Trending Photos
Trains Cancelled News: ਅੰਬਾਲਾ ਰੇਲਵੇ ਡਿਵੀਜ਼ਨ ਤੋਂ ਧੁੰਦ ਕਾਰਨ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ ਅੰਬਾਲਾ ਵਿੱਚ ਅਜੇ ਧੁੰਦ ਨਹੀਂ ਪਰ ਪੰਜਾਬ ਅਤੇ ਯਮੁਨਾ ਦੇ ਪੱਟੀ ਵਿੱਚ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਧੁੰਦ ਪੈ ਰਹੀ ਹੈ। ਇਸ ਦਾ ਅਸਰ ਰੇਲਗੱਡੀਆਂ ਦੀ ਆਵਾਜਾਈ ਉਤੇ ਪੈ ਰਿਹਾ ਹੈ।
ਉਸ ਨੂੰ ਦੇਖਦੇ ਹੋਏ ਰੇਲਵੇ ਪ੍ਰਸ਼ਾਸਨ ਵੱਲੋਂ ਕੁਝ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉਥੇ ਕੋਵਿਡ ਦੇ ਸਮੇਂ ਜਦ ਟ੍ਰੇਨਾਂ ਨੂੰ ਰੀਸਟੋਰ ਕੀਤਾ ਗਿਆ ਸੀ ਉਤੋਂ 0 ਨੰਬਰ ਤੋਂ ਚਲਾਇਆ ਗਿਆ ਸੀ, ਜਿਸ ਵਿੱਚ ਉਨ੍ਹਾਂ ਨੂੰ ਮੇਲ ਐਕਸਪ੍ਰੈਸ ਦਾ ਦਰਜਾ ਦਿੱਤਾ ਗਿਆ ਸੀ। ਹੁਣ ਜਨਵਰੀ ਤੋਂ ਆਪਣੇ ਪੁਰਾਣੇ ਨੰਬਰ ਨਾਲ ਚੱਲੇਗੀ।
ਧੁੰਦ ਦਾ ਮੌਸਮ ਸ਼ੁਰੂ ਹੁੰਦੇ ਸਾਰ ਹੀ ਇਸ ਦਾ ਅਸਰ ਰੇਲਵੇ ਆਵਾਜਾਈ 'ਤੇ ਨਜ਼ਰ ਆ ਰਿਹਾ ਹੈ। ਇਸ ਦਾ ਰੇਲ ਗੱਡੀਆਂ ਦੀ ਰਫ਼ਤਾਰ 'ਤੇ ਬਹੁਤ ਅਸਰ ਪੈਂਦਾ ਹੈ। ਹਾਲਾਂਕਿ ਧੁੰਦ ਦਾ ਅਸਰ ਹਰਿਆਣਾ 'ਚ ਇੰਨਾ ਜ਼ਿਆਦਾ ਦੇਖਣ ਨੂੰ ਨਹੀਂ ਮਿਲਿਆ ਹੈ। ਇਸ ਦੇ ਨਾਲ ਹੀ ਪੰਜਾਬ ਅਤੇ ਗੰਗਾ-ਯਮੁਨਾ ਪੱਟੀ ਵਿੱਚ ਯੂਪੀ, ਬਿਹਾਰ ਅਤੇ ਅਸਾਮ ਵੱਲ ਧੁੰਦ ਪੈ ਰਹੀ ਹੈ, ਜਿਸ ਕਾਰਨ ਰੇਲਵੇ ਪ੍ਰਸ਼ਾਸਨ ਨੂੰ ਕੁਝ ਟਰੇਨਾਂ ਰੱਦ ਕਰਨੀਆਂ ਪਈਆਂ ਹਨ।
ਰੇਲਗੱਡੀਆਂ ਦੇ ਰੱਦ ਹੋਣ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਅੰਬਾਲਾ ਰੇਲਵੇ ਡਿਵੀਜ਼ਨ ਦੇ ਸੀਨੀਅਰ ਡੀਸੀਐਮ ਨਵੀਨ ਕੁਮਾਰ ਨੇ ਦੱਸਿਆ ਕਿ ਹਾਲਾਂਕਿ ਹਰਿਆਣਾ ਖੇਤਰ ਵਿੱਚ ਫਿਲਹਾਲ ਧੁੰਦ ਨਹੀਂ ਹੈ ਪਰ ਪੰਜਾਬ ਅਤੇ ਗੰਗਾ ਯਮੁਨਾ ਪੱਟੀ ਵਿੱਚ ਯੂਪੀ, ਬਿਹਾਰ ਅਤੇ ਬੰਗਾਲ ਵਿੱਚ ਧੁੰਦ ਹੈ, ਜਿਸ ਨਾਲ ਰੇਲ ਗੱਡੀਆਂ ਪ੍ਰਭਾਵਿਤ ਹੋ ਰਹੀਆਂ ਹਨ। ਰੇਲਵੇ ਸੰਚਾਲਨ ਹੋ ਰਿਹਾ ਹੈ ਅਤੇ ਇਸ ਵਿੱਚ ਕੁਝ ਟਰੇਨਾਂ ਨੂੰ ਰੱਦ ਕਰਨਾ ਪਿਆ ਹੈ।
ਉਨ੍ਹਾਂ ਦੱਸਿਆ ਕਿ ਕੋਵਿਡ ਦੇ ਸਮੇਂ ਦੌਰਾਨ ਜਦੋਂ ਰੇਲਗੱਡੀਆਂ ਨੂੰ ਬਹਾਲ ਕੀਤਾ ਗਿਆ ਸੀ, ਉਨ੍ਹਾਂ ਨੂੰ 0 ਨੰਬਰ ਨਾਲ ਚਲਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਮੇਲ ਐਕਸਪ੍ਰੈਸ ਦਾ ਦਰਜਾ ਦਿੱਤਾ ਗਿਆ ਸੀ। ਹੁਣ ਨੋਟੀਫਿਕੇਸ਼ਨ ਆਇਆ ਹੈ ਕਿ 1 ਜਨਵਰੀ ਤੋਂ ਇਨ੍ਹਾਂ ਨੂੰ ਪੁਰਾਣੇ ਨੰਬਰ ਨਾਲ ਸੰਚਾਲਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਇਸ ਨਾਲ ਯਾਤਰੀਆਂ ਨੂੰ ਕੋਈ ਬਹੁਤਾ ਫਰਕ ਨਹੀਂ ਪਵੇਗਾ ਪਰ ਨੰਬਰਾਂ ਨੂੰ ਲੈ ਕੇ ਜੋ ਭੰਬਲਭੂਸਾ ਸੀ ਉਹ ਦੂਰ ਹੋ ਜਾਵੇਗਾ।