Amritsar Crime: ਅੰਮ੍ਰਿਤਸਰ ਦੇ ਗੁੱਜਰਪੁਰਾ ਇਲਾਕੇ ਵਿੱਚ ਇੱਕ ਨਾਬਾਲਿਗ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਨਾਬਾਲਿਗ ਵੱਲੋਂ ਚੁੱਕੇ ਗਏ ਖੌਫਨਾਕ ਕਦਮ ਨੂੰ ਲੈ ਕੇ ਪੀੜਤ ਦੇ ਪਿਤਾ ਨੇ ਆਪਣੀ ਹੀ ਪਤਨੀ ਉਪਰ ਗੰਭੀਰ ਦੋਸ਼ ਲਗਾਏ ਹਨ। ਮ੍ਰਿਤਕ ਦੇ ਪਿਤਾ ਮੁਤਾਬਕ ਉਸ ਦੀ ਪਤਨੀ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹਨ। ਉਹ ਆਟੋ ਚਲਾਉਣ ਦਾ ਕੰਮ ਕਰਦਾ ਹੈ ਜਦ ਉਹ ਆਟੋ ਚਲਾਉਣ ਚਲਾ ਜਾਂਦਾ ਸੀ ਤਾਂ ਬਾਅਦ ਵਿੱਚ ਉਹ ਸਖ਼ਸ਼ ਉਸ ਦੇ ਘਰ ਆਉਂਦਾ-ਜਾਂਦਾ ਸੀ।


COMMERCIAL BREAK
SCROLL TO CONTINUE READING

ਬੀਤੀ ਰਾਤ ਵੀ ਉਸ ਦੇ ਨਾਬਾਲਿਗ ਬੇਟੇ ਨੇ ਘਰ ਵਿੱਚ ਆਏ ਵਿਅਕਤੀ ਤੇ ਆਪਣੀ ਮਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖ ਲਿਆ। ਇਸ ਤੋਂ ਬਾਅਦ ਉਸ ਨੇ ਸ਼ਰਮ ਵਿੱਚ ਮੌਤ ਨੂੰ ਗਲਾ ਲਗਾ ਲਿਆ। ਪਿਤਾ ਨੇ ਦੱਸਿਆ ਕਿ ਉਸ ਦਾ ਬੇਟਾ ਆਪਣੀ ਮਾਂ ਦੀ ਹਰਕਤਾਂ ਤੋਂ ਬਹੁਤ ਪਰੇਸ਼ਾਨ ਸੀ। ਇਸ ਕਾਰਨ ਉਹ ਨਸ਼ਾ ਦਾ ਵੀ ਆਦੀ ਹੋ ਗਿਆ ਸੀ। ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਵੀ ਦਾਖ਼ਲ ਕਰਵਾਇਆ ਗਿਆ ਸੀ।


ਮਰਨ ਵਾਲੇ ਨਾਬਾਲਿਗ ਦੀ ਪਛਾਣ ਅਨਿਕੇਤ ਵਾਸੀ ਗਿਲਵਾਲੀ ਗੇਟ (ਅੰਮ੍ਰਿਤਸਰ) ਦੇ ਰੂਪ ਵਿੱਚ ਹੋਈ। ਪਿਤਾ ਮੁਤਾਬਕ ਉਸ ਦੇ ਦੋ ਘਰ ਹਨ। ਉਹ ਪਤਨੀ ਤੋਂ ਅਲੱਗ ਦੂਜੇ ਘਰ ਵਿੱਚ ਰਹਿੰਦਾ ਹੈ। ਉਹ ਅਚਾਨਕ ਦੇਰ ਸ਼ਾਮ ਬੇਟੇ ਨੂੰ ਮਿਲਣ ਆਇਆ ਪਰ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਜਦੋਂ ਦੇਖਿਆ ਕਿ ਬੇਟੇ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਲਾਕੇ ਵਿੱਚ ਰੌਲਾ ਪਾ ਕੇ ਲੋਕਾਂ ਨੂੰ ਇਕੱਠਾ ਕੀਤਾ। ਪਿਤਾ ਨੇ ਪੁਲਿਸ ਨੂੰ ਮੌਕੇ ਉਪਰ ਬੁਲਾਇਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ।


ਇਸ ਮੌਕੇ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਪੁਲਿਸ ਟੀਮ ਨੇ ਮੌਕੇ ਉਪਰ ਪੁੱਜ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪਰਿਵਾਰਿਕ ਮੈਂਬਰ ਜੋ ਵੀ ਬਿਆਨ ਦੇਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।


ਉਥੇ ਹੀ ਇਲਾਕੇ ਦੇ ਨੌਜਵਾਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਨੌਜਵਾਨ ਮਲਕੀਤ ਦੀ ਮਾਂ ਦੇ ਕਿਸੇ ਵਿਅਕਤੀ ਦੇ ਨਾਲ ਗ਼ਲਤ ਸਬੰਧ ਸਨ ਜਿਸਦੇ ਬਾਰੇ ਅਨੀਕੇਤ ਨੂੰ ਪਤਾ ਲੱਗਾ ਤਾਂ ਉਹ ਨਸ਼ਾ ਕਰਨ ਲੱਗ ਪਿਆ। ਅੱਜ ਵੀ ਉਹ ਸਾਨੂੰ ਮਿਲ਼ਿਆ ਪਰ ਕੋਈ ਗੱਲਬਾਤ ਨਹੀਂ ਕੀਤੀ ਤੇ ਥੋੜ੍ਹੀ ਦੇਰ ਬਾਅਦ ਪਤਾ ਲੱਗਾ ਕਿ ਉਸ ਨੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਪ੍ਰਸ਼ਾਸ਼ਨ ਕੋਲੋਂ ਕਨੂੰਨੀ ਕਾਰਵਾਈ ਦੀ ਮੰਗ ਕੀਤੀ।


ਇਹ ਵੀ ਪੜ੍ਹੋ : ਕੈਨੇਡਾ ਦੇ ਮੋਨਟਰਿਆਲ ਤੋਂ ਪੰਜਾਬ ਦਾ ਨੌਜਵਾਨ ਲਵਪ੍ਰੀਤ ਸਿੰਘ ਲਾਪਤਾ, ਪਰਿਵਾਰ ਵਾਲਿਆਂ ਨੇ ਕੀਤੀ ਅਪੀਲ