NIA to visit Canada to investigate Khalistan attack on Indian Embassy news: ਇਸ ਸਮੇਂ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹਾਲ ਹੀ ਵਿੱਚ ਕੈਨੇਡਾ 'ਚ ਭਾਰਤੀ ਦੂਤਾਵਾਸ 'ਤੇ ਖਾਲਿਸਤਾਨੀ ਹਮਲੇ ਦੀ ਜਾਂਚ ਕਰਨ ਲਈ ਹੁਣ NIA ਦੀ ਟੀਮ ਕੈਨੇਡਾ ਜਾਵੇਗੀ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਕ NIA ਦੀ 4 ਮੈਂਬਰੀ ਟੀਮ ਸਤੰਬਰ ਦੇ ਪਹਿਲੇ ਹਫਤੇ ਵਿੱਚ ਕੈਨੇਡਾ ਜਾਵੇਗੀ। ਦੱਸ ਦਈਏ ਕਿ NIA ਦੀ ਟੀਮ ਕੇਸ ਨੰਬਰ-17/23 ਦੀ ਜਾਂਚ ਲਈ ਕੈਨੇਡਾ ਜਾ ਰਹੀ ਹੈ।


NIA ਵੱਲੋਂ ਗ੍ਰਹਿ ਮੰਤਰਾਲੇ ਦੇ ਹੁਕਮਾਂ 'ਤੇ ਪਿਛਲੇ ਮਹੀਨੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉੱਥੇ ਰਹਿ ਰਹੇ ਖਾਲਿਸਤਾਨੀਆਂ ਦੀ ਸੂਚੀ ਵੀ ਤਿਆਰ ਕਰ ਲਈ ਗਈ ਹੈ। ਸੂਤਰਾਂ ਦੇ ਮੁਤਾਬਕ ਐਨਆਈਏ ਪੂਰੀ ਸੂਚੀ ਕੈਨੇਡੀਅਨ ਜਾਂਚ ਏਜੰਸੀ ਨਾਲ ਸਾਂਝੀ ਕਰੇਗੀ। 


ਇਸ ਦੌਰਾਨ ਕੈਨੇਡਾ 'ਚ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤੀ ਅਧਿਕਾਰੀਆਂ ਨੂੰ ਧਮਕਾਉਣ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾਵੇਗੀ। 


ਇਹ ਵੀ ਪੜ੍ਹੋ: Donald Trump Arrest News: ਡੋਨਾਲਡ ਟਰੰਪ ਨੇ ਕੀਤਾ ਸਰੰਡਰ! 20 ਮਿੰਟ ਬਾਅਦ ਹੀ ਜੇਲ੍ਹ ਤੋਂ ਰਿਹਾਅ


(For more news apart from NIA to visit Canada to investigate Khalistan attack on Indian Embassy news, stay tuned to Zee PHH)