ਚੰਡੀਗੜ੍ਹ:  ਵਿਆਹ ਦੇ ਰਿਸ਼ਤੇ ਜ਼ਰੀਏ ਨਾ  ਸਿਰਫ਼ 2 ਲੋਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਨੇ ਬਲਕਿ  2 ਪਰਿਵਾਰਾਂ ਦਾ ਵੀ ਹਮੇਸ਼ਾ ਲਈ ਰਿਸ਼ਤਾ ਜੁੜ ਦਾ ਹੈ, ਪਰ ਵਿਆਹ ਵਿੱਚ ਇੱਕ ਧੋਖਾ ਨਾ ਸਿਰਫ਼ ਇਸ ਰਿਸ਼ਤੇ ਨੂੰ ਤਾਰ-ਤਾਰ ਕਰਦਾ ਹੈ ਬਲਕਿ ਭਰੋਸੇ ਨੂੰ ਵੀ ਤੋੜ ਦਾ ਹੈ,ਲੁਧਿਆਣਾ ਦੇ ਇੱਕ ਪਰਿਵਾਰ ਨਾਲ ਕੁੱਝ ਅਜਿਹਾ ਹੀ ਹੋਇਆ ਹੈ 


COMMERCIAL BREAK
SCROLL TO CONTINUE READING

ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਜੋੜੇ 'ਤੇ ਇਲਜ਼ਾਮ ਹੈ ਕਿ ਆਪਣੀ ਮਾਨਸਿਕ  ਰੂਪ ਤੋਂ ਬਿਮਾਰ ਲੜਕੀ ਦਾ ਵਿਆਹ ਲੁਧਿਆਣਾ ਦੇ ਇੱਕ ਮੁੰਡੇ ਨਾਲ ਕੀਤਾ ਹੈ, ਲੜਕੀ ਦੇ ਮਾਨਸਿਕ ਰੋਗ ਹੋਣ ਬਾਰੇ ਸਹੁਰੇ ਪਰਿਵਾਰ ਨੂੰ ਨਹੀਂ ਸੀ ਦੱਸਿਆ ਗਿਆ ਇਸ ਕਰਕੇ ਉਨ੍ਹਾਂ ਨੇ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 5 ਪੁਲਿਸ ਥਾਣੇ ਵਿਚ ਮੁਲਜ਼ਮਾਂ ਦੇ ਖਿਲਾਫ ਧੋਖਾਧੜੀ ਦੇ ਇਲਜ਼ਾਮ ਵਿੱਚ ਕੇਸ ਦਰਜ ਕਰਵਾਇਆ ਹੈ 


   ASI  ਨੇ ਦੱਸਿਆ ਕਿ ਸੋਲਨ ਦੇ ਕਸੌਲੀ ਵਿਖੇ ਉੱਚਾ ਪਰਵਾਣੂ ਦੇ ਵਸਨੀਕ ਵਿਨੋਦ ਗੋਇਲ ਅਤੇ ਕਵਿਤਾ ਗੋਇਲ ਨੇ ਆਪਣੀ ਧੀ ਵਿਧੀ ਦਾ ਵਿਆਹ  ਲੁਧਿਆਣਾ ਦੇ ਸਰਾਭਾ ਨਗਰ ਦੇ ਰਹਿਣ ਵਾਲੇ ਸੰਜੀਵ ਗੋਇਲ ਦੇ ਪੁੱਤਰ ਸਾਹਿਲ ਗੋਇਲ ਨਾਲ   ਕਰਵਾਈ ਸੀ ਵਿਆਹ ਤੋਂ ਬਾਅਦ ਪਤਾ ਚੱਲਿਆ ਕਿ ਵਿਧੀ ਮਾਨਸਿਕ ਤੌਰ 'ਤੇ ਬੀਮਾਰ ਹੈ, ਉਨ੍ਹਾਂ ਨੇ ਕੁੜੀ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਕੋਈ ਵੀ  ਜਵਾਬ  ਨਹੀਂ ਮਿਲਿਆ, ਕਈ ਵਾਰ ਪੰਚਾਇਤਾਂ ਵੀ ਹੋਈਆਂ ਸਹੁਰੇ ਪਰਿਵਾਰ ਨੇ ਵਿਧੀ ਗੋਇਲ ਦਾ ਇਲਾਜ ਵੀ ਕਰਵਾਇਆ ਪਰ ਉਹ ਠੀਕ ਨਹੀਂ ਹੋ ਸਕੀ, ਸਹੁਰੇ ਪਰਿਵਾਰ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਜਾਣਬੁੱਝ ਕੇ ਮੁਲਜ਼ਮਾਂ ਨੇ ਆਪਣੀ ਬਿਮਾਰ ਧੀ ਦਾ ਵਿਆਹ ਉਨ੍ਹਾਂ ਦੇ ਪੁੱਤਰ ਨਾਲ ਕਰਵਾ ਦਿੱਤਾ ਹੈ


WATCH LIVE TV