UP Road Accident: ਸ਼ਾਹਜਹਾਂਪੁਰ `ਚ ਬੱਸ `ਤੇ ਟਰੱਕ ਪਲਟਣ ਕਾਰਨ ਵੱਡਾ ਹਾਦਸਾ ਵਾਪਰਿਆ, 11 ਸ਼ਰਧਾਲੂਆਂ ਦੀ ਮੌਤ
UP Road Accident: ਸ਼ਾਹਜਹਾਂਪੁਰ `ਚ ਪੱਥਰਾਂ ਨਾਲ ਭਰਿਆ ਟਰੱਕ ਖੜ੍ਹੀ ਬੱਸ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 11 ਲੋਕਾਂ ਦੀ ਜਾਨ ਚਲੀ ਗਈ
UP Road Accident: ਸ਼ਾਹਜਹਾਂਪੁਰ 'ਚ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਪੱਥਰਾਂ ਨਾਲ ਭਰਿਆ ਇੱਕ ਟਰੱਕ ਖੜ੍ਹੀ ਬੱਸ ਨਾਲ ਟਕਰਾ ਕੇ ਪਲਟ ਗਿਆ। ਇੱਥੇ ਇੱਕ ਟਰੱਕ ਹੇਠਾਂ ਕੁਚਲਣ ਨਾਲ 11 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਜਦਕਿ ਇੱਕ ਦਰਜਨ ਤੋਂ ਵੱਧ ਸ਼ਰਧਾਲੂ ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਨਿੱਜੀ ਬੱਸ ਸ਼ਰਧਾਲੂਆਂ ਨੂੰ ਲੈ ਕੇ ਸੀਤਾਪੁਰ ਤੋਂ ਪੂਰਨਗਿਰੀ ਜਾ ਰਹੀ ਸੀ ਅਤੇ ਸ਼ਾਹਜਹਾਂਪੁਰ ਦੇ ਇੱਕ ਢਾਬੇ 'ਤੇ ਖਾਣਾ ਖਾਣ ਲਈ ਰੁਕ ਗਏ। ਇਹ ਘਟਨਾ ਖੁਟਾਰ ਥਾਣਾ ਖੇਤਰ ਦੇ ਗੋਲਾ ਬਾਈਪਾਸ ਰੋਡ 'ਤੇ ਵਾਪਰੀ। ਜਿੱਥੇ ਪੱਥਰਾਂ ਨਾਲ ਭਰਿਆ ਟਰੱਕ ਢਾਬੇ ਕੋਲ ਖੜ੍ਹੀ ਪ੍ਰਾਈਵੇਟ ਬੱਸ ਨੂੰ ਟੱਕਰ ਮਾਰ ਕੇ ਬੱਸ 'ਤੇ ਪਲਟ ਗਿਆ।
ਇਹ ਵੀ ਪੜ੍ਹੋ: Delhi Fire News: ਦਿੱਲੀ 'ਚ ਦਰਦਨਾਕ ਹਾਦਸਾ, ਬੇਬੀ ਕੇਅਰ ਹਸਪਤਾਲ 'ਚ ਲੱਗੀ ਅੱਗ, 6 ਨਵਜੰਮੇ ਬੱਚਿਆਂ ਦੀ ਮੌਤ!
ਇਸ ਹਾਦਸੇ 'ਚ ਬੱਸ 'ਚ ਸਵਾਰ 11 ਲੋਕਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ ਜਦਕਿ ਇੱਕ ਦਰਜਨ ਤੋਂ ਵੱਧ ਸ਼ਰਧਾਲੂ ਗੰਭੀਰ ਜ਼ਖ਼ਮੀ ਹੋ ਗਏ ਹਨ। ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਕਰੀਬ 3 ਘੰਟੇ ਤੱਕ ਚੱਲੇ ਬਚਾਅ ਕਾਰਜ ਤੋਂ ਬਾਅਦ ਟਰੱਕ ਦੇ ਹੇਠਾਂ ਤੋਂ ਕਈ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਸਾਰੇ ਜ਼ਖਮੀਆਂ ਨੂੰ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸੀਤਾਪੁਰ ਤੋਂ ਇੱਕ ਨਿੱਜੀ ਬੱਸ ਸ਼ਰਧਾਲੂਆਂ ਨੂੰ ਲੈ ਕੇ ਪੂਰਨਗਿਰੀ ਦਰਸ਼ਨ ਲਈ ਜਾ ਰਹੀ ਸੀ। ਇਸ ਦੌਰਾਨ ਟਰੱਕ ਸੜਕ ਕਿਨਾਰੇ ਖੜ੍ਹੀ ਬੱਸ 'ਤੇ ਪਲਟ ਗਿਆ। ਫਿਲਹਾਲ ਸਾਰੇ ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
ਇਹ ਵੀ ਪੜ੍ਹੋ: Khanna News: ਖੰਨਾ 'ਚ ਭਾਜਪਾ ਨੇ ਕਾਂਗਰਸ ਨੂੰ ਦਿੱਤਾ ਵੱਡਾ ਝਟਕਾ, ਗੁਰਦੀਪ ਸਿੰਘ ਮਿੱਠੂ ਸਮੇਤ ਸੈਂਕੜੇ ਸਾਥੀ ਭਾਜਪਾ ਵਿੱਚ ਸ਼ਾਮਲ