Trending Photos
Abohar News: ਅਬੋਹਰ ਦਾ ਮਾਰਕਫੈੱਡ ਗੋਦਾਮ ਆਪਣੇ ਘੋਟਾਲਿਆਂ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਵਿੱਚ ਰਹਿੰਦਾ ਹੈ। ਤਾਜ਼ਾ ਮਾਮਲਾ ਬੀਤੀ ਰਾਤ ਦਾ ਸਹਾਮਣੇ ਹੈ ਜਦੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਸੁਖਜਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਕ ਸੂਚਨਾ 'ਤੇ ਜਦੋਂ ਅਬੋਹਰ ਫਾਜ਼ਿਲਕਾ ਰੋਡ 'ਤੇ ਸਥਿਤ ਮਾਰਕਫੈੱਡ ਦੇ ਗੋਦਾਮ ਪਹੁੰਚੇ ਤਾਂ ਕਣਕ ਨਾਲ ਭਰੀ ਟਰਾਲੀ ਚਾਲਕ ਨੇ ਟਰੈਕਟਰ ਸੁਖਜਿੰਦਰ ਸਿੰਘ 'ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਭਜਾ ਕੇ ਲੈ ਗਿਆ, ਪਰ ਕਿਸਾਨ ਆਗੂਆਂ ਨੇ ਉਸਨੂੰ ਰਾਹ ਵਿਚ ਕਾਬੂ ਕਰ ਲਿਆ। ਇਸ ਦੌਰਾਨ ਮੌਕੇ 'ਤੇ ਪੁਲਿਸ ਵੀ ਪਹੁੰਚ ਗਈ।
ਕਿਸਾਨ ਆਗੂ ਸੁਖਜਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਮਾਰਕਫੈੱਡ ਗੋਦਾਮ ਵਿੱਚੋਂ ਕਣਕ ਦੀ ਚੋਰੀ ਕੀਤੀ ਜਾ ਰਹੀ ਹੈ। ਜਦੋਂ ਸਾਡੀ ਟੀਮ ਮੌਕੇ ਉੱਤੇ ਪਹੁੰਚੀ ਤਾਂ ਦੇਖਿਆ ਕਿ ਕਣਕ ਨਾਲ ਭਰੀ ਟਰੈਕਟਰ-ਟਰਾਲੀ ਲੈ ਕੇ ਜਾ ਰਹੇ ਸਨ। ਜਿਸਨੂੰ ਕਿਸਾਨਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤਾ ਤਾਂ ਚਾਲਕ ਨੇ ਕਿਸਾਨਾਂ ਉੱਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਅਤੇ ਭਜਾ ਕੇ ਲੈ ਗਿਆ। ਜਿਸ ਨੂੰ ਬਾਅਦ ਵਿੱਚ ਅਸੀਂ ਕਾਫੀ ਅੱਗੇ ਜਾਕੇ ਕਾਬੂ ਕਰ ਲਿਆ।
ਕਿਸਾਨ ਆਗੂ ਦਾ ਕਹਿਣਾ ਹੈ ਕਿ ਇਹ ਕਣਕ ਗਰੀਬ ਲੋਕਾਂ ਦੇ ਪੇਟ ਭਰਨ ਲਈ ਡਿਪੂਆਂ ਉੱਤੇ ਜਾਣੀ ਸੀ, ਉਸਨੂੰ ਚੋਰੀ ਛੁਪੇ ਬਾਹਰ ਦੀ ਬਾਹਰ ਵੇਚ ਕੇ ਕਰੋੜਾਂ ਦਾ ਘੋਟਾਲਾ ਮਾਰਕਫੈੱਡ ਅਬੋਹਰ ਦੇ ਅਧਿਕਾਰੀਆਂ ਵੱਲੋਂ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਸੁਖਜਿੰਦਰ ਸਿੰਘ, ਭੁਪਿੰਦਰ ਸਿੰਘ ਨੇ ਕਿਹਾ ਕਿ ਇਸਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਮੁੱਖਮੰਤਰੀ ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ।
ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਇਸ ਮਾਮਲੇ ਵਿੱਚ ਉਹਨਾਂ ਨੂੰ ਸੂਚਨਾ ਮਿਲੀ ਸੀ। ਜਿਸ 'ਤੇ ਪੁਲਿਸ ਨੇ ਇਸ ਮਾਮਲੇ ਵਿੱਚ ਜਿੱਥੇ ਟਰੈਕਟਰ ਟਰਾਲੀ ਨੂੰ ਫੜ ਲਿਆ ਹੈ। ਉੱਥੇ ਹੀ ਡਰਾਈਵਰ ਨੂੰ ਵੀ ਅਰੈਸਟ ਕਰ ਲਿਆ ਹੈ ਅਤੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ।