪਤਾਲ ਦੇ ਡਾਕਟਰਾਂ ਨਾਲ ਵੀ ਸਰਕਾਰ ਵੱਲੋਂ MOU 'ਤੇ ਹਸਤਾਖ਼ਰ ਕੀਤੇ ਗਏ ਨੇ ਜਿਸ ਵਿੱਚ ਡਾਕਟਰ ਅਹਿਕਾਜ ਜਿੰਦਲ,ਮੁੱਖੀ ਟਰਾਂਸਫ਼ਿਊਜ਼ ਮੈਡੀਸੀਨ,ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ,ਡਾ. ਜੋਸਫ਼ ਜੋਨ, ਮੁੱਖੀ ਕਲੀਨੀਕਲ ਹੈਮਾਟੋਲੋਜੀ,CMC
ਕੀ ਹੁੰਦੀ ਹੈ ਪਲਾਜ਼ਮਾ ਥੈਰੇਪੀ ?
ਪਲਾਜ਼ਮਾ ਥੈਰੇਪੀ ਦੇ ਜ਼ਰੀਏ ਕੋਰੋਨਾ ਤੋਂ ਠੀਕ ਹੋਏ ਲੋਕਾਂ ਦਾ ਪਲਾਜ਼ਮਾ ਮਰੀਜ਼ਾਂ ਦੇ ਅੰਦਰ ਟ੍ਰਾਂਸਫਿਯੂਜ਼ਨ ਕੀਤਾ ਜਾਂਦਾ ਹੈ, ਥੈਰੇਪੀ ਵਿੱਚ ਐਂਟੀ ਬਾਡੀ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਵਾਇਰਸ ਅਤੇ ਬੈਕਟੀਰੀਆ ਦੇ ਖ਼ਿਲਾਫ਼ ਸਰੀਰ ਵਿੱਚ ਬਣਦਾ ਹੈ,ਇਹ ਐਂਟੀ ਬਾਡੀ ਠੀਕ ਹੋ ਚੁੱਕੇ ਮਰੀਜ਼ ਦੇ ਸਰੀਰ ਤੋਂ ਕੱਢ ਕੇ ਬਿਮਾਰ ਸਰੀਰ ਵਿੱਚ ਪਾਈ ਜਾਂਦੀ ਹੈ, ਮਰੀਜ਼ 'ਤੇ ਐਂਟੀ ਬਾਡੀ ਦਾ ਅਸਰ ਹੋਣ 'ਤੇ ਵਾਇਰਸ ਕਮਜ਼ੋਰ ਹੋਣ ਲੱਗਦਾ ਹੈ, ਇਸ ਤੋਂ ਬਾਅਦ ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ, ਹਾਲਾਂਕਿ ਪਲਾਜ਼ਮਾ ਥੈਰੇਪੀ ਹਰ ਇੱਕ ਮਰੀਜ਼ 'ਤੇ ਕਾਰਗਰ ਸਾਬਤ ਨਹੀਂ ਹੁੰਦੀ ਹੈ ਕਿਉਂਕਿ ਕੋਰੋਨਾ ਦੇ ਮਰੀਜ਼ਾਂ ਦੇ ਨਾਲ ਦੂਜੀ ਚੀਜ਼ਾਂ ਵੀ ਜੁੜਿਆ ਹੁੰਦੀਆਂ ਨੇ, ਠੀਕ ਹੋਣ ਵਾਲੇ ਮਰੀਜ਼ ਵਿੱਚ ਸਹੀ ਐਂਟੀ ਬਾਡੀ ਦਾ ਹੋਣਾ ਜ਼ਰੂਰੀ ਹੁੰਦਾ ਹੈ