Jalandhar Crime News: ਬੀਤੀ ਦੇਰ ਰਾਤ ਜਨਮ ਦਿਨ ਮਨਾ ਕੇ ਪਰਤ ਰਹੇ ਗੀਤਾ ਮੰਦਿਰ ਦੇ ਪੁਜਾਰੀ ਤੇ ਉਸ ਦੇ ਪਰਿਵਾਰ ਨਾਲ ਰਸਤੇ ਵਿੱਚ ਕਾਰ ਉਤੇ ਆਈ ਇੱਕ ਔਰਤ ਸਣੇ ਦੋ ਲੋਕਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੁੱਟ ਦੀ ਘਟਨਾ ਮੌਕੇ ਪੀੜਤ ਪੁਜਾਰੀ ਦੇ ਨਾਲ ਉਸ ਦੇ ਬੱਚੇ ਵੀ ਮੌਜੂਦ ਸਨ, ਜੋ ਕਿ ਭਾਰੀ ਸਹਿਮ ਵਿੱਚ ਹਨ।


COMMERCIAL BREAK
SCROLL TO CONTINUE READING

ਜਲੰਧਰ ਦੇ ਥਾਣਾ 7 ਵਿੱਚ ਪੈਂਦੇ ਮਿੱਠਾਪੁਰ ਇਲਾਕੇ ਵਿੱਚ ਦੇਰ ਰਾਤ ਖਾਣਾ ਖਾ ਕੇ ਪਰਤ ਰਹੇ ਐਕਟਿਵਾ ਸਵਾਰ ਗੀਤਾ ਮੰਦਿਰ ਦੇ ਪੁਜਾਰੀ ਸੋਮਨਾਥ ਦੇ ਨਾਲ ਲੁੱਟ ਦੀ ਵਾਰਦਾਤ ਵਾਪਰ ਗਈ। ਚੀਮਾ ਚੌਕ ਤੋਂ ਪਿੱਛਾ ਕਰਦੀ ਇੱਕ ਗੱਡੀ ਨੇ ਮਿੱਠਾਪੁਰ ਸਕੂਲ ਦੇ ਨੇੜੇ ਇਸ ਲੁੱਟ ਨੂੰ ਅੰਜਾਮ ਦਿੱਤਾ। ਪੁਜਾਰੀ ਦੇ ਛੋਟੇ ਬੱਚਿਆਂ ਨੇ ਦੱਸਿਆ ਕਿ ਕਾਰ ਵਿੱਚੋਂ ਉਤਰ ਕੇ ਇੱਕ ਔਰਤ ਨੇ ਉਨ੍ਹਾਂ ਤੋਂ ਰਸਤਾ ਪੁੱਛਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।


ਇਹ ਵੀ ਪੜ੍ਹੋ : Haryana Violence News: ਹਰਿਆਣਾ ਦੇ ਕੁਝ ਹਿੱਸਿਆਂ 'ਚ ਇੰਟਰਨੈੱਟ 'ਤੇ ਪਾਬੰਦੀ, ਨੂਹ ਹਿੰਸਾ ਮਾਮਲੇ 'ਚ ਹੁਣ ਤੱਕ 6 ਲੋਕਾਂ ਦੀ ਮੌਤ


ਇੰਨੀ ਦੇਰ ਵਿੱਚ ਗੱਡੀ ਵਿੱਚ ਸਵਾਰ ਦੂਜੇ ਨੌਜਵਾਨ ਨੇ ਪਿੱਛੇ ਤੋਂ ਤੇਜ਼ਧਾਰ ਹਥਿਆਰ ਕੱਢ ਕੇ ਉਨ੍ਹਾਂ ਕੋਲੋਂ ਪੈਸੇ ਮੰਗ ਲੱਗੇ। ਲੁਟੇਰੇ ਉਨ੍ਹਾਂ ਕੋਲੋਂ ਕਰੀਬ 20,000 ਰੁਪਏ ਅਤੇ ਮੁੰਦਰੀਆਂ ਲੁਆ ਕੇ ਲੈ ਗਏ। ਘਟਨਾ ਤੋਂ ਕਰੀਬ ਇੱਕ ਘੰਟੇ ਬਾਅਦ ਪੁਲਿਸ ਘਟਨਾ ਸਥਾਨ ਉਤੇ ਪੁੱਜੀ ਜਦਕਿ ਪੂਰਾ ਪਰਿਵਾਰ ਉਸ ਜਗ੍ਹਾ ਉਤੇ ਮੌਜੂਦ ਰਿਹਾ ਹੈ। ਇਸ ਇਲਾਕੇ ਵਿੱਚ ਆਏ ਦਿਨ ਲੁਟੇਰਿਆਂ ਵੱਲੋਂ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪੁਜਾਰੀ ਸੋਮਨਾਥ ਨੇ ਦੱਸਿਆ ਕਿ ਲੁਟੇਰੇ ਨਸ਼ੇ ਵਿਚ ਸਨ ਅਤੇ ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਪੰਡਿਤ ਨੇ ਕਿਹਾ ਕਿ ਉਹ ਡਰ ਗਿਆ।  ਇਸੇ ਦੌਰਾਨ ਪਿੱਛੇ ਤੋਂ ਆ ਰਹੀ ਉਸ ਦੇ ਪਰਿਵਾਰ ਦੀ ਕਾਰ ਦੀ ਲਾਈਟ ਆ ਗਈ। ਲੁਟੇਰੇ ਕਾਹਲੀ ਨਾਲ ਕਾਰ ਵਿੱਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਏ। ਪੁਜਾਰੀ ਨੇ ਦੱਸਿਆ ਕਿ ਜੇ ਪਿੱਛੇ ਆ ਰਹੀ ਪਰਿਵਾਰ ਦੀ ਕਾਰ ਦੀਆਂ ਲਾਈਟਾਂ ਨਾ ਜਗਦੀਆਂ ਤਾਂ ਉਹ ਨੁਕਸਾਨ ਪਹੁੰਚਾ ਸਕਦਾ ਸੀ। ਉਨ੍ਹਾਂ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ।


ਇਹ ਵੀ ਪੜ੍ਹੋ : Haryana violence news: ਹਰਿਆਣਾ 'ਚ ਮਾਹੌਲ ਤਣਾਅਪੂਰਨ, ਕੇਂਦਰ ਤੋਂ ਮੰਗੀ ਗਈ ਸੁਰੱਖਿਆ ਬਲਾਂ ਦੀ ਹੋਰ 4 ਕੰਪਨੀਆਂ