Ludhiana Crime News: ਲੁਧਿਆਣਾ ਪੁਲਿਸ ਨੇ ਬੀਤੇ ਦਿਨ ਆਦਰਸ਼ ਨਗਰ ਵਿੱਚੋਂ ਬਰਾਮਦ ਹੋਈ ਸਿਰ ਕਟੀ ਲਾਸ਼ ਦੇ ਮਾਮਲੇ ਵਿੱਚ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਲਾਸ਼ ਬਰਾਮਦ ਹੋਣ ਤੋਂ ਬਾਅਦ ਤਫਤੀਸ਼ ਮਗਰੋਂ ਪਵਨ ਨਾਂ ਦੇ ਸਖ਼ਸ਼ ਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮ੍ਰਿਤਕ ਦੀ ਪਛਾਣ ਰਾਮ ਪ੍ਰਸਾਦ ਵਜੋਂ ਕੀਤੀ ਸੀ।


COMMERCIAL BREAK
SCROLL TO CONTINUE READING

ਪਵਨ ਇੱਕ ਅਪਰਾਧੀ ਕਿਸਮ ਦਾ ਵਿਅਕਤੀ ਹੈ ਤੇ ਉਸ ਉਪਰ ਪਹਿਲਾਂ ਵੀ 5 ਤੋਂ ਜ਼ਿਆਦਾ ਮਾਮਲੇ ਚੱਲ ਰਹੇ ਹਨ, ਜਿਸ ਵਿੱਚ ਕਤਲ ਦੇ ਮਾਮਲੇ ਵੀ ਦਰਜ ਹਨ। ਪਵਨ ਨੇ ਖੁਦ ਨੂੰ ਬਚਾਉਣ ਲਈ ਆਪਣੀ ਸ਼ਕਲ ਦੇ ਮਿਲਦੇ-ਜੁਲਦੇ ਵਿਅਕਤੀ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ ਤਾਂ ਕਿ ਪੁਲਿਸ ਨੂੰ ਲੱਗੇ ਉਹ (ਪਵਨ) ਮਰ ਚੁੱਕਾ ਹੈ ਤੇ ਉਸ ਉਪਰ ਦਰਜ ਹੋਏ ਸਾਰੇ ਕੇਸ ਖ਼ਤਮ ਹੋ ਜਾਣ। ਇਸ ਨੀਅਤ ਨਾਲ ਸਭ ਤੋਂ ਪਹਿਲਾਂ ਪਵਨ ਨੇ ਰਾਮਪ੍ਰਸਾਦ ਨੂੰ ਆਪਣੇ ਨੇੜੇ ਘਰ ਦਿਵਾਇਆ।


ਇਸ ਤੋਂ ਬਾਅਦ ਸਾਜ਼ਿਸ਼ ਤਹਿਤ ਮੁਲਜ਼ਮ ਨੇ ਰਾਮਪ੍ਰਸਾਦ ਨੂੰ ਸ਼ਰਾਬ ਪਿਲਾ ਕੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਤੇ ਉਸ ਦੇ ਮੂੰਹ ਉਪਰ ਫੈਵੀਕਵਿੱਕ ਲਗਾ ਦਿੱਤੀ ਤਾਂ ਕਿ ਉਹ ਕੁਝ ਬੋਲ ਨਾ ਸਕੇ। ਫਿਰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸ ਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਵੱਢ ਦਿੱਤੀਆਂ ਤਾਂ ਕਿ ਫਿੰਗਰ ਪ੍ਰਿੰਟ ਰਾਹੀਂ ਉਸ ਦੀ ਪਛਾਣ ਨਾ ਹੋ ਸਕੇ। ਇਥੋਂ ਤੱਕ ਕਿ ਉਸ ਦਾ ਸਿਰ ਵੀ ਧੜ ਤੋਂ ਅਲੱਗ ਕਰ ਦਿੱਤਾ।


ਫਿਰ ਪਵਨ ਦੇ ਸ਼ਨਾਖ਼ਤੀ ਕਾਰਡ ਤੇ ਬ੍ਰੈਸਲੇਟ ਰਾਮਪ੍ਰਸਾਦ ਨੂੰ ਪੁਆ ਉਸ ਦੀ ਲਾਸ਼ ਨੂੰ ਸੁੱਟ ਦਿੱਤਾ। ਜਦੋਂ ਪੁਲਿਸ ਨੇ ਲਾਸ਼ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਸਨਾਖ਼ਤੀ ਪੱਤਰ ਬਰਾਮਦ ਹੋਇਆ। ਇਸ ਤੋਂ ਬਾਅਦ ਪੁਲਿਸ ਨੇ ਬਾਰੀਕੀ ਨਾਲ ਜਾਂਚ ਕੀਤੀ ਜਾਂ ਮਾਮਲਾ ਕੁਝ ਹੋਰ ਹੀ ਨਿਕਲਿਆ। ਪੁਲਿਸ ਨੇ ਜਾਂਚ ਮਗਰੋਂ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਇਹ ਵੀ ਪੜ੍ਹੋ : Chandigarh Weather Update: ਚੰਡੀਗੜ੍ਹ ਵਿੱਚ ਰਿਕਾਰਡ ਤੋੜ ਬਾਰਿਸ਼; ਪਾਣੀ ਵਿੱਚ ਡੁੱਬੇ ਕਈ ਇਲਾਕੇ


ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਮੁਲਜ਼ਮ ਨੂੰ ਵੱਖ-ਵੱਖ ਰਾਜਾਂ ਵਿੱਚ ਲਭ ਰਹੀ ਸੀ। ਮੁਲਜ਼ਮ ਨੇ ਪੁਲਿਸ ਦੀ ਨਜ਼ਰ ਵਿੱਚ ਖੁਦ ਨੂੰ ਮਰਿਆ ਸਾਬਤ ਕਰਨ ਲਈ ਆਪਣੀ ਪਤਨੀ ਨਾਲ ਮਿਲ ਕੇ ਇੱਕ ਸਾਜ਼ਿਸ਼ ਬਣਾਈ ਸੀ। ਮੁਲਜ਼ਮ ਨੇ ਖੁਦ ਦੀ ਕੱਦਕਾਠੀ ਵਾਲੇ ਵਿਅਕਤੀ ਰਾਮਪ੍ਰਸਾਦ ਨਾਲ ਨੇੜਤਾ ਬਣਾ ਕੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੀ ਪਤਨੀ ਨਾਲ ਮਿਲ ਕੇ ਰਾਮ ਪ੍ਰਸਾਦ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ।


ਇਹ ਵੀ ਪੜ੍ਹੋ : Chandigarh Weather Rain Today: 5-5 ਫੁੱਟ ਪਾਣੀ ਵਿੱਚ ਡੁੱਬੀਆਂ ਗੱਡੀਆਂ, ਵੀਡੀਓ ਰਾਹੀਂ ਵੇਖੋ ਚੰਡੀਗੜ੍ਹ ਦਾ ਹਾਲ