Punjab Transfer Policy:  ਪੰਜਾਬ ਸਰਕਾਰ ਵੱਲੋਂ ਸਾਲ 2019 ਵਿੱਚ ਜਾਰੀ ਕੀਤੀ ਅਧਿਆਪਕ ਟ੍ਰਾਂਸਫਰ ਨੀਤੀ 'ਚ ਬਦਲਾਅ ਕੀਤਾ ਗਿਆ ਹੈ। ਦੱਸ ਦਈਏ ਕਿ ਸਿੱਖਿਆ ਵਿਭਾਗ ਨੇ ਬਦਲਾਅ ਕੀਤਾ ਹੈ। ਸਿੱਖਿਆ ਵਿਭਾਗ ਨੇ ਇਸ ਸਬੰਧੀ ਇੱਕ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਜਾਰੀ ਨੋਟੀਫਿਕੇਸ਼ਨ ਅਨੁਸਾਰ ਅਧਿਆਪਕ ਤਬਾਦਲਾ ਨੀਤੀ (Punjab Transfer Policy)  2019 ਦੇ ਪੈਰਾ ਨੰਬਰ 8 ਵਿੱਚ ਹੇਠਾਂ ਲਿਖੇ ਅਨੁਸਾਰ ਬਦਲਾਅ ਕੀਤਾ ਹੈ। 


COMMERCIAL BREAK
SCROLL TO CONTINUE READING

​ਸਰਕਾਰ ਲੰਬੇ ਸਮੇਂ ਤੋਂ ਇਸ ਨੀਤੀ ਵਿੱਚ ਸੋਧ (Punjab Transfer Policy) ਕਰਨ ਦੀ ਤਿਆਰੀ ਕਰ ਰਹੀ ਸੀ। ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀ ਕੈਬਨਿਟ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ ਸੀ। ਇਸ ਤੋਂ ਬਾਅਦ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ।

ਪੜ੍ਹੋ ਪੂਰਾ ਨੋਟੀਫਿਕੇਸ਼ਨ ਜਾਣੋ ਕੀ ਹੋਇਆ ਬਦਲਾਅ



Punjab Transfer Policy
ਨਵੇਂ ਹੁਕਮਾਂ ਦੇ ਤਹਿਤ, ਇਹ ਤਬਾਦਲਾ ਨੀਤੀ ਉਨ੍ਹਾਂ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਵੇਗੀ ਜੋ ਕੈਂਸਰ ਦੇ ਮਰੀਜ਼ ਹਨ (ਸਵੈ, ਜੀਵਨ ਸਾਥੀ ਜਾਂ ਬੱਚੇ) / ਡਾਇਲਸਿਸ (ਸਵੈ, ਜੀਵਨ ਸਾਥੀ ਜਾਂ ਬੱਚੇ) / ਜਿਗਰ / ਗੁਰਦੇ ਟ੍ਰਾਂਸਪਲਾਂਟ / 40% ਤੋਂ ਵੱਧ ਅਪਾਹਜਤਾ/ਅਪਾਹਜ ਬੱਚਿਆਂ ਵਾਲੇ ਵਿਅਕਤੀ ਜਾਂ ਬੌਧਿਕ ਤੌਰ 'ਤੇ ਅਪਾਹਜ ਬੱਚੇ / ਜੰਗੀ ਵਿਧਵਾ / ਸ਼ਹੀਦ ਦੀ ਵਿਧਵਾ / ਜਿੱਥੇ ਜੀਵਨ ਸਾਥੀ ਦੀ ਮੌਤ ਹੋਣ ਕਾਰਨ ਸੇਵਾ ਕਰ ਰਹੇ ਕਰਮਚਾਰੀ ਨੂੰ ਤੁਰੰਤ ਕਿਸੇ ਹੋਰ ਥਾਂ 'ਤੇ ਤਬਦੀਲ ਕਰਨਾ ਜ਼ਰੂਰੀ ਹੋ ਜਾਂਦਾ ਹੈ।


-18 ਸਾਲ ਤੋਂ ਘੱਟ ਉਮਰ ਦੇ ਬੱਚੇ ਜਾਂ ਅਧਿਆਪਕ ਜੋ ਔਖੇ ਖੇਤਰਾਂ ਵਿੱਚ ਤਾਇਨਾਤ ਹਥਿਆਰਬੰਦ ਬਲਾਂ ਦੇ ਜਵਾਨਾਂ ਦੇ ਜੀਵਨ ਸਾਥੀ ਹਨ। ਇਨ੍ਹਾਂ ਮਾਮਲਿਆਂ ਵਿੱਚ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਨਾਲ ਹੁਕਮ ਜਾਰੀ ਕੀਤੇ ਜਾਣਗੇ।


ਇਹ ਵੀ ਪੜ੍ਹੋ: AAP PAC Meeting: 'ਆਪ' ਛੇਤੀ ਹੀ ਦਿੱਲੀ ਦੀਆਂ 4 ਸੀਟਾਂ 'ਤੇ ਉਮੀਦਵਾਰਾਂ ਦਾ ਕਰ ਸਕਦੀ ਹੈ ਐਲਾਨ! ਅੱਜ ਮੀਟਿੰਗ 


ਜਾਣੋ ਕਿੰਨਾ ਹੈ ਸਿੱਖਿਆ ਵਿਭਾਗ ਦਾ ਸਟਾਫ਼
-ਪੰਜਾਬ ਸਿੱਖਿਆ ਵਿਭਾਗ ਵਿੱਚ ਕਰੀਬ 1.25 ਲੱਖ ਅਧਿਆਪਕ ਅਤੇ ਗੈਰ-ਅਧਿਆਪਨ ਸਟਾਫ਼ ਤਾਇਨਾਤ ਹੈ।
-ਸੂਬੇ ਵਿੱਚ 19 ਹਜ਼ਾਰ ਤੋਂ ਵੱਧ ਸਕੂਲ ਹਨ। ਜਿੱਥੇ 30 ਲੱਖ ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ।


ਇਹ ਵੀ ਪੜ੍ਹੋ:  Kisan Andolan: ਕਿਸਾਨਾਂ ਨੇ ਕੀਤੀ ਗੁਰੂ ਅੱਗੇ ਅਰਦਾਸ, ਹੁਣ ਫਿਰ ਕੰਮ ਹੋ ਜਾਓ ਫਤਹਿ, ਵੇਖੋ ਵੀਡੀਓ