Punjab News: ਆਲੀਸ਼ਾਨ ਕੋਠੀ 'ਚ ਚੋਰੀ ਕਰਨ ਆਏ ਚੋਰ ਹੋਏ ਨਿਰਾਸ਼! ਜਾਂਦੇ ਹੋਏ ਕੰਧ 'ਤੇ ਲਿਖ ਗਏ 'ਭਿਖਾਰੀ, ਫੂਲ ਤੇ ਸੈਡ'
Advertisement
Article Detail0/zeephh/zeephh1817145

Punjab News: ਆਲੀਸ਼ਾਨ ਕੋਠੀ 'ਚ ਚੋਰੀ ਕਰਨ ਆਏ ਚੋਰ ਹੋਏ ਨਿਰਾਸ਼! ਜਾਂਦੇ ਹੋਏ ਕੰਧ 'ਤੇ ਲਿਖ ਗਏ 'ਭਿਖਾਰੀ, ਫੂਲ ਤੇ ਸੈਡ'

Punjab Railway Road Nangal robbery News: ਬੀਤੀ ਰਾਤ ਜਦੋਂ ਉਹ ਕੈਨੇਡਾ ਤੋਂ ਵਾਪਸ ਘਰ ਆਏ ਤਾਂ ਦੇਖਿਆ ਕਿ ਚੋਰ ਘਰ ਦੇ ਦਰਵਾਜ਼ਿਆਂ ਦੇ ਤਾਲੇ ਤੋੜ ਕੇ ਅੰਦਰ ਵੜੇ ਅਤੇ ਚੋਰਾਂ ਨੇ ਸਾਰੀਆਂ ਅਲਮਾਰੀਆਂ ਵਿੱਚ ਪਈਆਂ ਚੀਜ਼ਾਂ ਨੂੰ ਧਿਆਨ ਨਾਲ ਘੋਖ ਕੇ ਅਤੇ ਘਰ 'ਚ ਪਿਆ ਸਾਰਾ ਸਾਮਾਨ ਫਰੋਲਿਆ। 

Punjab News: ਆਲੀਸ਼ਾਨ ਕੋਠੀ 'ਚ ਚੋਰੀ ਕਰਨ ਆਏ ਚੋਰ ਹੋਏ ਨਿਰਾਸ਼! ਜਾਂਦੇ ਹੋਏ ਕੰਧ 'ਤੇ ਲਿਖ ਗਏ 'ਭਿਖਾਰੀ, ਫੂਲ ਤੇ ਸੈਡ'

Punjab Railway Road Nangal robbery News: ਪੰਜਾਬ ਵਿੱਚ ਚੋਰੀ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਨੰਗਲ ਤੋਂ ਸਾਹਮਣੇ ਆਇਆ ਹੈ। ਨੰਗਲ ਦੇ ਰੇਲਵੇ ਰੋਡ 'ਤੇ ਇੱਕ ਆਲੀਸ਼ਾਨ ਕੋਠੀ 'ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਸੈਕਟਰੀ ਲੋਕਪਾਲ ਚੰਡੀਗੜ੍ਹ ਤੋਂ ਸੇਵਾਮੁਕਤ ਹੋਏ ਕੋਠੀ ਦੇ ਮਾਲਕ ਅਵਿਨਾਸ਼ ਚੰਦਰ ਕੇਸ਼ਵ ਪਿਛਲੇ ਪੰਜ ਮਹੀਨਿਆਂ ਤੋਂ ਆਪਣੀ ਧੀ ਕੋਲ ਕੈਨੇਡਾ ਵਿੱਚ ਰਹਿ ਰਹੇ ਸਨ।

ਇਸ ਤੋਂ ਬਾਅਦ ਬੀਤੀ ਰਾਤ ਜਦੋਂ ਉਹ ਕੈਨੇਡਾ ਤੋਂ ਵਾਪਸ ਘਰ ਆਏ ਤਾਂ ਦੇਖਿਆ ਕਿ ਚੋਰ ਘਰ ਦੇ ਦਰਵਾਜ਼ਿਆਂ ਦੇ ਤਾਲੇ ਤੋੜ ਕੇ ਅੰਦਰ ਵੜੇ ਅਤੇ ਚੋਰਾਂ ਨੇ ਸਾਰੀਆਂ ਅਲਮਾਰੀਆਂ ਵਿੱਚ ਪਈਆਂ ਚੀਜ਼ਾਂ ਨੂੰ ਧਿਆਨ ਨਾਲ ਘੋਖ ਕੇ ਅਤੇ ਘਰ 'ਚ ਪਿਆ ਸਾਰਾ ਸਾਮਾਨ ਫਰੋਲਿਆ। 

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਭਲਕੇ 10 ਜ਼ਿਲ੍ਹਿਆਂ ਵਿੱਚ ਬਾਰਿਸ਼ ਦਾ ਯੈਲੋ ਅਲਰਟ ਜਾਰੀ

ਪਰ ਗਹਿਣੇ ਅਤੇ ਜ਼ਿਆਦਾਤਰ ਨਕਦੀ ਬੈਂਕ 'ਚ ਹੋਣ ਕਰਕੇ ਚੋਰਾਂ ਨੂੰ ਨਿਰਾਸ਼ ਹੋਣਾ ਪਿਆ। ਕੋਠੀ ਦੇ ਮਾਲਿਕ ਦਾ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਚੋਰ ਘਰ 'ਚ ਰੱਖੀ ਮਹਿੰਗੀ ਵਿਦੇਸ਼ੀ ਜੈਕਟ, ਕੱਪੜੇ ਅਤੇ ਪਰਿਵਾਰਕ ਮੈਂਬਰਾਂ ਦੇ ਜ਼ਰੂਰੀ ਦਸਤਾਵੇਜ਼ ਚੋਰੀ ਕਰਕੇ ਫ਼ਰਾਰ ਹੋ ਗਏ।

ਚੋਰ ਘਰੋਂ ਨਿਕਲਦੇ ਸਮੇਂ ਕੰਧਾਂ 'ਤੇ 'ਫੂਲ', 'ਸੈਡ' ਅਤੇ ਭਿਖਾਰੀ ਲਿਖ ਗਏ ਕਿਉਂਕਿ ਆਲੀਸ਼ਾਨ ਕੋਠੀ ਵਿੱਚੋਂ ਉਹਨਾਂ ਦੇ ਚੋਰੀ ਕਰਨ ਲਈ ਕੁਝ ਖ਼ਾਸ ਨਹੀਂ ਮਿਲਿਆ। ਫਿਲਹਾਲ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ ਅਤੇ ਪੁਲਿਸ ਨੇ ਵੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਭਲਕੇ 10 ਜ਼ਿਲ੍ਹਿਆਂ ਵਿੱਚ ਬਾਰਿਸ਼ ਦਾ ਯੈਲੋ ਅਲਰਟ ਜਾਰੀ 

Trending news