Nangal News: ਮਾਈਨਿੰਗ ਖਿਲਾਫ਼ ਅਕਸਰ ਆਵਾਜ਼ ਬੁਲੰਦ ਕਰਨ ਵਾਲੇ ਐਡਵੋਕੇਟ ਵਿਸ਼ਾਲ ਸੈਣੀ ਨੂੰ ਅੱਜ ਨੰਗਲ ਪੁਲਿਸ ਨੇ ਇੱਕ ਪੁਰਾਣੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2022 'ਚ ਪਿੰਡ ਨੰਗਲ ਵਿੱਚ ਮਾਈਨਿੰਗ ਖਿਲਾਫ ਪ੍ਰਦਰਸ਼ਨ ਦੌਰਾਨ ਕੁੱਟਮਾਰ ਦੇ ਦੋਸ਼ 'ਚ ਨੰਗਲ ਪੁਲਿਸ ਨੇ ਗ੍ਰਿਫਤਾਰ ਕੀਤਾ।


COMMERCIAL BREAK
SCROLL TO CONTINUE READING

ਦੱਸ ਦਈਏ ਕਿ 2022 ਵਿੱਚ ਪਿੰਡ ਭਲਾਂਣ ਵਿੱਚ ਮਾਈਨਿੰਗ ਖਿਲਾਫ ਪਿੰਡ ਵਾਸੀਆਂ ਅਤੇ ਇਲਾਕੇ ਦੇ ਮੁਹਤਬਰ ਲੋਕਾਂ ਵੱਲੋਂ ਧਰਨਾ ਲਗਾਇਆ ਗਿਆ ਸੀ। ਉਸ ਵੇਲੇ ਪੁਲਿਸ ਵੱਲੋਂ ਇਹ ਮਾਮਲਾ ਅਣਪਛਾਤੇ ਵਿਅਕਤੀਆਂ ਉਤੇ ਦਰਜ ਕੀਤਾ ਗਿਆ ਸੀ। ਅੱਜ ਵਿਸ਼ਾਲ ਸੈਣੀ ਨੂੰ ਕੋਰਟ ਵਿੱਚ ਪੇਸ਼ ਕਰ 14 ਅਗਸਤ ਤੱਕ ਜੁਡੀਸ਼ੀਅਲ ਰਿਮਾਂਡ ਉਤੇ ਭੇਜਿਆ ਗਿਆ ਜਦਕਿ ਪੁਲਿਸ ਵੱਲੋਂ ਉਸ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ।


ਇਸ ਦੇ ਵਿਰੋਧ ਵਿੱਚ ਨੰਗਲ ਕੋਰਟ ਦੇ ਵਕੀਲਾਂ ਵੱਲੋਂ ਵਿਰੋਧ ਜਤਾਇਆ ਗਿਆ। ਵਕੀਲਾਂ ਨੇ ਕਿਹਾ ਕਿ ਵਕੀਲ ਵਿਸ਼ਾਲ ਸੈਣੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਬਲਕਿ ਉਸ ਨੂੰ ਕਿਡਨੈਪ ਕੀਤਾ ਗਿਆ। 2022 ਵਿੱਚ ਪਿੰਡ ਭਲਾਂਣ ਵਿੱਚ ਮਾਈਨਿੰਗ ਖਿਲਾਫ ਪਿੰਡ ਵਾਸੀਆਂ ਅਤੇ ਇਲਾਕੇ ਦੇ ਮੁਹਤਬਰ ਲੋਕਾਂ ਵੱਲੋਂ ਧਰਨਾ ਲਗਾਇਆ ਗਿਆ ਸੀ। ਜਿਸ ਦੌਰਾਨ ਪੁਲਿਸ ਨੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਉਤੇ ਮੁਕੱਦਮਾ ਨੰਬਰ 153 ਦਰਜ ਕਰ ਲਿਆ ਸੀ ਤੇ ਅੱਜ ਐਡਵੋਕੇਟ ਵਿਸ਼ਾਲ ਸੈਣੀ ਨੂੰ ਕੋਰਟ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ, ਜਿਸ ਦੀ ਪੁਸ਼ਟੀ ਖੁਦ ਡੀ.ਐਸ.ਪੀ ਨੰਗਲ ਸਤੀਸ਼ ਸ਼ਰਮਾ ਨੇ ਕੀਤੀ।


ਇਸਦੇ ਵਿਰੋਧ ਵਿੱਚ ਨੰਗਲ ਕੋਰਟ ਦੇ ਵਕੀਲਾਂ ਵੱਲੋਂ ਵਿਰੋਧ ਜਤਾਇਆ ਗਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ  ਜਿਸ ਤਰੀਕੇ ਨਾਲ ਵਕੀਲ ਸਾਥੀ ਨੂੰ ਕੋਰਟ ਦੇ ਵਿੱਚੋਂ ਲਿਜਾਇਆ ਗਿਆ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਬਲਕਿ ਕਿਡਨੈਪ ਕੀਤਾ ਗਿਆ ਹੈ। ਵਕੀਲ ਭਾਈਚਾਰਾ ਪੁਲਿਸ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਾ ਹੈ। ਜੋ ਕੇਸ 2022 ਵਿੱਚ ਕਿਸੇ ਅਣਪਛਾਤੇ ਵਿਅਕਤੀ ਖਿਲਾਫ ਕੀਤਾ ਗਿਆ।


ਅੱਜ ਇੰਨੇ ਸਮੇਂ ਬਾਅਦ ਇਹ ਗ੍ਰਿਫ਼ਤਾਰੀ ਕੀਤੀ ਗਈ। ਵਕੀਲਾਂ ਨੇ ਇਸ ਕਾਰਵਾਈ ਉਤੇ ਸ਼ੰਕਾ ਜ਼ਾਹਿਰ ਕੀਤੀ ਹੈ। ਵਕੀਲਾਂ ਨੇ ਕਿਹਾ ਕਿ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਕੋਰਟ ਕੰਪਲੈਕਸ ਵਿੱਚੋਂ ਵਕੀਲ ਵਿਸ਼ਾਲ ਸੈਣੀ ਨੂੰ ਅਗਵਾ ਕੀਤਾ ਉਨ੍ਹਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਕੀਲ ਉਤੇ ਜੋ ਮਾਮਲਾ ਦਰਜ ਕੀਤਾ ਗਿਆ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਮਗਰ ਜਿਸ ਤਰੀਕੇ ਨਾਲ ਲਿਜਾਇਆ ਗਿਆ ਉਹ ਤਰੀਕਾ ਗਲਤ ਹੈ।


ਇਹ ਵੀ ਪੜ੍ਹੋ : Terrorist incidents in India: ਚੰਗੀ ਖ਼ਬਰ! ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਸਾਲ ਦਹਿਸ਼ਤਗਰਦੀ ਤੇ ਘੁਸਪੈਠ ਦੀਆਂ ਘਟਨਾਵਾਂ 'ਚ ਵੱਡੀ ਗਿਰਾਵਟ


ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ