TarnTaran Murder News: ਤਰਨਤਾਰਨ ਵਿੱਚ ਬੱਚੇ ਦੇ ਅਗਵਾ ਹੋਏ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪੁਲਿਸ ਨੇ ਮਾਸੂਮ ਬੱਚੇ ਦੀ ਲਾਸ਼ ਬਰਾਮਦ ਕਰ ਲਈ ਹੈ ਤੇ ਬੱਚੇ ਦਾ ਕਾਤਲ ਕਲਯੁਗੀ ਪਿਓ ਹੀ ਨਿਕਲਿਆ ਹੈ। ਤਰਨਤਾਰਨ ਦੇ ਪਿੰਡ ਰਸਿਆਣਾ ਦੇ ਵਸਨੀਕ ਅੰਗਰੇਜ਼ ਸਿੰਘ ਨਾਮਕ ਕਲਯੁਗੀ ਪਿਓ ਨੇ ਹੀ ਆਪਣੇ ਤਿੰਨ ਸਾਲਾ ਮਾਸੂਮ ਪੁੱਤਰ ਗੁਰਸੇਵਕ ਸਿੰਘ ਨੂੰ ਪਾਣੀ ਦੇ ਸੂਏ ਵਿੱਚ ਡੋਬ ਕੇ ਮੌਤ ਦੇ ਘਾਟ ਉਤਾਰ ਦਿੱਤਾ।


COMMERCIAL BREAK
SCROLL TO CONTINUE READING

ਪੁਲਿਸ ਨੇ ਅੰਗਰੇਜ਼ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਮਾਸੂਮ ਦੀ ਲਾਸ਼ ਮੁਲਜ਼ਮ ਦੀ ਨਿਸ਼ਾਨਦੇਹੀ ਉਤੇ ਸੂਏ ਵਿਚੋਂ ਬਰਾਮਦ ਕਰ ਲਈ ਹੈ। ਦੱਸ ਦੇਈਏ ਕਿ ਐਤਵਾਰ ਸ਼ਾਮ ਅੰਗਰੇਜ਼ ਸਿੰਘ ਨੇ ਆਪਣੇ ਲੜਕੇ ਦੇ ਅਗਵਾ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਵਿੱਚ ਮਾਮਲਾ ਦਰਜ ਕਰਕੇ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਉਕਤ ਸੱਚਾਈ ਸਾਹਮਣੇ ਆ ਗਈ।


ਫਿਲਹਾਲ ਅੰਗਰੇਜ਼ ਸਿੰਘ ਸਲਾਖਾਂ ਦੇ ਪਿੱਛੇ ਹੈ ਤੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਸ ਨੇ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਇਸ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਪਾਇਆ ਹੈ ਪਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕੀ ਉਸ ਦਾ ਬੇਟਾ ਕਿਸੇ ਚੀਜ਼ ਨੂੰ ਲੈਣ ਵਾਸਤੇ ਜ਼ਿੱਦ ਕਰਦਾ ਪਿਆ ਸੀ ਜਿਸ ਤੋਂ ਬਾਅਦ ਅੰਗਰੇਜ਼ ਸਿੰਘ ਨੂੰ ਗੁੱਸਾ ਆ ਗਿਆ ਅਤੇ ਉਸਨੇ ਇਸ ਘਟਨਾ ਨੂੰ ਦਿੱਤਾ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਉਸਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


ਕਾਬਿਲੇਗੌਰ ਹੈ ਕਿ ਗੁਰਸੇਵਕ ਸਿੰਘ ਨੇ ਮਾਮਲਾ ਦਰਜ ਕਰਵਾਉਂਦੇ ਹੋਏ ਦਾਅਵਾ ਕੀਤਾ ਸੀ ਕਿ ਉਹ ਐਤਵਾਰ ਸ਼ਾਮ ਨੂੰ ਮੋਟਰਸਾਈਕਲ ਉਪਰ ਸਵਾਰ ਹੋ ਕੇ ਆਪਣੀ ਭੈਣ ਨੂੰ ਮਿਲਣ ਪਿੰਡ ਬਿਲੀਆਂ ਵਾਲਾ ਜਾ ਰਿਹਾ ਸੀ। ਪਿੱਛਾ ਕਰ ਰਹੀ ਕਾਰ ਫਤਿਹਾਬਾਦ ਰੋਡ 'ਤੇ ਪੁਲਿਸ ਚੌਕੀ ਡੇਹਰਾ ਸਾਹਿਬ ਨਜ਼ਦੀਕ ਆ ਗਈ।


ਇਹ ਵੀ ਪੜ੍ਹੋ : Independence Day 2023 Live Updates: ਅੱਜ ਪੂਰਾ ਭਾਰਤ ਮਨਾ ਰਿਹੈ ਅਜ਼ਾਦੀ ਦਾ ਦਿਹਾੜਾ, PM ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਲਹਿਰਾਇਆ ਤਿਰੰਗਾ, ਦੇਸ਼ ਨੂੰ ਦਿੱਤੀਆਂ 3 ਗਾਰੰਟੀ


ਇਸ ਵਿਚਾਲੇ ਕਾਰ ਵਿੱਚੋਂ ਦੋ ਸਿੱਖ ਤੇ ਇੱਕ ਮੋਨਾ ਵਿਅਕਤੀ ਬਾਹਰ ਆ ਗਏ। ਮੁਲਜ਼ਮਾਂ ਨੇ ਅੰਗਰੇਜ਼ ਸਿੰਘ ਦੀ ਕੁੱਟਮਾਰ ਕਰਕੇ ਉਸ ਦੀ ਜੇਬ ਵਿਚੋਂ 300 ਰੁਪਏ ਕੱਢ ਲਏ। ਫਿਰ ਉਕਤ ਵਿਅਕਤੀ ਦੇ ਕਹਿਣ 'ਤੇ ਉਸ ਦੇ ਮੁੰਡੇ ਗੁਰਸੇਵਕ ਸਿੰਘ ਨੂੰ ਅੰਗਰੇਜ਼ ਸਿੰਘ ਤੋਂ ਖੋਹ ਕੇ ਭੱਜ ਗਿਆ। ਬਿਆਨ ਬਦਲ ਕੇ ਕਿਹਾ ਕਿ ਮਾਸੂਮ ਨੂੰ ਪਿੰਡ ਢੋਟੀਆਂ ਦੇ ਰਸਤੇ ਵਿੱਚ ਅਗ਼ਵਾ ਕੀਤਾ ਗਿਆ ਸੀ।


ਇਹ ਵੀ ਪੜ੍ਹੋ : Independence Day 2023: CM ਭਗਵੰਤ ਮਾਨ ਅੱਜ ਪਟਿਆਲਾ 'ਚ ਲਹਿਰਾਉਣਗੇ ਤਿਰੰਗਾ, ਟਵੀਟ ਕਰ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ