Delhi News: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਖਾਲਿਸਤਾਨੀ ਨਾਅਰਾ ਲਿਖਣ ਦੇ ਦੋਸ਼ `ਚ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
Delhi News: ਸਤੰਬਰ ਮਹੀਨੇ ਵਿੱਚ ਦਿੱਲੀ ਦੇ ਕਸ਼ਮੀਰੀ ਗੇਟ ਫਲਾਈਓਵਰ ਦੇ ਉਪਰਲੇ ਪਾਸੇ ਅਤੇ ਫਲਾਈਓਵਰ ਦੇ ਹੇਠਲੇ ਪਾਸੇ ਦੋਵੇਂ ਪਾਸੇ ਦਿੱਲੀ ਬਨਾਏਗਾ ਖਾਲਿਸਤਾਨ ਅਤੇ ਖਾਲਿਸਤਾਨ ਜ਼ਿੰਦਾਬਾਦ SFJ ਦੇ ਨਾਅਰੇ ਲਿਖੇ ਹੋਏ ਸਨ।
Delhi News: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਸ਼ਮੀਰੀ ਗੇਟ ਫਲਾਈਓਵਰ 'ਤੇ ਖਾਲਿਸਤਾਨੀ ਨਾਅਰਾ ਲਿਖਣ ਦੇ ਦੋਸ਼ 'ਚ ਹਰਿਆਣਾ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੈੱਲ ਦੀ ਟੀਮ ਨੇ ਹਰਿਆਣਾ ਅਤੇ ਪੰਜਾਬ 'ਚ ਕਈ ਛਾਪੇ ਮਾਰੇ, ਜਿਸ ਤੋਂ ਬਾਅਦ ਇਹ ਗ੍ਰਿਫਤਾਰੀ ਕੀਤੀ ਗਈ। ਸੈੱਲ ਦੀ ਟੀਮ ਗ੍ਰਿਫਤਾਰ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਕਸ਼ਮੀਰ ਗੇਟ ਫਲਾਈਓਵਰ 'ਤੇ ਖਾਲਿਸਤਾਨੀ ਨਾਅਰੇ ਕਿਸ ਦੇ ਕਹਿਣ 'ਤੇ ਲਿਖੇ ਗਏ ਸਨ ਅਤੇ ਨਾਅਰੇ ਲਿਖਣ ਲਈ ਕਿੰਨੇ ਪੈਸੇ ਦਿੱਤੇ ਗਏ ਸਨ।
ਸਤੰਬਰ ਮਹੀਨੇ ਵਿੱਚ ਦਿੱਲੀ ਦੇ ਕਸ਼ਮੀਰੀ ਗੇਟ ਫਲਾਈਓਵਰ ਦੇ ਉਪਰਲੇ ਪਾਸੇ ਅਤੇ ਫਲਾਈਓਵਰ ਦੇ ਹੇਠਲੇ ਪਾਸੇ ਦੋਵੇਂ ਪਾਸੇ ਦਿੱਲੀ ਬਣਾਏਗਾ ਖਾਲਿਸਤਾਨ ਅਤੇ ਖਾਲਿਸਤਾਨ ਜ਼ਿੰਦਾਬਾਦ SFJ ਦੇ ਨਾਅਰੇ ਲਿਖੇ ਹੋਏ ਸਨ। ਇਹ ਨਾਅਰੇ SFJ ਵੱਲੋਂ ਲਿਖੇ ਗਏ ਸਨ, ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ।
ਇਹ ਵੀ ਪੜ੍ਹੋ: Ram Rahim News: ਜਲਦ ਜੇਲ੍ਹ ’ਚੋਂ ਬਾਹਰ ਆਵੇਗਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ, ਫਰਲੋ ਹੋਈ ਮਨਜ਼ੂਰ