Gurdaspur News: ਕੁਝ ਦੁਕਾਨਾਂ ਤੇ ਪੀਐਸਬੀ ਬੈਂਕ ਦੀ ਛੱਤ ਉਤੇ ਲੱਗੇ ਚਾਰ ਏਸੀ ਪਾਈਪ ਚੋਰੀ ਕਰਨ ਵਾਲੇ ਅਤੇ ਉਸ ਤੋਂ ਬਾਅਦ ਡੱਡਵਾਂ ਰੋਡ ਉਤੇ ਇੱਕੋ ਰਾਤ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਦੇ ਹੁਲੀਏ ਨਾਲ ਮਿਲਦਾ-ਜੁਲਦਾ ਇੱਕ ਚੋਰ ਬੀਤੀ ਤੜਕਸਾਰ ਧਾਰੀਵਾਲ ਦੇ ਡੱਡਵਾਂ ਰੋਡ ਸਥਿਤ ਪੰਜਾਬ ਗ੍ਰਾਮੀਣ ਵਿਕਾਸ ਬੈਂਕ ਦੀ ਬ੍ਰਾਂਚ ਦੇ ਤਾਲੇ ਤੋੜ ਕੇ ਅੰਦਰ ਵੜ ਗਿਆ ਤੇ ਲਗਭਗ ਪੰਦਰਾਂ ਮਿੰਟ ਬੈਂਕ ਦੇ ਅੰਦਰ ਘੁੰਮਦਾ ਰਿਹਾ।


COMMERCIAL BREAK
SCROLL TO CONTINUE READING

ਇਸ ਦੌਰਾਨ ਉਸ ਨੇ ਤਾਂ ਬੈਂਕ ਦੇ ਅੰਦਰ ਮੇਜਾਂ ਦੇ ਦਰਾਜਾਂ ਦੀ ਫਰੋਲਾ-ਫਰੋਲੀ ਤਾਂ ਕੀਤੀ ਪਰ ਸੇਫ਼ ਖੋਲ੍ਹਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਸ ਕਾਰਨ ਬੈਂਕ ਦਾ ਕੋਈ ਮਾਲੀ ਨੁਕਸਾਨ ਨਹੀਂ ਹੋਇਆ ਪਰ ਬੈਂਕ ਜਿਹੀ ਸੰਵੇਦਨਸ਼ੀਲ ਜਗ੍ਹਾ ਉਤੇ ਚੋਰੀ ਦੀ ਕੋਸ਼ਿਸ਼ ਨਾਲ ਪਹਿਲਾਂ ਹੀ ਚੋਰੀਆਂ ਨਾਲ ਸਹਿਮੇ ਹੋਏ ਧਾਰੀਵਾਲ ਲੋਕ ਹੋਰ ਸਹਿਮ ਗਏ ਹਨ। 


ਸੀਸੀਟੀਵੀ ਫੁਟੇਜ ਵਿੱਚ ਸਾਢੇ ਤਿੰਨ ਵਜੇ ਦੇ ਕਰੀਬ ਇੱਕ ਚੋਰ ਬੈਂਕ ਵਿੱਚ ਘੁੰਮਦਾ ਨਜ਼ਰ ਆ ਰਿਹਾ ਹੈ ਜੋ ਬੈਂਕ ਦੇ ਦਰਾਜ਼ ਖੋਲ੍ਹ ਕੇ ਚੈੱਕ ਕੀਤੀ ਪਰ ਉਸਨੂੰ ਕੁੱਝ ਨਹੀਂ ਮਿਲਿਆ। ਉਹ ਸੇਫ਼ ਦੇ ਨੇੜੇ ਵੀ ਗਿਆ ਪਰ ਸੇਫ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਸ਼ਾਇਦ ਉਹ ਚੰਗੀ ਤਰ੍ਹਾਂ ਜਾਣਦਾ ਸੀ ਸੇਫ ਆਸਾਨੀ ਨਾਲ ਤੋੜੀ ਨਹੀਂ ਜਾ ਸਕਦੀ ਤੇ ਉਸ ਕੋਲ ਤੋੜਨ ਲਾਇਕ ਔਜ਼ਾਰ ਵੀ ਨਹੀਂ ਸੀ। 


ਬੈਂਕ ਦੀ ਇਮਾਰਤ ਦੇ ਮਾਲਕ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਇਮਾਰਤ ਗ੍ਰਾਮੀਨ ਬੈਂਕ ਨੂੰ ਕਿਰਾਏ ਉਤੇ ਦਿੱਤੀ ਗਈ ਹੈ। ਸਵੇਰੇ ਚਾਰ ਵਜੇ ਦੇ ਕਰੀਬ ਉਹ ਉੱਠੇ ਤੇ ਬਾਹਰ ਆਏ ਤਾਂ ਵੇਖਿਆ ਬੈਂਕ ਦੇ ਤਾਲੇ ਟੁੱਟੇ ਹੋਏ ਸਨ ਤੇ ਅੱਧਾ ਸ਼ਟਰ ਵੀ ਚੁੱਕਿਆ ਹੋਇਆ ਸੀ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਬੈਂਕ ਦੇ ਮੈਨੇਜਰ ਤੇ ਪੁਲਿਸ ਨੂੰ ਦਿੱਤੀ। ਥੋੜ੍ਹੀ ਦੇਰ ਬਾਅਦ ਬੈਂਕ ਦੇ ਮੈਨੇਜਰ ਜਗਦੀਪ ਸਿੰਘ ਅਤੇ ਕੈਸ਼ੀਅਰ ਪ੍ਰਤੀਕ ਮੌਕੇ ਉਤੇ ਪਹੁੰਚੇ ਅਤੇ ਕੁਝ ਦੇਰ ਬਾਅਦ ਪੁਲਿਸ ਕਰਮਚਾਰੀ ਵੀ ਆ ਗਏ।


ਤਫਤੀਸ਼ ਕਰਨ ਉਤੇ ਪਤਾ ਲੱਗਿਆ ਕਿ ਚੋਰ ਵੱਲੋਂ ਬੈਂਕ ਦੇ ਬਾਹਰ ਵਾਲੇ ਤਾਲੇ ਤੋੜ ਦਿੱਤੇ ਗਏ ਹਨ ਪਰ ਅੰਦਰੋਂ ਚੋਰੀ ਕਰਨ ਵਿੱਚ ਨਾਕਾਮ ਰਿਹਾ ਹੈ। ਹੈਰਾਨੀ ਦੀ ਗੱਲ ਇਹ ਸੀ ਕਿ ਚੋਰ ਵੱਲੋਂ ਬੈਂਕ ਦੇ ਬਾਹਰ ਵਾਲੇ ਜੋ ਤਾਲੇ ਤੋੜੇ ਗਏ ਸਨ ਉਹ ਉਸ ਨੇ ਸਾਹਮਣੇ ਦੇ ਦੋ ਘਰਾਂ ਦੇ ਗੇਟਾਂ ਦੇ ਬਾਹਰ ਲਗਾ ਦਿੱਤੇ ਸਨ।


ਦੋਹਾਂ ਘਰਾਂ ਦੇ ਮਾਲਕਾਂ ਪੱਪੂ ਅਤੇ ਕਸ਼ਮੀਰ ਚੰਦ ਨੇ ਦੱਸਿਆ ਕਿ ਸਵੇਰੇ ਜਦੋਂ ਚੋਰੀ ਦੀ ਵਾਰਦਾਤ ਬਾਰੇ ਸੁਣਕੇ ਬੈਂਕ ਅੱਗੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਤਾਂ ਰੌਲਾ ਸੁਣ ਕੇ ਉਨ੍ਹਾਂ ਨੇ ਵੀ ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਆਪਣੇ ਘਰਾਂ ਵਿੱਚ ਡੱਕੇ ਗਏ ਹਨ। ਬਾਅਦ ਵਿੱਚ ਅੰਦਰੋਂ ਆਵਾਜ਼ਾਂ ਲਗਾ ਕੇ ਉਨ੍ਹਾਂ ਨੇ ਆਪਣੇ ਘਰਾਂ ਦੇ ਬਾਹਰ ਲੱਗੇ ਤਾਲੇ ਉਤਰਵਾਏ।


ਉੱਥੇ ਹੀ ਬੈਂਕ ਦੇ ਮੈਨੇਜਰ ਜਗਦੀਪ ਸਿੰਘ ਨੇ ਦੱਸਿਆ ਕਿ ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਉਸ ਬੈਂਕ ਆਏ ਅਤੇ ਚੰਗੀ ਤਰ੍ਹਾਂ ਚੈੱਕ ਕੀਤਾ ਪਰ ਚੋਰ ਵੱਲੋਂ ਕਿਸੇ ਦਸਤਾਵੇਜ਼ ਨੂੰ ਹੱਥ ਨਹੀਂ ਲਗਾਇਆ ਗਿਆ ਸੀ ਤੇ ਬੈਂਕ ਦਾ ਕੋਈ ਮਾਲੀ ਨੁਕਸਾਨ ਵੀ ਨਹੀਂ ਹੋਇਆ ਸੀ। ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ।


ਇਹ ਵੀ ਪੜ੍ਹੋ : Qaumi Insaf Morcha news: ਮੁਹਾਲੀ 'ਚ YPS ਚੌਕ 'ਤੇ ਧਰਨੇ ਦਾ ਮਾਮਲਾ, ਹਾਈ ਕੋਰਟ ਨੇ ਮੋਰਚਾ ਚੁਕਵਾਉਣ ਲਈ 4 ਹਫ਼ਤਿਆਂ ਦਾ ਦਿੱਤਾ ਸਮਾਂ


ਦੂਜੇ ਪਾਸੇ ਥਾਣਾ ਧਾਰੀਵਾਲ ਦੀ ਐਸਐਚਓ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਰਮਚਾਰੀਆਂ ਦੀ ਰਾਤ ਦੀ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਅਧਿਕਾਰੀ ਵੀ ਚੋਰਾਂ ਦੀ ਪਹਿਚਾਣ ਕਰਨ ਵਿੱਚ ਲੱਗ ਗਏ ਹਨ ਪਰ ਦੁਕਾਨਦਾਰਾਂ ਨੂੰ ਵੀ ਅਪੀਲ ਹੈ ਕਿ ਉਹ ਮਿਲ ਕੇ ਆਪਣੇ-ਆਪਣੇ ਇਲਾਕਿਆਂ ਵਿੱਚ ਚੌਂਕੀਦਾਰ ਰੱਖ ਲੈਣ ਤਾਂ ਜੋ ਰਾਤ ਨੂੰ ਜੇਕਰ ਕੋਈ ਨਜ਼ਰ ਆਵੇ ਤਾਂ ਉਸਦੀ ਸੂਚਨਾ ਤੁਰੰਤ ਪੁਲਿਸ ਨੂੰ ਮਿਲ ਸਕੇ।


ਇਹ ਵੀ ਪੜ੍ਹੋ : Gurdaspur Road Accident: ਗੁਰਦਾਸਪੁਰ 'ਚ ਐਂਬੂਲੈਂਸ ਨੇ ਸਾਈਕਲ ਸਵਾਰ ਨੂੰ ਦਰੜਿਆ, ਮੌਕੇ 'ਤੇ ਹੋਈ ਮੌਤ


ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ