Khanna News: ਖੰਨਾ ਸਿਟੀ ਥਾਣਾ-2 ਵਿੱਚ ਏਐਸਆਈ ਉਪਰ ਇੱਕ ਔਰਤ ਵੱਲੋਂ ਗੰਭੀਰ ਦੋਸ਼ ਲਗਾਏ ਗਏ ਹਨ। ਸਿਵਲ ਹਸਪਤਾਲ ਵਿੱਚ ਦਾਖ਼ਲ ਔਰਤ ਨੇ ਏਐਸਆਈ ਉਪਰ ਥਾਣੇ ਦੇ ਗੇਟ ਉਪਰ ਹੀ ਕੁੱਟਮਾਰ ਕਰਨ ਤੇ ਕੱਪੜੇ ਪਾੜਨ ਦੇ ਦੋਸ਼ ਲਗਾਏ ਗਏ ਹਨ। ਇਹ ਦੋਸ਼ ਵੀ ਲਗਾਇਆ ਗਿਆ ਹੈ ਕਿ ਉਸ ਦੀ ਸ਼ਿਕਾਇਤ ਉਤੇ ਕਾਰਵਾਈ ਦਾ ਭਰੋਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਵੀ ਬਣਾਏ ਗਏ।


COMMERCIAL BREAK
SCROLL TO CONTINUE READING

ਹਸਪਤਾਲ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਔਰਤ ਨੇ ਕਿਹਾ ਕਿ ਉਸ ਦੀ ਕਿਸੇ ਵਿਅਕਤੀ ਨਾਲ ਸਬੰਧਾਂ ਵਿੱਚ ਸੀ। ਇਸ ਵਿਅਕਤੀ ਨੂੰ ਉਸ ਨੇ ਕਿਸੇ ਦੂਜੀ ਔਰਤ ਦੇ ਨਾਲ ਦੇਖ ਲਿਆ ਸੀ। ਇਸ ਤੋਂ ਬਾਅਦ ਉਸ ਨੇ ਇਸ ਵਿਅਕਤੀ ਖਿਲਾਫ਼ ਸਿਟੀ ਥਾਣਾ-2 ਵਿੱਚ ਸ਼ਿਕਾਇਤ ਦਿੱਤੀ ਸੀ। ਇਸ ਸ਼ਿਕਾਉਤ ਉਤੇ ਕਾਰਵਾਈ ਕਰਨ ਲਈ ਏਐਸਆਈ ਮਦਨ ਸਿੰਘ ਨੇ ਉਸ ਦੇ ਨਾਲ ਸਰੀਰਕ ਸਬੰਧ ਬਣਾਏ।


ਹੁਣ ਫਿਰ ਉਸ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਪਰ ਸ਼ਿਕਾਇਤ ਉਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ। ਐਤਵਾਰ ਸਵੇਰੇ ਉਹ ਥਾਣੇ ਗਈ ਉਥੇ ਏਐਸਆਈ ਮਦਨ ਸਿੰਘ ਨੇ ਉਸ ਨਾਲ ਬਦਸਲੂਕੀ ਕੀਤੀ। ਉਸ ਦੀ ਏਐਸਆਈ ਦੇ ਨਾਲ ਬਹਿਸ ਹੋਈ। ਇਸ ਵਿਚਾਲੇ ਏਐਸਆਈ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਏਐਸਆਈ ਨੇ ਉਸ ਨਾਲ ਗਾਲੀ-ਗਲੋਚ ਵੀ ਕੀਤਾ।


ਇਸ ਤੋਂ ਬਾਅਦ ਉਹ ਸਿਵਲ ਹਸਪਤਾਲ ਖੰਨਾ ਪੁੱਜੀ। ਉਥੇ ਸਟਾਫ ਨੇ ਉਸ ਦੇ ਪਾਟੇ ਹੋਏ ਕੱਪੜਿਆਂ ਉਤੇ ਸੇਫਟੀ ਪਿੰਨ ਲਗਾਏ। ਉਥੇ ਏਐਸਆਈ ਮਦਨ ਸਿੰਘ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦੇ ਹੋਏ ਕਿਹਾ ਕਿ ਔਰਤ ਬਿਨਾਂ ਬੁਲਾਏ ਥਾਣੇ ਆਈ ਸੀ। ਆਉਂਦੇ ਹੀ ਉਸ ਨੂੰ ਗਾਲਾਂ ਕੱਢਣ ਲਈ ਅਤੇ ਧਮਕੀਆਂ ਦੇ ਕੇ ਚਲੀ ਗਈ। ਉਸ ਨੇ ਜੋ ਵੀ ਦੋਸ਼ ਲਗਾਏ ਹਨ, ਉਹ ਸਾਰੇ ਝੂਠੇ ਹਨ।


ਇਹ ਵੀ ਪੜ੍ਹੋ : Agriculture News: ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ, ਆੜਤੀਆਂ ਤੇ ਕਿਸਾਨਾਂ ਨੇ ਸਰਕਾਰ ਪ੍ਰਤੀ ਜਾਹਿਰ ਕੀਤੀ ਖੁਸ਼ੀ


ਸਿਟੀ ਥਾਣਾ 2 ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਥਾਣੇ ਦੇ ਅੰਦਰ ਅਤੇ ਬਾਹਰ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਦੇਖੀ ਹੈ, ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਔਰਤ ਝੂਠ ਬੋਲ ਰਹੀ ਹੈ। ਇਸ ਔਰਤ ਨੇ ਕਰੀਬ ਸਾਢੇ ਤਿੰਨ ਮਹੀਨੇ ਪਹਿਲਾਂ ਜਾਇਦਾਦ ਦੇ ਝਗੜੇ ਵਿੱਚ ਇੱਕ ਵਿਅਕਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਐਤਵਾਰ ਨੂੰ ਔਰਤ ਬਿਨਾਂ ਬੁਲਾਏ ਥਾਣੇ ਆ ਗਈ। ASI ਨੂੰ ਧਮਕੀਆਂ ਦਿੱਤੀਆਂ। ਔਰਤ ਨੂੰ ਕਿਸੇ ਨੇ ਕੁਝ ਨਹੀਂ ਕਿਹਾ। ਹੁਣ ਅਸੀਂ ਜਾਂਚ ਕਰ ਰਹੇ ਹਾਂ ਅਤੇ ਤੱਥਾਂ ਅਨੁਸਾਰ ਕਾਰਵਾਈ ਕਰਾਂਗੇ।


ਇਹ ਵੀ ਪੜ੍ਹੋ : Punjab News: ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਸਰਕਾਰ ਨੇ ਚੁੱਕਿਆ ਵੱਡਾ ਕਦਮ, ਵੇਖੋ ਕੀ ਹੈ ਖਾਸ