Gurdaspur News (Bhopal Singh): ਗੁਰਦਾਸਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਪਨਿਆੜ ਖੰਡ ਮਿੱਲ ਅਤੇ ਘਰਾਲੇ ਮੋੜ 'ਤੇ ਨਾਕੇ ਲਗਾ ਕੇ 9 ਪਿਸਤੌਲ 10 ਮੈਗਜ਼ੀਨ 35 ਰੋਂਦ, 1.5 ਗ੍ਰਾਮ ਹੈਰੋਇਨ, ਅਤੇ 15,000 ਰੁਪਏ ਡਰੱਗ ਮਨੀ ਸਮੇਤ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਫੜੇ ਗਏ ਵਿਅਕਤੀਆਂ ਵਿੱਚੋਂ ਮਾਸਟਰ ਮਾਇੰਡ ਬਟਾਲਾ ਨਿਵਾਸੀ ਮਨੀ ਸਿੰਘ ਹੈ, ਜਿਸ ਉਪਰ ਸ਼ਿਵ ਸੈਨਾ ਆਗੂ ਦੇ ਭਰਾ ਦਾ ਕਤਲ ਕਰਨ ਦਾ ਮੁਕੱਦਮਾ ਵੀ ਚੱਲ ਰਿਹਾ ਹੈ।


COMMERCIAL BREAK
SCROLL TO CONTINUE READING

ਐਸਐਸਪੀ ਗੁਰਦਾਸਪੁਰ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਕਮਲਜੀਤ ਸਿੰਘ ਪੁੱਤਰ ਮਹਿਤਾਬ ਸਿੰਘ ਵਾਸੀ ਜੋੜਾ ਥਾਣਾ ਸਹਿਰਾਲੀ ਜ਼ਿਲ੍ਹਾ ਤਰਨ ਤਾਰਨ,ਉਪਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਸਗੋ ਬੁਰਾ ਥਾਣਾ ਝਬਾਲ ਜ਼ਿਲਾ ਤਰਨ ਤਾਰਨ ਹਾਲ ਰਾਏਪੁਰ ਵੀਰ ਛੱਤੀਸਗੜ੍ਹ,ਅਤੇ ਇੱਕ ਔਰਤ ਪੇਮਾ ਡੋਮਾਂ ਭੂਟਿਆ  ਵੈਸਟ ਬੰਗਾਲ ਦੇ ਤੌਰ ਤੇ ਹੋਈ। ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਆਪਣੀ ਦੋਸਤ ਪੇਮਾ ਡੈਮਾਂ ਦਾ ਜਨਮ ਦਿਨ ਮਨਾ ਕੇ ਘਰ ਤੇ ਵਾਪਸ ਆ ਰਹੇ ਸਨ,ਜਿਨਾਂ ਕੋਲੋਂ ਪੁੱਛ ਗਿੱਛ ਦੇ ਅਧਾਰ ਤੇ ਮਾਸਟਰ ਮਾਇੰਡ ਮਨੀ ਸਿੰਘ ਉਰਫ ਮਾਊ ਪੁੱਤਰ ਸੁੱਚਾ ਸਿੰਘ ਵਾਸੀ ਭੰਡਾਰੀ ਮੁਹੱਲਾ ਬਟਾਲਾ ,ਮਹਿਤਾਬ ਸਿੰਘ ਪੁੱਤਰ ਬਲਬੀਰ ਸਿੰਘ ਜ਼ਿਲ੍ਹਾ ਤਰਨ ਤਾਰਨ ਅਤੇ ਬਲਰਾਜ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ  ਭਿਖੀ ਪਿੰਡ ਜਿਲਾ ਤਰਨ ਤਾਰਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਐਸਐਸਪੀ ਨੇ ਦੱਸਿਆ ਕਿ ਸਾਰੇ ਕ੍ਰਾਈਮ ਪੇਸ਼ਾ ਵਿਅਕਤੀ ਹਨ ਜਿਨ੍ਹਾਂ ਦਾ ਬਹੁਤ ਵੱਡਾ ਨੈਟਵਰਕ ਹੈ ਅਤੇ ਜਿਸ ਦੇ ਅਧਾਰ 'ਤੇ ਸਾਨੂੰ ਹੋਰ ਵੀ ਵੱਡੀ ਕਾਮਯਾਬੀ ਹਾਸਿਲ ਹੋ ਸਕਦੀ ਹੈ ਇਹਨਾਂ ਤੋਂ ਪੁੱਛ ਕੇ ਜਾਰੀ ਹੈ। ਉਹਨਾਂ ਦੱਸਿਆ ਕਿ ਗਿਰੋਹ ਦੀ ਜੇਲ ਵਿੱਚ ਇੱਕ ਹੋਰ ਗੈਂਗਸਟਰ ਨਾਲ ਵੀ ਦੁਸ਼ਮਣੀ ਚਲਦੀ ਆ ਰਹੀ ਜਿਸ ਦੇ ਚਲਦਿਆਂ ਇਹਨਾਂ ਨੇ ਇਹ ਹਥਿਆਰ ਮਹਾਰਾਸ਼ਟਰ ਤੋਂ ਮੰਗਵਾਏ ਸਨ।


ਇਹ ਵੀ ਪੜ੍ਹੋ:  Gangster Arrest News: ਗੈਂਗਸਟਰ ਬੁੱਟਰ ਦੇ ਕਰੀਬੀ CIA ਸਟਾਫ ਨੇ ਕੀਤੇ ਕਾਬੂ


ਉਨ੍ਹਾਂ ਨੇ ਦੱਸਿਆ ਕਿ ਇਸ ਗਿਰੋਹ ਦਾ ਮਾਸਟਰ ਮਾਇੰਡ ਬਟਾਲਾ ਵਾਸੀ ਮਨੀ ਸਿੰਘ ਸਾਰੇ ਗਿਰੋਹ ਦਾ ਨੈਟਵਰਕ ਚਲਾਉਂਦਾ ਹੈ ਜਿਸ ਦੇ ਉੱਪਰ ਸ਼ਿਵ ਸੈਨਾ ਆਗੂ ਦੇ ਭਰਾ ਦਾ ਕਤਲ ਦਾ ਮੁਕਦਮਾ ਵੀ ਚੱਲ ਰਿਹਾ ਹੈ ਜਦੋਂ ਕਿ ਉਪਿੰਦਰ ਸਿੰਘ ਐਨਡੀਪੀਐਸ ਐਕਟ ਤਹਿਤ ਛੱਤੀਸਗੜ੍ਹ ਵਿੱਚ ਦਰਜ ਹੋਏ ਮਾਮਲੇ ਵਿੱਚ ਭਗੋੜਾ ਚੱਲ ਰਿਹਾ ਹੈ, ਪੁਲਿਸ ਨੇ ਦੱਸਿਆ ਕਿ ਇਸ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਬਹੁਤ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।


ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ CIA ਸਟਾਫ ਨੇ 400 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ