ਮੁਹਾਲੀ : ਮੁਹਾਲੀ ਵਿੱਚ ਖਰੜ ਲਾਂਡਰਾਂ ਰੋਡ ਤੇ ਤਿੰਨ ਮੰਜ਼ਿਲਾਂ ਬਿਲਡਿੰਗ ਡਿੱਗਣ ਨਾਲ ਹੜਕੰਪ ਮੱਚ ਗਿਆ,ਦਰਾਸਲ ਜਿਹੜੀ ਬਿਲਡਿੰਗ ਡਿੱਗੀ ਹੈ ਉਸ ਦੇ ਨਾਲ ਹੀ ਨਵੀਂ ਬਿਲਡਿੰਗ ਬਣਾਉਣ ਦੇ ਲਈ ਖ਼ੁਦਾਈ 


COMMERCIAL BREAK
SCROLL TO CONTINUE READING

ਦਾ ਕੰਮ ਚੱਲ ਰਿਹਾ ਸੀ,ਪਰ ਅਚਾਨਕ ਨਾਲ ਖੜੀ ਬਿਲਡਿੰਗ ਤਾਸ਼ ਦੇ ਪੱਤੀਆਂ ਵਾਂਗ ਡਿਗ ਗਈ, ਜਿਸ ਵੇਲੇ ਬਿਲਡਿੰਗ ਡਿੱਗੀ ਉਸ ਵੇਲੇ ਦੱਸਿਆ ਜਾ ਰਿਹਾ ਹੈ ਬਿਲਡਿੰਗ ਵਿੱਚ 6  ਤੋਂ 7 ਲੋਕ ਮੌਜੂਦ ਸਨ 


ਰੈਸਕਿਉ ਅਪਰੇਸ਼ਨ 


ਜਿਵੇਂ ਹੀ ਮੁਹਾਲੀ ਵਿੱਚ ਬਿਲਡਿੰਗ ਡਿੱਗਣ ਦੀ ਖ਼ਬਰ ਮਿਲੀ ਉਸੇ ਵਕਤ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਰੈਸਕਿਉ ਅਪਰੇਸ਼ਨ ਸ਼ੁਰੂ ਕਰ ਦਿੱਤਾ,ਮੌਕੇ ਤੇ ਮੌਜੂਦ NDRF,ਫਾਇਰ ਬ੍ਰਿਗੇਡ ਦੀ ਟੀਮ ਨੇ 2 ਲੋਕਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ


5 ਸਾਲ ਪਹਿਲਾਂ ਬਣੀ ਸੀ ਬਿਲਡਿੰਗ 


ਜਿਹੜੀ 3 ਮੰਜ਼ਿਲਾਂ ਬਿਲਡਿੰਗ ਡਿੱਗੀ ਹੈ ਉਹ ਜ਼ਿਆਦਾ ਪੁਰਾਣੀ ਨਹੀਂ ਸੀ ਸਿਰਫ਼ 5 ਸਾਲ ਪਹਿਲਾਂ ਹੀ ਉਸ ਨੂੰ ਬਣਾਇਆ ਗਿਆ ਸੀ, ਬਿਲਡਿੰਗ ਵਿੱਚ ਇੱਕ ਐਕਾਉਂਟਸ ਦਾ ਆਫ਼ਿਸ ਸੀ,ਬੇਸਮੈਂਟ ਵਿੱਚ ਪੈਂਟਰੀ ਸੀ,ਪਹਿਲੀ ਮੰਜ਼ਿਲ 'ਤੇ ਰਿਸੈੱਪਸ਼ਨ ਅਤੇ ਦੂਜੀ ਮੰਜ਼ਿਲ 'ਤੇ ਦਫ਼ਤਰ ਸੀ


ਮੁੱਖ ਮੰਤਰੀ ਕੈਪਟਨ ਨੇ ਮੰਗੀ ਰਿਪੋਰਟ  


ਤਿੰਨ ਮੰਜ਼ਿਲਾਂ ਬਿਲਡਿੰਗ ਲਾਪਰਵਾਹੀ ਹੈ ਜਾਂ ਫਿਰ ਹਾਦਸਾ, ਇਸ ਦੀ ਜਾਂਚ ਹੋਣੀ ਚਾਹੀਦੀ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 3 ਮੰਜ਼ਿਲਾਂ ਬਿਲਡਿੰਗ ਡਿੱਗਣ ਦਾ ਨੋਟਿਸ ਲਿਆ,ਮੁੱਖ ਮੰਤਰੀ ਨੇ ਟਵੀਟ ਕਰਕੇ ਜਾਣਕਾਰ ਦਿੱਤੀ ਹੈ ਕਿ ਮੌਕੇ ਮੁਹਾਲੀ ਪ੍ਰਸ਼ਾਸਨ ਦੇ ਨਾਲ NDRF ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਮੌਜੂਦ ਨੇ ਅਤੇ ਪੀੜਤਾਂ ਨੂੰ ਹਰ  ਤਰਾਂ ਦੀ ਮਦਦ ਦਿੱਤੀ ਜਾ ਰਹੀ ਹੈ ਸਿਰਫ਼ ਇਨ੍ਹਾਂ ਹੀ ਨਹੀਂ ਮੁੱਖ  ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪੂਰੇ ਮਾਮਲੇ ਵਿੱਚ ਮੁਹਾਲੀ ਦੇ ਡੀਸੀ ਤੋਂ ਡਿਟੇਲ ਰਿਪੋਰਟ ਮੰਗੀ ਹੈ