ਚੰਡੀਗੜ੍ਹ :  ਇੱਕ ਖ਼ਤਰਨਾਕ ਕਤਲਕਾਂਡ ਦਾ ਮਾਮਲਾ  ਸਾਹਮਣੇ ਆਇਆ ਹੈ ਜਿਸ ਨੂੰ ਸ਼ਾਇਦ ਹੀ ਤੁਸੀਂ ਸੁਣਿਆ ਹੋਵੇਗਾ, ਪਤੀ ਨੂੰ ਪਤਨੀ 'ਤੇ ਸ਼ੱਕ ਕਰਨਾ ਇੰਨਾਂ ਭਾਰੀ ਪਿਆ ਸੀ ਪਤਨੀ ਨੇ ਉਸ ਨੂੰ ਮਾਰਨ ਦੇ ਲਈ ਖ਼ੌਫਨਾਕ ਸਾਜ਼ਿਸ਼ ਰਚ ਦਿੱਤੀ,ਇਸ ਮਾਮਲੇ ਦਾ ਖ਼ੁਲਾਸਾ ਜਦੋਂ ਪੁਲਿਸ ਨੇ ਕੀਤਾ ਲੋਕ ਹੈਰਾਨ ਰਹਿ ਗਏ 


COMMERCIAL BREAK
SCROLL TO CONTINUE READING

ਕੁਰਸੀ ਨਾਲ ਬੰਨ੍ਹ ਕੇ ਪਹਿਲਾਂ ਕੀਤਾ ਸੈਕਸ 


29 ਸਾਲ ਦੀ ਮਹਿਲਾ ਨੇ ਪਹਿਲਾਂ 65 ਸਾਲ ਦੇ ਪਤੀ  ਲਕਸ਼ਮਣ ਰਾਮਲਾਲ ਮਲਿਕ ਨੂੰ ਕੁਰਸੀ ਨਾਲ ਬੰਨਿਆ, ਇਸ ਦੇ ਬਾਅਦ ਕੁਰਸੀ ਨਾਲ ਬੰਨੇ ਪਤੀ ਨਾਲ Sex ਕੀਤਾ, ਇਸ ਤੋਂ ਬਾਅਦ ਪਤੀ ਦਾ ਗੱਲੇ 'ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ, ਇਸ ਖ਼ਤਰਨਾਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਤਨੀ ਫ਼ਰਾਰ ਹੋ ਗਈ 


ਇਸ ਤਰ੍ਹਾਂ ਹੋਇਆ ਕਤਲਕਾਂਡ ਦਾ ਖ਼ੁਲਾਸਾ 


ਨਾਗਪੁਰ ਵਿੱਚ ਹੋਏ ਕਤਲ ਦਾ ਖ਼ੁਲਾਸਾ ਕਰਦੇ ਹੋਏ ਪੁਲਿਸ ਨੇ ਦੱਸਿਆ ਕੀ ਮ੍ਰਿਤਕ ਲਕਸ਼ਣ ਰਾਮਲਾਲ ਮਲਿਕ ਆਪਣੀ ਪਤਨੀ ਦੇ ਨਾਲ ਕੁੱਝ ਸਮੇਂ ਪਹਿਲਾਂ ਨਾਗਪੁਰ ਵਿੱਚ ਰਹਿੰਦਾ ਸੀ, 65 ਸਾਲ ਦੇ ਰਾਮਲਾਲ ਮਲਿਕ ਨੂੰ ਆਪਣੀ ਪਤਨੀ 'ਤੇ ਸ਼ੱਕ ਸੀ ਕੀ ਸਵਾਤੀ ਦਾ ਕਿਸੇ ਗੈਰ ਮਰਦ ਨਾਲ ਸਰੀਰਕ ਸੰਬੰਧ ਸਨ, ਇਸ ਦੇ ਲਈ ਰਾਮਲਾਲ ਨੇ ਸਵਾਤੀ ਤੋਂ ਹੋਏ ਪੁੱਤਰ ਨੂੰ ਅਪਨਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ, ਇਸ ਨੂੰ ਲੈਕੇ ਦੋਵਾਂ ਵਿੱਚ ਵਿਵਾਦ ਹੋ ਗਿਆ ਸੀ, ਜਿਸ ਦੇ ਬਾਅਦ ਰਾਮਲਾਲ ਘਰ ਤੋਂ ਦੂਰ ਆਪਣੇ ਇੱਕ ਦੋਸਤ ਦੇ ਦਫ਼ਤਰ ਵਿੱਚ ਬਣੇ ਕਮਰੇ ਵਿੱਚ ਰਹਿੰਦਾ ਸੀ


ਕੀ ਬੋਲੀ ਪੁਲਿਸ


ਪੁਲਿਸ ਨੇ ਦੱਸਿਆ ਕੀ ਸਵਾਤੀ ਲਕਸ਼ਮਣ ਨਾਲ ਮਿਲਣ ਉਸ ਦੇ ਦੋਸਤ ਦੇ ਆਫਿਸ ਪਹੁੰਚੀ, ਸਵਾਤੀ ਨੇ ਰਾਮਲਾਲ ਦੇ ਹੱਥ-ਪੈਰ ਬੰਨ ਦਿੱਤੇ, ਉਸ ਤੋਂ ਬਾਅਦ ਸਰੀਰਕ ਸੰਬੰਧ ਬਣਾਏ, ਉਸ ਤੋਂ ਬਾਅਦ ਪਤੀ ਦਾ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ, ਜਿਸ ਗੱਡੀ ਦੇ ਜ਼ਰੀਏ ਪਤਨੀ ਪਹੁੰਚੀ ਸੀ ਉਸ ਡਰਾਈਵਰ ਤੋਂ ਜਦੋਂ ਪੁਲਿਸ ਨੇ ਪੁੱਛ-ਗਿੱਛ ਕੀਤੀ ਤਾਂ ਪੂਰਾ ਮਾਮਲਾ ਸਾਹਮਣੇ ਆਇਆ ਹੈ