Online class in Punjab schools: ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਜੇਈਈ ਮੇਨ ਅਤੇ ਨੀਟ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਅੱਜ ਤੋਂ ਸਕੂਲਾਂ ਵਿੱਚ NEET ਪ੍ਰੀਖਿਆ ਲਈ ਆਨਲਾਈਨ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ। ਸਿੱਖਿਆ ਵਿਭਾਗ ਨੇ ਪਿਛਲੇ ਹਫ਼ਤੇ ਤੋਂ ਜੇਈਈ ਮੇਨਜ਼ ਲਈ ਕੋਚਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ IIT ਕਾਨਪੁਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਆਧਾਰਿਤ ਸਾਫਟਵੇਅਰ ਤਿਆਰ ਕੀਤਾ ਹੈ।


COMMERCIAL BREAK
SCROLL TO CONTINUE READING

ਇਹ ਸਕੀਮ ਸਿੱਖਿਆ ਮੰਤਰਾਲੇ ਸਕੂਲ ਸਿੱਖਿਆ ਅਤੇ ਸਾਖਰਤਾ ਸਾਹਿਤ ਐਪ ਨਾਲ ਜੁੜੀ ਹੋਈ ਹੈ। NEET ਪ੍ਰੀਖਿਆ ਲਈ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ ਅਤੇ ਗਣਿਤ ਦੀਆਂ ਕਲਾਸਾਂ 20 ਨਵੰਬਰ ਤੋਂ ਸ਼ਾਮ 4.30 ਵਜੇ ਤੋਂ ਸ਼ਾਮ 6.30 ਵਜੇ ਤੱਕ ਹੋਣਗੀਆਂ। ਤੁਹਾਨੂੰ ਦੱਸ ਦੇਈਏ ਕਿ 11 ਨਵੰਬਰ ਤੋਂ ਸਕੂਲ ਸਮੇਂ ਦੁਪਹਿਰ 1.15 ਤੋਂ 3.20 ਤੱਕ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਅਤੇ ਮੈਥਸ ਦਾ ਪੀਰੀਅਡ ਹੋ ਰਿਹਾ ਹੈ।


ਇਹ ਵੀ ਪੜ੍ਹੋ: Anil Joshi Resigns: ਅਕਾਲੀ ਦਲ ਨੂੰ ਅੰਮ੍ਰਿਤਸਰ 'ਚ ਵੱਡਾ ਝਟਕਾ- ਅਨਿਲ ਜੋਸ਼ੀ ਨੇ ਮੁਢਲੀ ਲੀਡਰਸ਼ਿਪ ਤੋਂ ਦਿੱਤਾ ਅਸਤੀਫਾ

ਵਿਦਿਆਰਥੀਆਂ ਨੂੰ ਕੀਤਾ ਜਾਵੇਗਾ JEE ਤੇ ਨੀਟ ਪ੍ਰੀਖਿਆਵਾਂ ਲਈ ਤਿਆਰ 
ਸਿੱਖਿਆ ਵਿਭਾਗ ਦੇ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ JEE ਤੇ ਨੀਟ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾਵੇਗਾ। ਇਹ ਕੋਰਸ ਡੇਢ ਤੋਂ 4 ਮਹੀਨਿਆਂ ਦਾ ਹੋਵੇਗਾ। ਇਸ ਵਿਚ ਬੱਚਿਆਂ ਨੂੰ ਫਿਜ਼ਿਕਸ, ਕੈਮਿਸਟਰੀ ਤੇ ਮੈਥਸ ਸਮੇਤ ਸਾਰੇ ਵਿਸ਼ੇ ਕਵਰ ਕੀਤੇ ਜਾਣਗੇ।


ਇਹ ਕੋਰਸ ਡੇਢ ਤੋਂ ਚਾਰ ਮਹੀਨੇ ਦਾ
ਸਿੱਖਿਆ ਵਿਭਾਗ ਦੇ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ JEE ਅਤੇ NEET ਦੀਆਂ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾਵੇਗਾ। ਇਹ ਕੋਰਸ ਡੇਢ ਤੋਂ ਚਾਰ ਮਹੀਨੇ ਦਾ ਹੋਵੇਗਾ।


ਇਹ ਵੀ ਪੜ੍ਹੋDera Baba Nanak By election 2024: ਡੇਰਾ ਬਾਬਾ ਨਾਨਕ 'ਚ ਵੋਟਿੰਗ ਸ਼ੁਰੂ ਹੋਣ ਮਗਰੋਂ ਹੋਈ ਲੜਾਈ, ਹਲਕੇ ਦੇ ਬਾਹਰੋਂ ਆਏ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ