Punjab News: ਰੱਖੜੀ ਵਾਲੇ ਦਿਨ ਬੀਐਸਐਫ ਨੂੰ ਅੰਮ੍ਰਿਤਸਰ ਤੋਂ ਮਿਲੀ 2 ਕਿਲੋ 630 ਗ੍ਰਾਮ ਹੈਰੋਇਨ
Amritsar News: ਪਾਕਿਸਤਾਨ ਤੋਂ ਡਰੋਨ ਰਾਹੀਂ ਸੁੱਟੀ ਗਈ ਪੰਜ ਪਲਾਸਟਿਕ ਦੀਆਂ ਬੋਤਲਾਂ ਵਿੱਚ ਹੈਰੋਇਨ ਪਾਈ ਗਈ ਹੈ।
Punjab's Amritsar Heroin Recovered News: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਰਾਤ ਰੱਖੜੀ ਵਾਲੇ ਦਿਨ ਬੀਐਸਐਫ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ BSF ਵੱਲੋਂ ਅੰਮ੍ਰਿਤਸਰ ਦੇ ਪਿੰਡ ਰਾਣੀਆ ਤੋਂ 2 ਕਿਲੋ 630 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਇਹ ਸਾਰੀ ਹੈਰੋਇਨ ਪੰਜ ਪਲਾਸਟਿਕ ਦੀਆਂ ਬੋਤਲਾਂ ਵਿੱਚ ਪਾ ਕੇ ਡਰੋਨ ਰਾਹੀਂ ਸੁੱਟੀ ਗਈ ਸੀ। ਪਾਕਿਸਤਾਨ ਤੋਂ ਡਰੋਨ ਰਾਹੀਂ ਸੁੱਟੀ ਗਈ ਪੰਜ ਪਲਾਸਟਿਕ ਦੀਆਂ ਬੋਤਲਾਂ ਵਿੱਚ ਹੈਰੋਇਨ ਪਾਈ ਗਈ ਹੈ ਅਤੇ ਬੀਐਸਐਫ ਵੱਲੋਂ ਹੈਰੋਇਨ ਨੂੰ ਬਰਾਮਦ ਕਰਨ ਤੋਂ ਬਾਅਦ ਖੇਤਰ ਵਿੱਚ ਤੁਰੰਤ ਕਾਰਵਾਈ ਕਰਦਿਆਂ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ।
ਫੋਰਸ ਦੇ ਜਵਾਨਾਂ ਵੱਲੋਂ ਬੁੱਧਵਾਰ ਸ਼ਾਮ ਨੂੰ ਪਿੰਡ ਦੇ ਇਕ ਖੇਤ 'ਚੋਂ ਤਲਾਸ਼ੀ ਮੁਹਿੰਮ ਚਲਾਈ ਅਤੇ ਹੈਰੋਇਨ ਵਾਲੀਆਂ 5 ਪਲਾਸਟਿਕ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ। ਅਧਿਕਾਰੀ ਨੇ ਅੱਗੇ ਕਿਹਾ ਕਿ ਇਸ ਨੂੰ ਡਰੋਨ ਦੁਆਰਾ ਸੁੱਟਿਆ ਗਿਆ ਸੀ, ਕਿਉਂਕਿ ਬੋਤਲਾਂ ਵਾਲੇ ਪੋਲੀਥੀਨ ਦੇ ਨਾਲ ਇੱਕ ਨਾਈਲੋਨ ਹੁੱਕ ਜੁੜਿਆ ਹੋਇਆ ਸੀ।
ਦੱਸ ਦਈਏ ਕਿ ਇੱਕ ਅਧਿਕਾਰੀ ਵੱਲੋਂ ਬੁੱਧਵਾਰ ਨੂੰ ਦੱਸਿਆ ਗਿਆ ਕਿ ਸੀਮਾ ਸੁਰੱਖਿਆ ਬਲ ਵੱਲੋਂ ਪੰਜਾਬ ਦੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਲਾਸ਼ੀ ਦੌਰਾਨ ਅੱਠ ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ ਅਫੀਮ ਦਾ ਇੱਕ ਪੈਕਟ ਜ਼ਬਤ ਕੀਤਾ ਗਿਆ।
ਖਾਸ ਸੂਚਨਾ ਮਿਲਣ ਤੋਂ ਬਾਅਦ ਕਾਰਵਾਈ ਕਰਦੇ ਹੋਏ ਬੀਐੱਸਐੱਫ ਦੇ ਜਵਾਨਾਂ ਵੱਲੋਂ ਮੰਗਲਵਾਰ ਸ਼ਾਮ ਗੁਰਦਾਸਪੁਰ ਦੇ ਸਰਹੱਦੀ ਪਿੰਡ ਦੋਸਤਪੁਰ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਦੋਸਤਪੁਰ ਤੋਂ 6.30 ਕਿਲੋਗ੍ਰਾਮ ਵਜ਼ਨ ਦੀ ਹੈਰੋਇਨ ਦੇ ਛੇ ਪੈਕੇਟ ਅਤੇ 12 ਵੋਲਟ ਬੈਟਰੀ ਕੇਸ ਵਿੱਚ 70 ਗ੍ਰਾਮ ਅਫੀਮ ਵਾਲਾ ਇੱਕ ਪੈਕੇਟ ਜ਼ਬਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Gurdaspur News: BSF ਨੇ ਜ਼ਮੀਨ ਹੇਠਾਂ ਦੱਬੀ 6 ਪੈਕਟ ਹੈਰੋਇਨ ਕੀਤੀ ਬਰਾਮਦ
ਇਹ ਵੀ ਪੜ੍ਹੋ: Bathinda News: ਬਠਿੰਡਾ 'ਚ ਨਸ਼ਾ ਤਸਕਰਾਂ ਦੇ ਖਿਲਾਫ ਛਾਪੇਮਾਰੀ ਕਰਨ ਗਈ CIA ਦੀ ਟੀਮ 'ਤੇ ਹਮਲਾ, ਤਿੰਨ ਮੁਲਾਜਮ ਜ਼ਖ਼ਮੀ
(For more latest news apart from Heroin Recovered from Punjab's Amritsar, stay tuned to Zee PHH)