ਨਵਦੀਪ ਮਹੇਸਰੀ / ਮੋਗਾ: ਨਸ਼ੇ ਦੀ ਭੈੜੀ ਆਦਤ ਨੇ ਜਿੱਥੇ ਕਈ ਨੌਜਵਾਨਾਂ ਨੂੰ ਆਪਣੀ ਚਪੇਟ ਵਿੱਚ ਲਿਆ ਹੈ ਤਾਂ ਉਥੇ ਹੀ ਕਈ ਨੌਜਵਾਨ ਨਸ਼ੇ ਦੀ ਪੂਰਤੀ ਨਾ ਹੋਣ ਦੇ ਚਲਦੇ ਜਾਂ ਤਾਂ ਘਰ ਦਾ ਸਾਮਾਨ ਵੇਚ ਦਿੰਦੇ ਹਨ ਜਾਂ ਫਿਰ ਆਪਣੇ ਸਗਿਆਂ ਤੋਂ ਨਸ਼ੇ ਦੀ ਪੂਰਤੀ ਲਈ ਰੁਪਏ ਮੰਗਦੇ ਹਨ ਜੇਕਰ ਕੋਈ ਇਨ੍ਹਾਂ ਨੂੰ ਮਨਾ ਕਰ ਦਿੰਦਾ ਹੈ ਤਾਂ ਉਲਟਾ ਆਪਣੇ ਹੀ ਸਗਿਆਂ ਨੂੰ ਮਾਰ-ਮੁਕਾ ਦਿੰਦੇ ਹਨ  ।  ਠੀਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਮੋਗੇ ਦੇ ਪਿੰਡ ਫਤੇਹਗੜ ਪੰਜਤੂਰ ਦਾ ਜਿੱਥੇ ਸ਼ਰਾਬ ਲਈ ਪੈਸੀਆਂ ਨੂੰ ਮਨਾ ਕਰਣ ਉੱਤੇ ਜਗਜੀਤ ਸਿੰਘ ਨੇ ਆਪਣੇ ਹੀ ਪਿਤਾ ਸ਼ਿੰਗਾਰਾ ਸਿੰਘ ਨੂੰ ਧੱਕਾ ਮਾਰ ਦਿੱਤਾ ਅਤੇ ਧੱਕਾ ਮਾਰਨ ਕਾਰਨ ਮ੍ਰਿਤਕ ਸ਼ਿੰਗਾਰਾ ਸਿੰਘ ਕੰਧ ਵਿੱਚ ਜਾ ਵਜਿਆ ਜਿੱਥੇ ਉਨ੍ਹਾਂ ਦੇ ਮੁੰਹ ਅਤੇ ਨੱਕ ਤੋਂ ਖੂਨ ਆਉਣ ਲੱਗ ਗਿਆ ਅਤੇ ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ  ।  ਮ੍ਰਿਤਕ ਸ਼ਿੰਗਾਰਾ ਸਿੰਘ ਦੀ ਉਮਰ ਲੱਗਭੱਗ 60 ਸਾਲ ਦੱਸੀ ਜਾ ਰਹੀ ਹੈ  ।  


COMMERCIAL BREAK
SCROLL TO CONTINUE READING

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸ਼ਿੰਗਾਰਾ ਸਿੰਘ ਦੇ ਜਵਾਈ ਬੱਬੂ ਨਾਗਪਾਲ ਨੇ ਦੱਸਿਆ ਕਿ ਮੇਰਾ ਸਾਲਾ ਸ਼ਰਾਬ ਪੀਣ ਦਾ ਆਦੀ ਸੀ ਅਤੇ ਜਦੋਂ ਦੁਪਹਿਰ ਨੂੰ ਘਰ ਆਇਆ ਤਾਂ ਉਸਦੇ  ਸਹੁਰੇ ਸ਼ਿੰਗਾਰਾ ਸਿੰਘ ਤੋਂ ਸ਼ਰਾਬ ਲਈ ਪੈਸਿਆਂ ਦੀ ਮੰਗ ਕਰਣ ਲਗਾ. ਜਦੋਂ ਮੇਰੇ ਸਹੁਰੇ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਨੂੰਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ. 


ਉਥੇ ਹੀ ਦੋਸ਼ੀ ਜਗਜੀਤ ਸਿੰਘ ਨੇ ਦੱਸਿਆ ਕਿ ਮੈਂ ਲੱਕੜ ਦਾ ਕੰਮ ਕਰਦਾ ਹਾਂ ਅਤੇ ਜਦੋਂ ਮੈਂ ਦੁਪਹਿਰ ਨੂੰ ਖਾਨਾ ਖਾਣ ਆਇਆ ਤਾਂ ਮੇਰੇ ਪਿਤਾ ਜੀ ਮੈਨੂੰ ਕਹਿਣ ਲੱਗੇ ਕਿਉਹ ਸ਼ਰਾਬ ਪੀ ਕੀਏ ਆਏ ਹਨ.  ਜਿਸ ਨੂੰ ਲੈਕੇ ਉਹਨਾਂ ਦੀ ਥੋੜ੍ਹੀ ਬਹੁਤ ਬਹਿਸ ਹੋ ਗਈ ਅਤੇ ਉਹ ਘਰ ਤੋਂ ਨਿਕਲ ਗਿਆ ਜਦੋਂ ਮੇਰੇ ਪਿਤਾਜੀ ਉਨ੍ਹਾਂਨੂੰ ਪਿੱਛੋਂ ਅਵਾਜ ਲਗਾ ਰਹੇ ਸਨ ਤਾਂ ਅਚਾਨਕ ਸਾਡੇ ਘਰ ਦੇ ਬਾਹਰ ਬਣੇ ਇੱਕ ਹੌਦੀ 'ਤੇ ਉਨ੍ਹਾਂ ਦਾ ਪੈਰ ਅਟਕ ਗਿਆ ਅਤੇ ਉਹ ਹੇਠਾਂ ਡਿੱਗ ਗਏ ਜਿਸ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ  ।  ਆਰੋਪੀ ਨੇ ਕਿਹਾ ਕਿ ਮੈਂ ਆਪਣੇ ਪਿਤਾ ਨੂੰ ਧੱਕਾ ਨਹੀਂ ਮਾਰਿਆ  । 


ਪੁਲਿਸ ਅਧਿਕਾਰੀ ਜਗਸੀਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਅਤੇ ਪੁਲਿਸ ਨੇ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਆਰੋਪੀ ਜਗਜੀਤ ਸਿੰਘ ਨੂੰ ਗਿਰਫਤਾਰ ਵੀ ਕਰ ਲਿਆ ਹੈ  ।