Gangster Arrest News (Navdeep Singh): ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖ਼ਿਲਾਫ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਮੋਗਾ ਸੀਆਈਏ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪੁਲਿਸ ਨੇ ਗੈਂਗਸਟਰ ਜੋਨ ਬੁੱਟਰ ਦੇ ਦੋ ਸਾਥੀਆਂ ਨੂੰ ਛੇ ਪਿਸਟਲ, ਅੱਠ ਜਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਿਕ ਦੋਵਾਂ ਮੁਲਜ਼ਮਾਂ ਨੂੰ ਸ਼ਨੀਵਾਰ ਨੂੰ ਹੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ।


COMMERCIAL BREAK
SCROLL TO CONTINUE READING

ਜਾਣਕਾਰੀ ਮੁਤਾਬਿਕ ਸੀਆਈਏ ਸਟਾਫ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਜੋਨ ਬੁੱਟਰ ਦੇ ਦੋ ਸਾਥੀ ਮੋਗਾ ਦੇ ਵਿੱਚ ਘੁੰਮ ਰਹੇ ਹਨ। ਦੋਵੇਂ ਮੁਲਜ਼ਮ ਜ਼ਿਲ੍ਹਾ ਕਚਹਿਰੀ ਦੇ ਪਿਛਲੇ ਪਾਸੇ ਸਫ਼ੈਦ ਰੰਗ ਦੀ ਆਈ-20 ਕਾਰ (ਡੀਐਲ2ਸੀਏਆਰ-4201) ਵਿੱਚ ਬੈਠੇ ਕਿਸੇ ਦਾ ਇੰਤਜ਼ਾਰ ਕਰ ਰਹੇ ਸਨ। ਕਾਰ 'ਚ ਹੀ ਸਵਾਰ ਹੋ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ 'ਚੋਂ 6 ਪਿਸਤੌਲ ਅਤੇ 8 ਕਾਰਤੂਸ ਬਰਾਮਦ ਹੋਏ। ਟੀਮ ਨੇ ਦੋਵਾਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਅਤੇ ਤਲਾਸੀ ਦੌਰਾਨ ਪੁਲਿਸ ਨੂੰ ਇਨ੍ਹਾਂ ਪਾਸੋਂ ਛੇ ਪਿਸਟਲ, ਅੱਠ ਜਿੰਦਾ ਕਾਰਤੂਸ ਬਰਾਮਦ ਹੋਏ ਹਨ। 


ਇਹ ਵੀ ਪੜ੍ਹੋਂ: Tarn Taran Firing News: ਸ਼ਗਨ ਪ੍ਰੋਗਰਾਮ 'ਚ 200 ਰੁਪਏ ਦੀਆਂ ਪਰਚੀਆਂ ਨਾ ਦੇਣ 'ਤੇ ਡੀਜੇ ਵਾਲੇ ਨਾਬਾਲਿਗ ਨੂੰ ਮਾਰੀ ਗੋਲੀ, ਮੌਤ


ਐਸਐਸਪੀ ਮੋਗਾ ਵਿਵੇਕਸ਼ੀਲ ਸੋਨੀ ਨੇ ਜਾਣਕਾਰੀ ਦਿੱਤੀ ਹੈ ਸੀਆਈਏ ਸਟਾਫ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ, ਕਿ ਗੈਂਗਸਟਰ ਜੋਨ ਬੁੱਟਰ ਦੇ ਦੋ ਸਾਥੀ ਮੋਗਾ ਦੇ ਵਿੱਚ ਘੁੰਮ ਰਹੇ ਹਨ। ਪੂਰੇ ਸ਼ਹਿਰ ਵਿੱਚ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਸੀ, ਇਸ ਦੌਰਾਨ ਪੁਲਿਸ ਨੇ ਦੋਵਾਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ। ਤਲਾਸੀ ਦੌਰਾਨ ਪੁਲਿਸ ਨੂੰ ਇਨ੍ਹਾਂ ਪਾਸੋਂ ਛੇ ਪਿਸਟਲ, ਅੱਠ ਜਿੰਦਾ ਕਾਰਤੂਸ ਬਰਾਮਦ ਹੋਏ ਹਨ ।ਅੱਜ ਇਨ੍ਹਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਵੱਧ ਤੋਂ ਵੱਧ ਦਿਨਾਂ ਦਾ ਰਿਮਾਂਡ ਹਾਸਲ ਦੀ ਮੰਗ ਕੀਤੀ ਜਾਵੇਗਾ। ਤਾਂ ਜੋ ਇਨ੍ਹਾਂ ਗੈਗਸਟਰਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਬਾਰੇ ਪਤਾ ਕੀਤਾ ਜਾ ਸਕੇ ।


 


ਇਹ ਵੀ ਪੜ੍ਹੋਂ: Punjab News: ਸਾਂਸਦ ਰਵਨੀਤ ਬਿੱਟੂ ਦੇ ਗੰਨਮੈਨ ਨੇ ਖੁੱਦ ਨੂੰ ਮਾਰੀ ਗੋਲੀ, ਮੌਕੇ 'ਤੇ ਹੋਈ ਮੌਤ