Weather Update News: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੋਮਵਾਰ ਨੂੰ ਭਾਰੀ ਮੀਂਹ ਦੇ ਨਾਲ-ਨਾਲ ਗੜੇਮਾਰੀ ਹੋਈ। ਮੀਂਹ ਤੇ ਗੜੇਮਾਰੀ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਕਿਸਾਨਾਂ ਦੀਆਂ ਫਸਲਾਂ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਐਤਵਾਰ ਰਾਤ ਨੂੰ ਅਚਾਨਕ ਹੀ ਪਟਿਆਲਾ ਵਿੱਚ ਮੌਸਮ ਖ਼ਰਾਬ ਹੋ ਗਿਆ ਸੀ। ਤੇਜ਼ ਹਵਾਵਾਂ ਚੱਲੀਆਂ। ਸੋਮਵਾਰ ਸਵੇਰੇ ਬੱਦਲਵਾਈ ਹੋਣ ਤੋਂ ਬਾਅਦ ਮੀਂਹ ਸ਼ੁਰੂ ਹੋ ਗਿਆ। ਮੀਂਹ ਦੇ ਨਾਲ-ਨਾਲ ਇੱਥੇ ਗੜੇ ਵੀ ਪਏ। ਇਸ ਕਾਰਨ ਤਾਪਮਾਨ 22 ਡਿਗਰੀ ਤੱਕ ਡਿੱਗ ਗਿਆ। ਇਸ ਤੋਂ ਇਲਾਵਾ ਜਲੰਧਰ ਜ਼ਿਲ੍ਹੇ 'ਚ ਵੀ ਭਾਰੀ ਮੀਂਹ ਪਿਆ। ਦੁਪਹਿਰ ਬਾਅਦ ਚੰਡੀਗੜ੍ਹ ਦੇ ਆਸਪਾਸ ਦੇ ਇਲਾਕਿਆਂ ਤੇ ਮੁਹਾਲੀ ਵਿੱਚ ਵੀ ਭਾਰੀ ਬਾਰਿਸ਼ ਹੋਈ।


COMMERCIAL BREAK
SCROLL TO CONTINUE READING

ਕਿਸਾਨਾਂ ਦੀ ਕਣਕ ਲਗਭਗ ਪੱਕ ਕੇ ਤਿਆਰ ਹੋ ਗਈ ਹੈ। ਇਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਮੌਸਮ 'ਚ ਆਈ ਅਚਾਨਕ ਤਬਦੀਲੀ ਕਿਸਾਨਾਂ ਲਈ ਮੁਸੀਬਤ ਦਾ ਕਾਰਨ ਬਣ ਗਈ। ਬਾਰਿਸ਼ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਕਣਕ ਦੀ ਫ਼ਸਲ ਵਿਛ ਗਈ। ਪਿਛਲੇ ਸਾਲ ਹੀ ਸਾਉਣੀ ਦੇ ਸੀਜ਼ਨ 'ਚ ਮੌਸਮ ਦੀ ਖ਼ਰਾਬੀ ਕਾਰਨ ਹਜ਼ਾਰਾਂ ਏਕੜ ਫ਼ਸਲਾਂ ਦਾ ਨੁਕਸਾਨ ਹੋਇਆ ਸੀ। ਇਸ ਸਾਲ ਫਰਵਰੀ ਵਿੱਚ ਵੀ ਤਾਪਮਾਨ ਵਿੱਚ ਅਚਾਨਕ ਵਾਧਾ ਹੋਣ ਕਾਰਨ ਕਣਕ ਦਾ ਝਾੜ ਘਟਣ ਵਰਗੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਹੁਣ ਮਾਰਚ ਮਹੀਨੇ 'ਚ ਕਈ ਥਾਵਾਂ 'ਤੇ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਚਿੰਤਾ ਵਧਾ ਦਿੱਤੀ ਹੈ। ਕਈ ਇਲਾਕਿਆਂ ਵਿੱਚ ਕਣਕ ਦੀ ਵਾਢੀ ਚੱਲ ਰਹੀ ਹੈ ਪਰ ਬਦਲਦੇ ਮੌਸਮ ਨੂੰ ਦੇਖਦਿਆਂ ਕਿਸਾਨਾਂ ਨੇ ਵਾਢੀ ਟਾਲ ਦਿੱਤੀ ਹੈ।


ਇਹ ਵੀ ਪੜ੍ਹੋ : Punjab Internet News: ਪੰਜਾਬ 'ਚ ਅੱਜ ਵੀ ਬੰਦ ਰਹੇਗਾ ਇੰਟਰਨੈੱਟ; ਨਵੇਂ ਹੁਕਮ ਹੋਏ ਜਾਰੀ


ਮੌਸਮ ਵਿਭਾਗ ਅਨੁਸਾਰ ਵਾਰ-ਵਾਰ ਮੌਸਮ 'ਚ ਬਦਲਾਅ ਆ ਰਿਹਾ ਹੈ, ਜਿਸ ਕਾਰਨ ਸਵੇਰੇ ਹਲਕੀ ਠੰਢ ਪੈ ਰਹੀ ਹੈ, ਜਦਕਿ ਦੁਪਹਿਰ ਸਮੇਂ ਪਸੀਨਾ ਭਰੀ ਗਰਮੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ 2-3 ਦਿਨਾਂ 'ਚ ਤੇਜ਼ ਹਵਾਵਾਂ ਦੇ ਨਾਲ ਹਲਕੀ ਬੂੰਦਾਬਾਂਦੀ ਦੀ ਸੰਭਾਵਨਾ ਵੀ ਪ੍ਰਗਟਾਈ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਤੱਕ ਮੌਸਮ ਅਜਿਹਾ ਹੀ ਰਹੇਗਾ ਪਰ ਇਸ ਤੋਂ ਬਾਅਦ ਤਾਪਮਾਨ 'ਚ ਹੌਲੀ-ਹੌਲੀ ਵਾਧਾ ਦੇਖਣ ਨੂੰ ਮਿਲੇਗਾ ਅਤੇ ਮੌਸਮ ਗਰਮ ਹੋ ਜਾਵੇਗਾ।


ਇਹ ਵੀ ਪੜ੍ਹੋ : ਕੀ ਅੰਮ੍ਰਿਤਪਾਲ ਸਿੰਘ ਦੀ ਹੋ ਚੁੱਕੀ ਹੈ ਗ੍ਰਿਫ਼ਤਾਰੀ ? ਮਾਮਲਾ ਪਹੁੰਚਿਆ ਹਾਈ ਕੋਰਟ; ਜਾਣੋ ਕੀ ਹੈ ਨਵੀਂ ਅਪਡੇਟ