Ludhiana News: ਕਾਰੋਬਾਰੀ ਦੀ ਕਾਰ `ਚੋਂ ਲੱਖਾਂ ਰੁਪਏ ਉਡਾਉਣ ਵਾਲੇ ਗਿਰੋਹ ਦੇ ਦੋ ਗੁਰਗੇ ਗ੍ਰਿਫ਼ਤਾਰ
Ludhiana News: ਲੁਧਿਆਣਾ ਵਿੱਚ ਇੱਕ ਕਾਰੋਬਾਰੀ ਦੀ ਕਾਰ ਵਿਚੋਂ ਲੱਖਾਂ ਰੁਪਏ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਗੁਰਗਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
Ludhiana News: ਪੈਂਚਰ ਲਗਵਾ ਰਹੇ ਕਾਰੋਬਾਰੀ ਦੀ ਕਾਰ ਵਿੱਚੋ ਲੱਖਾਂ ਰੁਪਏ ਉਡਾਉਣ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਜਾਂਚ ਮਗਰੋਂ ਗਿਰੋਹ ਦੇ ਦੋ ਗੁਰਗਿਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 15 ਲੱਖ ਰੁਪਏ ਵੀ ਬਰਾਮਦ ਕੀਤੇ ਹਨ। ਚੋਰਾਂ ਨੇ ਪੈਂਚਰ ਲਗਵਾਉਂਦੇ ਸਮੇਂ ਕਾਰੋਬਾਰੀ ਦੀ ਗੱਡੀ ਵਿੱਚੋਂ 56 ਲੱਖ ਰੁਪਏ ਚੋਰੀ ਕਰ ਲਏ ਸਨ।
ਪੁਲਿਸ ਨੇ ਦਾਅਵਾ ਕੀਤਾ ਕਿ ਜਲਦ ਹੀ ਬਾਕੀ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਿੱਥੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਲੁਧਿਆਣਾ ਵੱਲੋਂ ਚਾਰ ਦਿਨ ਵਿੱਚ ਚੋਰੀ ਨੂੰ ਟ੍ਰੇਸ ਕਰਨ ਤੇ ਪੁਲਿਸ ਅਧਿਕਾਰੀਆ ਦੀ ਪ੍ਰਸ਼ੰਸਾ ਕੀਤੀ ਉਥੇ ਹੀ ਲੁਧਿਆਣਾ ਦੇ ਨਿਵਾਸੀਆਂ ਨੂੰ ਵੀ ਚੰਗੇ ਨਾਗਰਿਕ ਹੋਣ ਦੇ ਨਾਤੇ ਅਪੀਲ ਕੀਤੀ ਕਿ ਜਾਗਰੂਕ ਰਹਿਣ ਤਾਂ ਕਿ ਅਜਿਹੇ ਕ੍ਰਾਈਮ ਹੋਣ ਤੋਂ ਰੋਕੇ ਜਾ ਸਕਣ।
ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਸਾਊਥ ਸਿਟੀ ਇਲਾਕੇ ਦੇ ਪੈਟਰੋਲ ਪੰਪ 'ਤੇ ਇੱਕ ਵਪਾਰੀ ਦਾ ਡਰਾਈਵਰ ਪੈਂਚਰ ਲਗਵਾਉਣ ਆਇਆ ਸੀ ਪਰ ਉਹ ਲੁੱਟ ਦਾ ਸ਼ਿਕਾਰ ਹੋ ਗਿਆ ਸੀ। ਸਾਊਥ ਸਿਟੀ ਰੋਡ 'ਤੇ ਸਥਿਤ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਦੇ ਸ਼ਿਵਾਲਿਕ ਪੈਟਰੋਲ ਪੰਪ 'ਤੇ ਰੀਅਲ ਅਸਟੇਟ ਕਾਰੋਬਾਰੀ ਤੇ ਸ਼ਰਮਨ ਵਾਟੀਆ ਅਸਟੇਟ ਦੇ ਮਾਲਕ ਦੀ ਗੱਡੀ 'ਚੋਂ ਲੱਖਾਂ ਰੁਪਏ ਨਾਲ ਭਰਿਆ ਬੈਗ ਚੋਰੀ ਕਰਕੇ ਚੋਰ ਫ਼ਰਾਰ ਹੋ ਗਏ ਸਨ।
ਦੱਸਿਆ ਜਾ ਰਿਹਾ ਸੀ ਕਿ ਇਸ ਘਟਨਾ ਸਮੇਂ ਕਾਰੋਬਾਰੀ ਦਾ ਡਰਾਈਵਰ ਪੈਂਚਰ ਲਗਵਾਉਣ ਲਈ ਪੰਪ 'ਤੇ ਆਇਆ ਹੋਇਆ ਸੀ ਤੇ ਉਸ ਦਾ ਧਿਆਨ ਪੈਂਚਰ ਲਗਵਾਉਣ 'ਤੇ ਲੱਗਾ ਹੋਇਆ ਸੀ। ਉਦੋਂ ਹੀ ਪਿੱਛੇ ਤੋਂ ਇੱਕ ਬਦਮਾਸ਼ ਵੱਲੋਂ ਗੱਡੀ 'ਚੋਂ ਬੈਗ ਚੋਰੀ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ : Delhi Services Bill: ਦਿੱਲੀ ਸੇਵਾ ਬਿੱਲ ਪਾਸ ਹੋਣ ਮਗਰੋਂ CM ਭਗਵੰਤ ਮਾਨ ਦਾ ਬਿਆਨ, ਕਿਹਾ "ਲੋਕਤੰਤਰ ਨੂੰ ਬਚਾਉਣ ਲਈ..."
ਇਹ ਵੀ ਸਾਹਮਣੇ ਆਇਆ ਹੈ ਕਿ ਇਸ ਤੋਂ ਬਾਅਦ ਉਹ ਕੁਝ ਦੂਰੀ 'ਤੇ ਬਾਈਕ 'ਤੇ ਖੜ੍ਹੇ ਆਪਣੇ ਸਾਥੀ ਸਮੇਤ ਫਰਾਰ ਹੋ ਗਿਆ ਸੀ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਇਸ ਮਾਮਲੇ ਦੀ ਸੂਚਨਾ ਮਿਲਣ ’ਤੇ ਏਡੀਸੀਪੀ ਸ਼ੁਭਮ ਅਗਰਵਾਲ ਅਤੇ ਥਾਣਾ ਪੀਏਯੂ ਤੇ ਥਾਣਾ ਹੈਬੋਵਾਲ ਦੀ ਪੁਲਿਸ ਮੌਕੇ ’ਤੇ ਪੁੱਜ ਗਈ ਤੇ ਮੁਲਜ਼ਮ ਦੀ ਭਾਲ ਕਰ ਰਹੀ ਸੀ।
ਇਹ ਵੀ ਪੜ੍ਹੋ : Punjab News: ਸਰਕਾਰੀ ਸਕੂਲ 'ਚ ਸ਼ਰਾਬ ਪੀ ਕੇ ਆਇਆ ਪ੍ਰਿੰਸੀਪਲ ਸਸਪੈਂਡ, ਮੰਤਰੀ ਹਰਜੋਤ ਬੈਂਸ ਨੇ ਲਗਾਈ ਕਲਾਸ