Lawrence Bishnoi Gang: ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਲਾਰੈਂਸ ਬਿਸ਼ਨੋਈ ਸਿੰਡੀਕੇਟ ਦੇ ਤਿੰਨ ਗੁਰਗਿਆਂ ਤੇ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸਪੈਸ਼ਲ ਸੈਲ ਦੀ ਇੱਕ ਟੀਮ ਨੂੰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਿਰੋਹ ਦੀ ਮਿਲੀਭੁਗਤ ਦਾ ਪਰਦਾਫਾਸ਼ ਕਰਨ ਦਾ ਕੰਮ ਸੌਂਪਿਆ ਗਿਆ ਸੀ।


COMMERCIAL BREAK
SCROLL TO CONTINUE READING

ਟੀਮ ਨੇ ਦਿਨ-ਰਾਤ ਕੰਮ ਕੀਤਾ ਅਤੇ ਮੈਨੂਅਲ ਅਤੇ ਤਕਨੀਕੀ ਨਿਗਰਾਨੀ ਰਾਹੀਂ ਜੇਲ੍ਹ ਵਿੱਚ ਬੰਦ ਅਪਰਾਧੀਆਂ ਦੇ ਸਾਥੀਆਂ ਤੋਂ ਜਾਣਕਾਰੀ ਇਕੱਠੀ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਉਦਿਤ ਸਾਧ (31 ਸਾਲ)  ਪੁੱਤਰ ਸਵ. ਉਮੇਸ਼ ਸਾਧ ਵਾਸੀ ਈਸਟ ਆਜ਼ਾਦ ਨਗਰ, ਕ੍ਰਿਸ਼ਨਾ ਨਗਰ ਦਿੱਲੀ, ਅਨੀਸ਼ ਕੁਮਾਰ ਉਰਫ ਮਿੰਟੂ (42 ਸਾਲ) ਪੁੱਤਰ ਸਵ. ਸੋਹਨ ਲਾਲ ਵਾਸੀ ਨਾਂਗਲੋਈ, ਦਿੱਲੀ ਅਤੇ ਮੋਹਿਤ ਗੁਪਤਾ (27 ਸਾਲ) ਪੁੱਤਰ ਚੰਦਰ ਗੁਪਤਾ ਨਿਹਾਲ ਬਿਹਾਰ, ਦਿੱਲੀ ਵਜੋਂ ਹੋਈ। ਇਹ ਮੁਲਜ਼ਮ ਧੱਕੇ ਨਾਲ ਵਸੂਲੀ ਮਾਮਲੇ ਵਿੱਚ ਲੋੜੀਂਦੇ ਸਨ।


ਹਾਲ ਹੀ ਵਿੱਚ 23 ਜੂਨ 2023 ਨੂੰ ਲਾਜਪਤ ਰਾਏ ਮਾਰਕਿਟ ਸਥਿਤ ਇੱਕ ਕਾਰੋਬਾਰੀ ਤੋਂ ਫਿਰੌਤੀ ਦਾ ਫੋਨ ਆਇਆਤੇ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਨੂੰ ਲਾਰੈਂਸ ਬਿਸ਼ਨੋਈ ਦੇ ਨਾਮ ਦੀ ਧਮਕੀ ਦਿੱਤੀ ਤੇ 20 ਲੱਖ ਰੁਪਏ ਮੰਗੇ ਸਨ। ਇਸ ਸਬੰਧੀ ਪੀਐਸ ਕੋਤਵਾਲੀ ਦਿੱਲੀ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਸੰਜੀਦਗੀ ਨੂੰ ਦੇਖਦੇ ਹੋਏ ਸਪੈਸ਼ਲ ਸੈੱਲ ਦੀ ਟੀਮ ਨੇ ਵੀ ਉਕਤ ਮਾਮਲੇ ਉਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਟੀਮ ਦੀ ਕੋਸ਼ਿਸ਼ ਉਦੋਂ ਰੰਗ ਲਿਆਈ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਪਰੋਕਤ ਵਾਰਦਾਤ ਵਿੱਚ ਲਾਰੈਂਸ਼ ਬਿਸ਼ਨੋਈ ਗਿਰੋਹ ਦੇ ਤਿੰਨ ਅਪਰਾਧੀ ਸ਼ਾਮਲ ਸਨ।


ਇਸ ਤੋਂ ਬਾਅਦ ਸਪੈਸ਼ਲ ਸੈਲ-ਐਨਆਰ ਦੀ ਟੀਮ ਵੱਲੋਂ ਦਿੱਲੀ,ਐਨਸੀਆਰ, ਯੂਪੀ, ਪੰਜਾਬ ਤੇ ਗੁਜਰਾਤ ਦੇ ਇਲਾਕਿਆਂ ਵਿੱਚ ਮੁਲਜ਼ਮਾਂ ਦੇ ਸ਼ੱਕੀ ਠਿਕਾਣਿਆਂ ਉਤੇ ਛਾਪੇਮਾਰੀ ਕੀਤੀ ਗਈ ਸੀ। ਅਪਰਾਧੀ ਪੁਲਿਸ ਨੂੰ ਚਕਮਾ ਦੇਣ ਲਈ ਹਰ ਸੰਭਵ ਤਰੀਕੇ ਅਪਣਾ ਰਹੇ ਸਨ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਉਤੇ ਲਗਾਤਾਰ ਨਜ਼ਰ ਰੱਖਣਾ ਬਹੁਤ ਮੁਸ਼ਕਲ ਸੀ ਕਿਉਂਕਿ ਉਹ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਵਾਰ-ਵਾਰ ਆਪਣੇ ਮੋਬਾਈਲ ਨੰਬਰ ਅਤੇ ਠਿਕਾਣੇ ਬਦਲ ਰਹੇ ਸਨ।


ਪੁਲਿਸ ਨੇ ਆਪਣੇ ਯਤਨ ਜਾਰੀ ਰੱਖੇ। ਆਖਰ ਪੁਲਿਸ ਨੂੰ ਭਰੋਸੇਯੋਗ ਸੂਤਰਾਂ ਉਤੇ ਐਕਸ਼ਨ ਲੈਂਦੇ ਹੋਏ 3 ਜੁਲਾਈ, 2023 ਨੂੰ ਖਾਸ ਇਨਪੁਟ ਪ੍ਰਾਪਤ ਹੋਇਆ ਕਿ ਪੀ.ਐਸ. ਕੋਤਵਾਲੀ ਦੇ ਜਬਰੀ ਵਸੂਲੀ ਦੇ ਕੇਸ ਵਿੱਚ ਸ਼ਾਮਲ ਮੁਲਜ਼ਮ ਆਪਣੀ ਅਗਲੀ ਗੱਲਬਾਤ ਲਈ ਜਾਪਾਨੀ ਪਾਰਕ, ​​ਰੋਹਿਣੀ ਦੇ ਗੇਟ ਨੰਬਰ 3 ਨੇੜੇ ਆਉਣਗੇ। ਸ਼ਿਕਾਇਤਕਰਤਾ ਵੱਲੋਂ ਵਸੂਲੀ ਦੀ ਰਕਮ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਜਾਂਚ ਟੀਮ ਨੇ ਜਾਲ ਵਿਛਾਇਆ ਅਤੇ ਰਾਤ ਕਰੀਬ 10:20 ਵਜੇ ਜਦੋਂ ਸਾਰੇ ਮੁਲਜ਼ਮ ਉਥੇ ਇਕੱਠੇ ਹੋ ਗਏ। ਟੀਮ ਦੇ ਸਾਂਝੇ ਯਤਨਾਂ ਸਦਕਾ ਇਨ੍ਹਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਕੋਲੋਂ ਦੋ ਸਿੰਗਲ ਸ਼ਾਟ ਪਿਸਤੌਲ ਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।


ਇਹ ਵੀ ਪੜ੍ਹੋ : Ludhiana Triple Murder case: ਲੁਧਿਆਣਾ ਪੁਲਿਸ ਨੇ 12 ਘੰਟਿਆਂ 'ਚ ਸੁਲਝਾਇਆ ਤੀਹਰਾ ਕਤਲ ਮਾਮਲਾ, ਜਾਣੋ ਕੌਣ ਸੀ ਕਾਤਲ