Ludhiana News: ਗੱਡੀ ਦੇ ਇੱਕ ਪੰਕਚਰ ਕਰਕੇ ਵਪਾਰੀ ਦਾ ਹੋਇਆ ਲੱਖਾਂ ਰੁਪਏ ਦਾ ਨੁਕਸਾਨ, ਜਾਣੋ ਪੂਰਾ ਮਾਮਲਾ
Ludhiana Crime News: ਦੱਸਣਯੋਗ ਹੈ ਕਿ ਇਸ ਘਟਨਾ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Punjab's Ludhiana Crime News: ਲੁਧਿਆਣਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਪਾਰੀ ਨੂੰ ਗੱਡੀ ਦੇ ਇੱਕ ਪੰਕਚਰ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਸਾਊਥ ਸਿਟੀ ਇਲਾਕੇ ਦੇ ਪੈਟਰੋਲ ਪੰਪ 'ਤੇ ਇੱਕ ਵਪਾਰੀ ਦਾ ਡਰਾਈਵਰ ਪੰਕਚਰ ਲਗਵਾਉਣ ਆਇਆ ਸੀ ਪਰ ਉਹ ਲੁੱਟ ਦਾ ਸ਼ਿਕਾਰ ਹੋ ਗਿਆ।
ਦੱਸ ਦਈਏ ਕਿ ਸਾਊਥ ਸਿਟੀ ਰੋਡ 'ਤੇ ਸਥਿਤ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਦੇ ਸ਼ਿਵਾਲਿਕ ਪੈਟਰੋਲ ਪੰਪ 'ਤੇ ਰੀਅਲ ਅਸਟੇਟ ਕਾਰੋਬਾਰੀ ਅਤੇ ਸ਼ਰਮਨ ਵਾਟੀਆ ਅਸਟੇਟ ਦੇ ਮਾਲਕ ਦੀ ਗੱਡੀ 'ਚੋਂ 22 ਲੱਖ ਦੀ ਨਕਦ ਨਾਲ ਭਰਿਆ ਬੈਗ ਚੋਰੀ ਕਰਕੇ ਚੋਰ ਫ਼ਰਾਰ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਸਮੇਂ ਵਪਾਰੀ ਦਾ ਡਰਾਈਵਰ ਪੰਕਚਰ ਕਰਵਾਉਣ ਲਈ ਪੰਪ 'ਤੇ ਆਇਆ ਹੋਇਆ ਸੀ ਅਤੇ ਉਸ ਦਾ ਧਿਆਨ ਪੰਕਚਰ ਕਰਵਾਉਣ 'ਤੇ ਲੱਗਾ ਹੋਇਆ ਸੀ। ਉਦੋਂ ਹੀ ਪਿੱਛੇ ਤੋਂ ਇੱਕ ਬਦਮਾਸ਼ ਵੱਲੋਂ ਗੱਡੀ 'ਚੋਂ ਬੈਗ ਚੋਰੀ ਕਰ ਲਿਆ ਗਿਆ। ਇਹ ਵੀ ਸਾਹਮਣੇ ਆਇਆ ਹੈ ਕਿ ਇਸ ਤੋਂ ਬਾਅਦ ਉਹ ਕੁਝ ਦੂਰੀ 'ਤੇ ਬਾਈਕ 'ਤੇ ਖੜ੍ਹੇ ਆਪਣੇ ਸਾਥੀ ਸਮੇਤ ਫਰਾਰ ਹੋ ਗਿਆ।
ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ’ਤੇ ਏਡੀਸੀਪੀ ਸ਼ੁਭਮ ਅਗਰਵਾਲ ਅਤੇ ਥਾਣਾ ਪੀਏਯੂ ਅਤੇ ਥਾਣਾ ਹੈਬੋਵਾਲ ਦੀ ਪੁਲਿਸ ਮੌਕੇ ’ਤੇ ਪੁੱਜ ਗਈ ਅਤੇ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਇਹ ਘਟਨਾ ਸ਼ਾਮ 5:40 (3 ਅਗਸਤ) ਦੇ ਕਰੀਬ ਵਾਪਰੀ ਹੈ। ਉਦੋਂ ਇੱਕ ਵਪਾਰੀ ਦਾ ਡਰਾਈਵਰ ਗੱਡੀ ਨੂੰ ਪੰਕਚਰ ਕਰਵਾਉਣ ਲਈ ਪੈਟਰੋਲ ਪੰਪ 'ਤੇ ਰੁਕਿਆ ਸੀ ਪਰ ਕੁਝ ਨੌਜਵਾਨ ਗੱਡੀ 'ਚੋਂ ਪੈਸਿਆਂ ਨਾਲ ਭਰਿਆ ਬੈਗ ਚੁੱਕ ਕੇ ਭੱਜ ਗਏ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਕਤ ਵਪਾਰੀ ਆਪਣੇ ਦੋਸਤ ਨਾਲ ਬੈਠਾ ਸੀ ਅਤੇ ਉਸ ਦਾ ਡਰਾਈਵਰ ਗੱਡੀ ਦਾ ਪੰਕਚਰ ਕਰਵਾਉਣ ਲਈ ਪੈਟਰੋਲ ਪੰਪ 'ਤੇ ਆਇਆ ਸੀ। ਦੱਸਣਯੋਗ ਹੈ ਕਿ ਇਸ ਘਟਨਾ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Viral Video: ਪੜ੍ਹਾਈ ਕਰਨ ਲਈ ਡਰਾਮੇ ਕਰ ਰਿਹਾ ਸੀ ਪੁੱਤ, ਜਦੋਂ ਪਿਓ ਨੇ ਸ਼ੁਰੂ ਕੀਤਾ ਡਰਾਮਾ ਤਾਂ...
(For more news apart from Ludhiana Crime News, stay tuned to Zee PHH)