Amritpal Might Escape to Nepal News: ਅੰਮ੍ਰਿਤਪਾਲ ਸਿੰਘ ਦਾ ਚਾਰ ਸਾਥੀਆਂ ਸਣੇ ਨੇਪਾਲ ਫ਼ਰਾਰ ਹੋਣ ਦਾ ਖ਼ਦਸ਼ਾ
Amritpal Might Escape to Nepal News: ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਨੇ ਭਾਰਤ-ਨੇਪਾਲ ਸਰਹੱਦ ਉਤੇ ਚੌਕਸੀ ਵਧਾ ਦਿੱਤੀ ਹੈ। ਪੁਲਿਸ ਨੂੰ ਖ਼ਦਸ਼ਾ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਸਾਥੀਆਂ ਸਣੇ ਨੇਪਾਲ ਫ਼ਰਾਰ ਗਿਆ ਹੈ।
Amritpal Might Escape to Nepal News: ਪੰਜਾਬ ਵਿੱਚ ਕਈ ਮਾਮਲਿਆਂ ਵਿੱਚ ਫ਼ਰਾਰ ਚੱਲ ਰਹੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਚਾਰ ਸਾਥੀਆਂ ਦੇ ਪੰਜਾਬ ਛੱਡ ਕੇ ਨੇਪਾਲ ਜਾਣ ਦੀ ਸੂਚਨਾ ਮਗਰੋਂ ਊਧਮ ਸਿੰਘ ਨਗਰ ਜਨਪਦ ਵਿੱਚ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਪੁਲਿਸ ਨੇ ਨੇਪਾਲ ਬਾਰਡਰ ਉਤੇ ਨਾਕਾ ਲਗਾ ਕੇ ਬਾਰੀਕੀ ਨਾਲ ਚੈਕਿੰਗ ਦੀ ਮੁਹਿੰਮ ਸ਼ੁਰੂ ਕੀਤੀ ਹੈ। ਉਥੇ ਹੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਚਾਰ ਸਾਥੀਆਂ ਦੇ ਇਲਾਕੇ ਵਿੱਚ ਪੋਸਟਰ ਚਪਕਾ ਦਿੱਤੇ ਹਨ।
ਊਧਮ ਸਿੰਘ ਨਗਰ ਜਨਪਦ ਦੇ ਕੋਤਵਾਲੀ ਨਾਨਕਮੱਤਾ, ਖਟੀਮਾ ਤੇ ਝਨਕਈਆਂ ਥਾਣਾ ਖੇਤਰ ਵਿੱਚ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਚਾਰ ਸਾਥੀਆਂ ਦੇ ਪੋਸਟਰ ਚਿਪਕਾਏ ਜਾ ਰਹੇ ਹਨ ਤਾਂ ਕਿ ਆਮ ਜਨਤਾ ਨੂੰ ਕਿਤੇ ਵੀ ਇਹ ਸ਼ੱਕੀ ਲੋਕ ਦਿਖਾਈ ਦਿੰਦੇ ਹਨ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਉਥੇ ਹੀ ਨੇਪਾਲ ਸਰਹੱਦ ਉਤੇ ਪੁਲਿਸ ਤੇ ਐਸਐਸਪੀ ਵੱਲੋਂ ਸੰਯੁਕਤ ਰੂਪ ਨਾਲ ਗਸ਼ਤ ਕੀਤੀ ਜਾ ਰਹੀ ਹੈ। ਨਾਲ ਹੀ ਨਾਕਾ ਲਗਾ ਕੇ ਪੁਲਿਸ ਵੱਲੋਂ ਆਉਣ-ਜਾਣ ਵਾਲੇ ਵਾਹਨਾਂ ਨੂੰ ਲਗਾਤਾਰ ਚੈਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Amritpal Singh News: ਡਰਾਈਵਰ ਦਾ ਵੱਡਾ ਖੁਲਾਸਾ- 100 ਰੁਪਏ 'ਚ ਅੰਮ੍ਰਿਤਪਾਲ ਨੇ ਭੱਜਣਾ ਦਾ ਲਾਇਆ 'ਜੁਗਾੜ'! ਫੋਟੋ ਹੋਈ ਵਾਇਰਲ
ਸੀਓ ਖਟੀਮਾ ਵੀਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਚਾਰ ਸਾਥੀਆਂ ਉਤੇ ਪੰਜਾਬ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ। ਪੰਜਾਬ ਪੁਲਿਸ ਨੂੰ ਚਕਮਾ ਦੇ ਕੇ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਨਾਲ ਫ਼ਰਾਰ ਹੋ ਗਿਆ ਹੈ। ਅੰਮ੍ਰਿਤਪਾਲ ਸਿੰਘ ਦੇ ਆਪਣੇ ਸਾਥੀਆਂ ਦੇ ਨਾਲ ਨੇਪਾਲ ਜਾਣ ਦੀ ਇਨਪੁਟ ਉਤੇ ਊਧਮ ਸਿੰਘ ਨਗਰ ਜਨਪਦ ਵਿੱਚ ਪੁਲਿਸ ਅਲਰਟ ਉਤੇ ਹੈ, ਨਾਲ ਹੀ ਨੇਪਾਲ ਸਰਹੱਦ ਨਾਲ ਲੱਗੇ ਨਾਨਕਮੱਤਾ, ਖਟੀਮਾ, ਝਨਕਾਈਆਂ ਥਾਣਾ ਖੇਤਰਾਂ ਵਿੱਚ ਪੁਲਿਸ ਵੱਲੋਂ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ, ਨਾਲ ਹੀ ਨੇਪਾਲ ਬਾਰਡਰ ਉਤੇ ਐਸਐਸਬੀ ਦੇ ਨਾਲ ਮਿਲ ਕੇ ਪੁਲਿਸ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਚਾਰ ਸਾਥੀਆਂ ਦੇ ਪੋਸਟਰ ਵੀ ਚਿਪਕਾਏ ਜਾ ਰਹੇ ਹਨ ਤਾਂ ਜੇਕਰ ਕਿਸੇ ਵੀ ਨੂੰ ਇਹ ਸਖ਼ਸ਼ ਦਿਖਾਈ ਦੇਣ ਤਾਂ ਉਹ ਤੁਰੰਤ ਪੁਲਸਿ ਨੂੰ ਸੂਚਿਤ ਕਰਨ ਤੇ ਜੋ ਵੀ ਵਿਅਕਤੀ ਇਨ੍ਹਾਂ ਅਪਰਾਧੀਆਂ ਨੂੰ ਪਨਾਹ ਦਵੇਗਾ ਜਾਂ ਸਹਾਇਤਾ ਕਰੇਗਾ ਉਨ੍ਹਾਂ ਖਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਰਿਪੋਰਟ- ਧਰੇਂਦਰ ਮੋਹਨ ਗੌੜ
ਇਹ ਵੀ ਪੜ੍ਹੋ : ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਦਾ ਮਾਮਲਾ, ਦਿੱਲੀ ਪੁਲਿਸ ਨੇ ਦਰਜ ਕੀਤਾ ਕੇਸ