Moga Crime: ਮੋਗਾ ਵਿੱਚ ਪੁਲਿਸ ਨੇ ਇੱਕ ਹੋਟਲ ਵਿੱਚ ਦੇਹ ਵਪਾਰ ਦਾ ਪਰਦਾਫਾਸ਼ ਕਰਕੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਹੋਟਲ ਤੋਂ ਗਾਹਕਾਂ ਨੂੰ 6 ਔਰਤਾਂ ਤੇ ਲੜਕੀਆਂ ਸਮੇਤ ਫੜਿਆ ਹੈ। ਜਿਸ ਤੋਂ ਬਾਅਦ 11 ਲੋਕਾਂ ਖਿਲਾਫ ਦੇਹ ਵਪਾਰ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ 2 ਹੋਟਲ ਮੈਨੇਜਰ, 3 ਮਾਲਕ ਅਤੇ 6 ਗਾਹਕ ਸ਼ਾਮਲ ਹਨ। ਮੈਨੇਜਰ ਤੇ ਗਾਹਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


COMMERCIAL BREAK
SCROLL TO CONTINUE READING

ਜਾਣਕਾਰੀ ਮੁਤਾਬਕ ਹੋਟਲ 'ਚ ਕਾਫੀ ਸਮੇਂ ਤੋਂ ਲਗਾਤਾਰ ਲੜਕੀਆਂ ਤੇ ਔਰਤਾਂ ਨੂੰ ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਦੇਹ ਵਪਾਰ 'ਚ ਧੱਕੇ ਜਾਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹੋਟਲ 'ਚ ਵੱਡੇ ਪੱਧਰ 'ਤੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਸ਼ਿਕਾਇਤ ਤੋਂ ਬਾਅਦ ਮੋਗਾ ਦੇ ਐੱਸਐੱਸਪੀ ਜੇ. ਐਲਨਚੇਲੀਅਨ ਨੇ ਹੋਟਲ ਦੇ ਬਾਹਰ ਸਾਦੀ ਵਰਦੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ। ਇਸ ਤੋਂ ਬਾਅਦ ਕੁਝ ਪੁਲਿਸ ਮੁਲਾਜ਼ਮ ਹੋਟਲ ਦੇ ਅੰਦਰ ਚਲੇ ਗਏ। ਉਥੇ ਜਾ ਕੇ ਪਤਾ ਲੱਗਾ ਕਿ ਸਾਰੇ 6 ਕਮਰੇ ਦੇਹ ਵਪਾਰ ਲਈ ਬੁੱਕ ਕੀਤੇ ਹੋਏ ਸਨ।


ਇਸ ਤੋਂ ਬਾਅਦ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਪੁਲਿਸ ਦੇ ਨਾਲ-ਨਾਲ ਵਰਦੀ ਵਿੱਚ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਵੀ ਉਥੇ ਬੁਲਾਇਆ ਗਿਆ। ਜਦੋਂ ਇਸ ਟੀਮ ਨੇ ਹੋਟਲ ਦੇ ਕਮਰਿਆਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਵੱਖ-ਵੱਖ ਕਮਰਿਆਂ ਵਿੱਚ ਗਾਹਕਾਂ ਨਾਲ 6 ਔਰਤਾਂ ਅਤੇ ਲੜਕੀਆਂ ਪਾਈਆਂ ਗਈਆਂ। ਪੁਲਿਸ ਨੇ ਇਨ੍ਹਾਂ 6 ਲੜਕੀਆਂ ਨੂੰ ਪੁਲਿਸ ਬੱਸ ਵਿੱਚ ਬਿਠਾ ਕੇ ਭੇਜ ਦਿੱਤਾ। ਇਸ ਮਾਮਲੇ ਵਿੱਚ ਹੋਟਲ ਦੇ ਮੈਨੇਜਰ ਤੇ 6 ਗਾਹਕਾਂ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲਿਆਂਦਾ ਗਿਆ।


ਇਹ ਵੀ ਪੜ੍ਹੋ : Raghav Chadha Parineeti Chopra Engagement: ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ; ਵੇੇਖੋ ਖੂਬਸੂਰਤ ਤਸਵੀਰਾਂ


ਉਨ੍ਹਾਂ ਕਿਹਾ ਕਿ ਫੜ੍ਹੇ ਗਏ ਨੌਜਵਾਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਨ੍ਹਾਂ ਵੱਲੋਂ 14 ਦਿਨ ਲਈ ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਗਿਆ ਹੈ। ਉਨ੍ਹਾਂ ਸ਼ਹਿਰ ਵਿੱਚ ਹੋਟਲ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਈ. ਡੀ. ਪਰੂਫ਼ ਲੈ ਕੇ ਹੀ ਸਹੀ ਲੋਕਾਂ ਨੂੰ ਠਹਿਰਨ ਲਈ ਕਮਰੇ ਦੇਣ।


ਇਹ ਵੀ ਪੜ੍ਹੋ : Punjab Weather Update: ਗਰਮੀ ਨੇ ਤੋੜੇ ਹੁਣ ਸਾਰੇ ਰਿਕਾਰਡ; ਪੰਜਾਬ 'ਚ ਤਾਪਮਾਨ 44 ਡਿਗਰੀ ਨੂੰ ਪਾਰ