Bus Accident: ਨੂਰਪੁਰ ਬੇਦੀ `ਚ ਬਲਾਚੌਰ ਰੋਡ `ਤੇ ਪਲਟੀ ਬੱਸ, ਕਈ ਸਵਾਰੀਆਂ ਜ਼ਖ਼ਮੀ
ਨੂਰਪੁਰ ਬੇਦੀ ਬਲਾਚੌਰ ਰੋਡ `ਤੇ ਪਿੰਡ ਘਾਹੀ ਮਾਜਰਾ ਵਿੱਚ ਪਹਾੜੀ ਖੇਤਰ `ਚ ਬੱਸ ਪਲਟ ਕੇ ਲਗਭਗ 15 ਤੋਂ 20 ਫੁੱਟ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ `ਚ ਲਿਜਾਇਆ ਗਿਆ। ਗਨੀਮਤ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ਉਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਹਿਤ ਸਮਾਜ ਸੇਵੀ ਵੀ ਪਹੁੰ
Bus Accident: ਨੂਰਪੁਰ ਬੇਦੀ ਬਲਾਚੌਰ ਰੋਡ 'ਤੇ ਪਿੰਡ ਘਾਹੀ ਮਾਜਰਾ ਵਿੱਚ ਪਹਾੜੀ ਖੇਤਰ 'ਚ ਬੱਸ ਪਲਟ ਕੇ ਲਗਭਗ 15 ਤੋਂ 20 ਫੁੱਟ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਲਿਜਾਇਆ ਗਿਆ। ਗਨੀਮਤ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ਉਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਹਿਤ ਸਮਾਜ ਸੇਵੀ ਵੀ ਪਹੁੰਚੇ ਜਿਨ੍ਹਾਂ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਐਸਐਸਪੀ ਨੇ ਦੱਸਿਆ ਕਿ ਪ੍ਰਤੱਖਦਰਸ਼ੀਆਂ ਦੇ ਮੁਤਾਬਕ ਬੱਸ ਤੇਜ਼ ਗਤੀ ਵਿੱਚ ਸੀ ਤੇ ਸਾਹਮਣੇ ਤੋਂ ਟਰਾਲੀ ਆਉਣ ਕਾਰਨ ਬੱਸ ਸੰਤੁਲਨ ਗੁਆ ਬੈਠੀ ਤੇ ਪਲਟ ਗਈ। ਉਥੇ ਹੀ ਸਥਾਨਕ ਲੋਕਾਂ ਦੀ ਮਦਦ ਨਾਲ ਪ੍ਰਸ਼ਾਸਨ ਵੱਲੋਂ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ : Punjab's Colonel Manpreet Singh Cremation LIVE: ਪੰਜਾਬ ਦਾ ਮਨਪ੍ਰੀਤ ਸਿੰਘ ਹੋਇਆ ਸ਼ਹੀਦ, ਭਲਕੇ ਹੋਵੇਗਾ ਅੰਤਿਮ ਸਸਕਾਰ
ਹਾਦਸੇ ਸਬੰਧੀ ਜਾਣਕਾਰੀ ਮਿਲਦੇ ਰੂਪਨਗਰ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ, ਸ੍ਰੀ ਅਨੰਦਪੁਰ ਸਾਹਿਬ ਦੇ ਐੱਸਡੀਐਮ ਤੇ ਡੀਐਸਪੀ ਮੌਕੇ ਉਤੇ ਪੁੱਜੇ ਅਤੇ ਉਨ੍ਹਾਂ ਨੇ ਰਾਹਤ ਕਾਰਜਾਂ ਨੂੰ ਤੇਜ਼ ਕਰਵਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : Who was Col Manpreet Singh? ਕਾਲਜ ਦੇ ਟਾਪਰ ਰਹੇ ਸਨ ਸ਼ਹੀਦ ਕਰਨਲ ਮਨਪ੍ਰੀਤ ਸਿੰਘ, ਜਾਣੋ ਉਨ੍ਹਾਂ ਦੇ ਬਾਰੇ ਕੁਝ ਖਾਸ ਗੱਲਾਂ
ਨੂਰਪੁਰ ਬੇਦੀ ਤੋਂ ਬਿਮਲ ਸ਼ਰਮਾ ਦੀ ਰਿਪੋਰਟ