Swati Maliwal News : ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਨੂੰ ਲੈ ਕੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਸਵਾਤੀ ਨੇ ਕਿਹਾ ਹੈ ਕਿ, ''ਮੇਰੇ ਪਿਤਾ ਬਚਪਨ 'ਚ ਮੇਰਾ ਜਿਨਸੀ ਸ਼ੋਸ਼ਣ ਕਰਦੇ ਸਨ। ਗੁੱਸੇ ਵਿਚ ਆ ਕੇ ਉਹ ਮੇਰੀ ਗੁੱਤ ਫੜ ਕੇ ਕੰਧ ਨਾਲ ਮਾਰ ਦਿੰਦੇ ਸਨ, ਜਿਸ ਕਾਰਨ ਮੈਂ ਡਰ ਕੇ ਮੰਜੇ ਹੇਠਾਂ ਲੁਕ ਜਾਂਦੀ ਸੀ, ਮੈਂ ਕਈ ਰਾਤਾਂ ਇਸ ਖੌਫ ਵਿੱਚ ਕੱਟੀਆਂ ਹਨ। ਅਜਿਹਾ ਕਈ ਵਾਰ ਹੋਇਆ ਜਦੋਂ ਤੱਕ ਮੈਂ ਆਪਣੇ ਪਿਤਾ ਨਾਲ ਰਹੀ।'' ਸਵਾਤੀ ਨੇ ਸ਼ਨਿੱਚਰਵਾਰ ਨੂੰ ਇਕ ਪ੍ਰੋਗਰਾਮ 'ਚ ਦੌਰਾਨ ਮਾਲੀਵਾਲ ਨੇ ਖੌਫਨਾਕ ਤੇ ਦਰਦਨਾਕ ਹੱਡਬੀਤੀ ਸੁਣਾਈ।


COMMERCIAL BREAK
SCROLL TO CONTINUE READING

ਦਿੱਲੀ ਮਹਿਲਾ ਕਮਿਸ਼ਨ ਵੱਲੋਂ ਸ਼ਨਿੱਚਰਵਾਰ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਲਈ ਕਰਵਾਏ ਗਏ ਸਮਾਗਮ ਦੌਰਾਨ ਸਵਾਤੀ ਨੇ ਕਿਹਾ, ''ਮੈਂ ਚੌਥੀ ਜਮਾਤ ਤੱਕ ਆਪਣੇ ਪਿਤਾ ਨਾਲ ਰਹਿੰਦੀ ਸੀ। ਜਦੋਂ ਵੀ ਮੇਰੇ ਪਿਤਾ ਜੀ ਘਰ ਆਉਂਦੇ ਸਨ ਤਾਂ ਮੈਨੂੰ ਡਰ ਲੱਗਦਾ ਸੀ। ਉਹ ਗੁੱਸੇ ਵਿੱਚ ਬਿਨਾਂ ਕਿਸੇ ਕਾਰਨ ਮੈਨੂੰ ਕੁੱਟਦੇ ਸਨ। ਮੈਂ ਡਰ ਦੇ ਮਾਰੇ ਕਈ ਰਾਤਾਂ ਮੰਜੇ ਦੇ ਹੇਠਾਂ ਲੁਕ ਕੇ ਕੱਟੀਆਂ ਹਨ। ਉਸ ਸਮੇਂ ਦੁੱਖ ਵਿੱਚ ਮੈਂ ਸਿਰਫ ਇਹੀ ਸੋਚਿਆ ਕਿ ਕੀ ਕਰਾਂ ਤਾਂ ਕਿ ਮੈਂ ਆਪਣੇ ਪਿਤਾ ਵਰਗੇ ਸ਼ੋਸ਼ਣ ਤੇ ਘਰੇਲੂ ਹਿੰਸਾ ਕਰਨ ਵਾਲੇ ਬੰਦਿਆਂ ਨੂੰ ਸਬਕ ਸਿਖਾ ਸਕਾਂ।''


ਆਪਣੇ ਬਚਪਨ ਦੇ ਸੰਘਰਸ਼ ਨੂੰ ਬਿਆਨ ਕਰਦੇ ਹੋਏ ਸਵਾਤੀ ਨੇ ਆਪਣੀ ਭੈਣ, ਮਾਂ ਅਤੇ ਉਨ੍ਹਾਂ ਦੀ ਕੁੱਟਮਾਰ ਅਤੇ ਡਰ ਦੀ ਕਹਾਣੀ ਸੁਣਾਈ। ਸਵਾਤੀ ਨੇ ਕਿਹਾ ਕਿ ਉਸ ਦਾ ਬਚਪਨ ਆਪਣੇ ਸ਼ਰਾਬੀ ਪਿਤਾ ਤੋਂ ਘਰੇਲੂ ਹਿੰਸਾ ਦਾ ਸਾਹਮਣਾ ਕਰਦੇ ਹੋਏ ਬੀਤਿਆ। ਉਹ ਨੇ ਕਿਹਾ ਕਿ, ''ਜੇਕਰ ਮੇਰੀ ਜ਼ਿੰਦਗੀ ਵਿੱਚ ਮੇਰੀ ਮਾਂ, ਮੇਰੀ ਮਾਸੀ, ਮੇਰੇ ਮਾਮਾ ਅਤੇ ਮੇਰੇ ਨਾਨਕੇ ਨਾ ਹੁੰਦੇ ਤਾਂ ਮੈਂ ਸ਼ਾਇਦ ਇਸ ਦਰਦ ਤੋਂ ਬਾਹਰ ਨਾ ਨਿਕਲ ਸਕਦੀ ਸੀ ਤੇ ਅੱਜ ਮੈਂ ਇੱਥੇ ਨਾ ਹੁੰਦੀ।''


ਇਹ ਵੀ ਪੜ੍ਹੋ : Manisha Gulati News : ਮਨੀਸ਼ਾ ਗੁਲਾਟੀ ਨੂੰ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਅਹੁਦੇ ਤੋਂ ਮੁੜ ਹਟਾਇਆ


ਸਵਾਤੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਜਦੋਂ ਅੱਤਿਆਚਾਰ ਹੁੰਦਾ ਹੈ ਤਾਂ ਵੱਡਾ ਬਦਲਾਅ ਵੀ ਆਉਂਦਾ ਹੈ। ਉਸ ਤਸ਼ੱਦਦ ਨੂੰ ਝੱਲ ਕੇ ਤੁਹਾਡੇ ਅੰਦਰ ਅੱਗ ਬਲਦੀ ਹੈ, ਜੇਕਰ ਤੁਸੀਂ ਇਸ ਨੂੰ ਸਹੀ ਜਗ੍ਹਾ 'ਤੇ ਲਗਾਓ ਤਾਂ ਤੁਸੀਂ ਜ਼ਿੰਦਗੀ ਵਿਚ ਬਹੁਤ ਸ਼ਾਨਦਾਰ ਕੰਮ ਕਰ ਸਕਦੇ ਹੋ। ਅੱਜ ਜਿਨ੍ਹਾਂ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ, ਉਨ੍ਹਾਂ ਕੋਲ ਦੱਸਣ ਲਈ ਇਕ ਕਹਾਣੀ ਹੈ। ਇਸ ਪ੍ਰੋਗਰਾਮ ਵਿੱਚ ਅਜਿਹੀਆਂ ਮਜ਼ਬੂਤ ​​ਔਰਤਾਂ ਵੀ ਹਨ, ਜਿਨ੍ਹਾਂ ਨੇ ਆਪਣੀਆਂ ਮੁਸ਼ਕਲਾਂ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ ਹੈ।


ਇਹ ਵੀ ਪੜ੍ਹੋ : Petrol-Diesel Price Hike in Punjab News: ਮਹਿੰਗਾਈ ਦੀ ਵੱਡੀ ਮਾਰ; ਪੰਜਾਬ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫ਼ਾ