CBSE News: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਕੂਲ ਐਸੋਸੀਏਸ਼ਨਾਂ ਨੇ ਸੀਬੀਐਸਈ ਨੂੰ ਪ੍ਰੀਖਿਆ ਬੋਰਡ ਬਦਲਣ ਦੀ ਦਿੱਤੀ ਚਿਤਾਵਨੀ
CBSE Latest News: ਸਕੂਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸਪੱਸ਼ਟ ਕੀਤਾ ਕਿ ਸੀ.ਬੀ.ਐਸ.ਈ ਇਕਲੌਤੀ ਪ੍ਰੀਖਿਆ ਲੈਣ ਵਾਲੀ ਏਜੰਸੀ ਹੈ ਅਤੇ ਇਹ ਵਾਰ-ਵਾਰ ਸਪੱਸ਼ਟ ਕਰ ਚੁੱਕੀ ਹੈ ਕਿ ਸਕੂਲਾਂ ਵਿਚ ਰਾਜ ਸਰਕਾਰ ਦੇ ਨਿਯਮ ਲਾਗੂ ਹੋਣਗੇ, ਫਿਰ ਵੀ ਉਹ ਹਰ ਹਫ਼ਤੇ ਇਕ-ਇਕ ਕਰ ਕੇ ਸਕੂਲ ਪ੍ਰਬੰਧਕਾਂ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ।
CBSE Latest News: ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੀਆਂ ਸਕੂਲ ਐਸੋਸੀਏਸ਼ਨਾਂ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ(CBSE) ਉਤੇ ਫੈਸਲੇ ਥੋਪਣ ਦੇ ਦੋਸ਼ ਲਗਾਉਂਦੇ ਹੋਏ ਮੋਰਚਾ ਖੋਲ੍ਹ ਦਿੱਤਾ ਹੈ। ਦਰਅਸਲ ਥੋੜ੍ਹੇ-ਥੋੜ੍ਹੇ ਵਕਫ਼ੇ ਬਾਅਦ ਸੀਬੀਐਸਈ ਵੱਲੋਂ ਫੁਰਮਾਨ ਸੁਣਾਉਣ ਵਿਰੁੱਧ ਅੱਜ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੀਆਂ ਸਕੂਲ ਐਸੋਸੀਏਸ਼ਨਾਂ ਨੇ ਚੰਡੀਗੜ੍ਹ ਪ੍ਰੈਸ ਕਲੱਬ ਸੈਕਟਰ-27 ਵਿੱਚ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਦੇਸ਼ ਦੀ ਸਭ ਤੋਂ ਵੱਡੀ ਪ੍ਰੀਖਿਆ ਏਜੰਸੀ ਸੀਬੀਐਸਈ ਵਿਰੁੱਧ ਚੁੱਕੀ।
ਸਕੂਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸਪੱਸ਼ਟ ਕੀਤਾ ਕਿ ਸੀ.ਬੀ.ਐਸ.ਈ ਇਕਲੌਤੀ ਪ੍ਰੀਖਿਆ ਲੈਣ ਵਾਲੀ ਏਜੰਸੀ ਹੈ ਅਤੇ ਇਹ ਵਾਰ-ਵਾਰ ਸਪੱਸ਼ਟ ਕਰ ਚੁੱਕੀ ਹੈ ਕਿ ਸਕੂਲਾਂ ਵਿਚ ਰਾਜ ਸਰਕਾਰ ਦੇ ਨਿਯਮ ਲਾਗੂ ਹੋਣਗੇ, ਫਿਰ ਵੀ ਉਹ ਹਰ ਹਫ਼ਤੇ ਇਕ-ਇਕ ਕਰ ਕੇ ਸਕੂਲ ਪ੍ਰਬੰਧਕਾਂ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਇਸ ਮੌਕੇ ਸਮੂਹ ਐਸੋਸੀਏਸ਼ਨਾਂ ਨੇ ਯੂਪੀ ਦੇ ਸਕੂਲ ਵਿੱਚ ਹਾਲ ਹੀ ਵਿੱਚ ਹੋਈ ਵਿਦਿਆਰਥਣ ਦੀ ਮੌਤ ਨੂੰ ਦੁਖਦਾਈ ਕਰਾਰ ਦਿੱਤਾ ਤੇ ਯੂਪੀ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਪ੍ਰਿੰਸੀਪਲ ਅਤੇ ਅਧਿਆਪਕ ਦੀ ਗ੍ਰਿਫ਼ਤਾਰੀ ਦੀ ਵੀ ਨਿਖੇਧੀ ਕੀਤੀ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਨੂੰ ਹਰਿਆ-ਭਰਿਆ ਬਣਾਉਣ ਦਾ ਨਵਾਂ ਉਪਰਾਲਾ; ਪਾਣੀ ਛਿੜਕਣ ਲਈ ਦੋ ਗੱਡੀਆਂ ਕਰਵਾਈਆਂ ਮੁਹੱਈਆ
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇਕਰ ਸੀਬੀਐਸਈ ਵੱਲੋਂ ਪਰੇਸ਼ਾਨ ਕਰਨ ਦਾ ਸਿਲਸਿਲਾ ਨਾ ਬੰਦ ਕੀਤਾ ਗਿਆ ਤਾਂ ਉਹ ਆਪਣਾ ਪ੍ਰੀਖਿਆ ਬੋਰਡ ਬਦਲ ਲੈਣਗੇ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਿਆਣਾ ਪ੍ਰੋਗਰੈਸਿਵ ਸਕੂਲ ਕਾਨਫਰੰਸ (HPSC) ਦੇ ਪ੍ਰਧਾਨ ਐਸ.ਐਸ.ਗੋਸਾਈ ਅਤੇ ਸੀਨੀਅਰ ਮੀਤ ਪ੍ਰਧਾਨ ਸੁਰੇਸ਼ ਚੰਦਰ, ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸਿਏਸ਼ਨਜ਼ ਆਫ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਅਤੇ ਲੀਗਲ ਕਨਵੀਨਰ ਸੰਜੀਵ ਕੁਮਾਰ ਸੈਣੀ ਅਤੇ ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ (ਆਈ.ਐਸ.ਏ.)’ ਦੇ ਪ੍ਰਧਾਨ ਐਚ.ਐਸ. ਮਾਮਿਕ ਅਤੇ ਜਨਰਲ ਸਕੱਤਰ ਆਰ.ਡੀ. ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸੀਬੀਐਸਈ ਦੇ ਨਿਯਮਾਂ ਵਿੱਚ ਸਪੱਸ਼ਟ ਲਿਖਿਆ ਹੈ ਕਿ ਦੋ ਏਕੜ ਵਿੱਚ ਬਣੇ ਸਕੂਲ ਸੰਚਾਲਕ 48 ਸੈਕਸ਼ਨ ਬਣਾ ਸਕਦੇ ਹਨ ਪਰ ਇਸ ਸਾਲ ਸੀਬੀਐਸਈ ਨੇ ਇੱਕ ਨਵਾਂ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਜੇਕਰ ਕੋਈ ਸਕੂਲ ਨਵਾਂ ਸ਼ੈਕਸ਼ਨ ਦਾ ਗਠਨ ਕਰਦਾ ਹੈ ਤਾਂ ਉਸ ਨੂੰ 75 ਹਜ਼ਾਰ ਰੁਪਏ ਹੋਰ ਜਮ੍ਹਾਂ ਕਰਵਾਣੇ ਪੈਂਣਗੇਂ।
ਸੀਬੀਐਸਈ ਦਾ ਇਹ ਵੀ ਮੰਨਣਾ ਸੀ ਕਿ ਕੋਵਿਡ ਵਿਚ ਸਕੂਲਾਂ ਵਿਚ ਸ਼ੈਕਸ਼ਨ ਘੱਟ ਹੋਏ ਸਨ ਅਤੇ ਜੇਕਰ ਹੁਣ ਸਕੂਲ ਸੰਚਾਲਕ ਸ਼ੈਕਸ਼ਨ ਵਧਾ ਰਹੇ ਹਨ ਤਾਂ ਸੀਬੀਐਸਈ ਕਿਸ ਮੂੰਹ ਤੋਂ ਸ਼ੈਕਸ਼ਨ ਵਧਾਉਣ ਦੀ ਫੀਸ ਚਾਰਜ ਕਰ ਰਿਹਾ ਹੈ। ਨਿਅਮਾਂ ਵਿਚ 48 ਸ਼ੈਕਸ਼ਨ ਬਨਾਉਣ ਤਕ ਕੋਈ ਫੀਸ ਨਹੀਂ ਚਾਰਜ ਕੀਤੇ ਜਾਣ ਦਾ ਪ੍ਰਾਵਧਾਨ ਹੈ। ਜੇਕਰ ਫੀਸ ਵਸੂਲੀ ਜਾਂਦੀ ਹੈ ਤਾਂ ਇਹ ਨਾਜਾਇਜ਼ ਵਸੂਲੀ ਹੋਵੇਗੀ।
ਉਨ੍ਹਾਂ ਨੇ ਦਸਿਆਂ ਕਿ ਪਹਿਲਾਂ ਇਕ ਸ਼ੈਕਸ਼ਨ ਵਿੱਚ 40 ਤੋਂ 50 ਵਿਦਿਆਰਥੀਆਂ ਨੂੰ ਪੜਾਇਆ ਜਾ ਸਕਦਾ ਦੀ ਲੇਕਿਨ ਸੀਬੀਐਸਈ ਨੇ ਇਕ ਹੋਰ ਆਦੇਸ਼ ਜਾਰੀ ਕਰ ਇਕ ਸ਼ੈਕਸ਼ਨ ਵਿਚ ਸਿਰਫ 40 ਵਿਦਿਆਰਥੀਆਂ ਨੂੰ ਪੜਾਉਣ ਜਾਣ ਦਾ ਪ੍ਰਾਵਧਾਨ ਰੱਖਿਆ ਹੈ। ਜੇਕਰ ਇਸੇ ਤਰ੍ਹਾਂ ਕਿਸੇ ਕਲਾਸ ਵਿਚ 81 ਵਿਦਿਆਰਥੀ ਹੋ ਜਾਣ ਤੋਂ ਤਾਂ ਸਕੂਲ ਸੰਚਾਲਕਾਂ ਨੂੰ ਮਜਬੂਰ ਹੋ ਕੇ ਤਿੰਨ ਸ਼ੈਕਸ਼ਨ ਬਨਾਉਣ ਪੈਂਣਗੇਂ ਜੋ ਕਿ ਸਿਰਫ ਇਕ ਬੱਚੇ ਵਾਸਤੇ ਬਨਾਉਣਾ ਅਸੰਭਵ ਹੈ। ਇਸ ਸਥਿਤੀ ਵਿੱਚ ਸਕੂਲ ਸੰਚਾਲਕ ਬਚਿਆਂ ਦਾ ਐਡਮਿਸ਼ਨ ਕੈਂਸਲ ਕਰ ਦੇਣਗੇਂ ਅਤੇ ਜੇਕਰ ਇਸ ਤਰਾਂ ਹੂੰਦਾ ਹੈ ਤਾਂ ਬਚਿਆਂ ਨੂੰ ਉਨ੍ਹਾਂ ਦਾ ਪਸੰਦੀਦਾ ਸਕੂਲ ਕਦੇ ਵੀ ਮਿਲ ਨਹੀਂ ਪਾਵੇਗਾ।
ਇਹ ਵੀ ਪੜ੍ਹੋ: Punjab News: ਆਲੀਸ਼ਾਨ ਕੋਠੀ 'ਚ ਚੋਰੀ ਕਰਨ ਆਏ ਚੋਰ ਹੋਏ ਨਿਰਾਸ਼! ਜਾਂਦੇ ਹੋਏ ਕੰਧ 'ਤੇ ਲਿਖ ਗਏ 'ਭਿਖਾਰੀ, ਫੂਲ ਤੇ ਸੈਡ'
ਐਸੋਸੀਏਸ਼ਨ ਦੇ ਬੁਲਾਰਿਆਂ ਨੇ ਇਸ ਗੱਲ ਉੱਤੇ ਵੀ ਰੋਸ ਜਤਾਇਆ ਕਿ ਸੀਬੀਐਸਈ ਦੂਆਰਾ ਟੀਚਰ ਟ੍ਰੇਨਿੰਗ ਦੇ ਨਾਂਅ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਜਿਸਦੇ ਕਾਰਣ ਟੀਚਰਾਂ ਦਾ ਧਿਆਨ ਟ੍ਰੇਨਿੰਗ ਵੱਲ ਜ਼ਿਆਦਾ ਜਦਕਿ ਕਲਾਸ ਦੇ ਵਿਦਿਆਰਥੀਆਂ ਵੱਲ ਅਨਦੇਖੀ ਹੋ ਰਹੀ ਹੈ।
(ਪਵੀਤ ਕੌਰ ਦੀ ਰਿਪੋਰਟ)