Faridkot News: ਪੁਲਿਸ ਵੱਲੋਂ ਨਸ਼ਿਆਂ ਖਿਲਾਫ ਦਰਜ਼ 7 ਹੋਰ ਮਾਮਲਿਆਂ ਵਿਚ ਇੱਕ ਕਰੋੜ 38 ਲੱਖ ਰੁਪਏ ਦੀ ਹੋਰ ਪ੍ਰਾਪਰਟੀ ਦੀ ਪਹਿਚਾਣ ਕਰ ਉਸਨੂੰ ਫ਼ਰੀਜ਼ ਕਰਨ ਲਈ ਸਬੰਧਤ ਅਥਾਰਟੀ ਤੋਂ ਅਪਰੂਵਲ ਦੀ ਮੰਗ ਕੀਤੀ ਗਈ ਹੈ।
Trending Photos
Faridkot News: ਨਸ਼ਾ ਤਸਕਰਾਂ ਖਿਲਾਫ ਸ਼ਿਕੰਜਾ ਕਸਦੇ ਹੋਏ ਲਗਾਤਾਰ ਜ਼ਿਲ੍ਹਾ ਪੁਲਿਸ ਵੱਲੋਂ ਜਿੱਥੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਉੱਥੇ ਉਨ੍ਹਾਂ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਨਸ਼ਾ ਵੇਚ ਕੇ ਬਣਾਈ ਗਈ ਉਨ੍ਹਾਂ ਦੀ ਸੰਪਤੀ ਦੀ ਜਾਂਚ ਕਰ ਉਸਨੂੰ ਸੀਜ਼ ਕੀਤਾ ਜਾ ਰਿਹਾ ਹੈ। ਇਸਦੇ ਲੜੀ ਦੇ ਤਹਿਤ ਫ਼ਰੀਦਕੋਟ ਜ਼ਿਲ੍ਹਾ ਪੁਲਿਸ ਦੀ ਤਾਂ ਉਸ ਵੱਲੋਂ ਪਿਛਲੇ ਚਾਰ ਮਹੀਨਿਆਂ ਅੰਦਰ ਹੀ ਜ਼ਿਲੇ ਅੰਦਰ ਨਸ਼ਾ ਤਸਕਰਾਂ ਦੀ ਕਰੀਬ 3 ਕਰੋੜ 38 ਲੱਖ ਰੁਪਏ ਦੀ ਪ੍ਰਾਪਰਟੀ ਨੂੰ ਫ਼ਰੀਜ਼ ਕੀਤਾ ਗਿਆ। ਜਿਸ ਦੇ ਚੱਲਦੇ ਇਹ ਪ੍ਰਾਪਰਟੀ ਕਿਸੇ ਹਾਲਤ ਵਿੱਚ ਅੱਗੇ ਟਰਾਂਸਫਰ ਨਹੀਂ ਕੀਤੀ ਜਾ ਸਕਦੀ ਨਾ ਵੇਚੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਦਰਜ਼ 7 ਹੋਰ ਮਾਮਲਿਆਂ ਚ ਇੱਕ ਕਰੋੜ 38 ਲੱਖ ਰੁਪਏ ਦੀ ਹੋਰ ਪ੍ਰਾਪਰਟੀ ਦੀ ਪਹਿਚਾਣ ਕਰ ਉਸਨੂੰ ਫ਼ਰੀਜ਼ ਕਰਨ ਲਈ ਸਬੰਧਤ ਅਥਾਰਟੀ ਤੋਂ ਅਪਰੂਵਲ ਦੀ ਮੰਗ ਕੀਤੀ ਗਈ ਹੈ ਜਿਸ ਦੇ ਅਪਰੂਵ ਹੋਣ ਤੋਂ ਬਾਅਦ ਉਸਨੁ ਵੀ ਫ਼ਰੀਜ਼ ਕੀਤਾ ਜਾਵੇਗਾ।
ਐਸਐਸਪੀ ਫਰੀਦਕੋਟ ਦੇ ਦੱਸਣ ਮੁਤਾਬਿਕ 4 ਮਾਮਲਿਆਂ ਦੇ ਦੋਸ਼ੀਆਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਰੀਬ 11 ਲੱਖ ਰੁਪਏ ਦੀ ਪ੍ਰਾਪਰਟੀ ਨੂੰ ਕੁਰਕ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਤੌਰ ਤੇ ਜ਼ਿਲੇ ਅੰਦਰ ਥਾਨਾਂ ਜੈਤੋ ਵਿਖੇ ਦਰਜ਼ ਇੱਕ NDPS ਐਕਟ ਤਹਿਤ ਮਾਮਲੇ ਦੇ ਦੋਸ਼ੀ ਸੁਖਪਾਲ ਸਿੰਘ ਜੋ ਕੇ ਗੋਨਿਆਣਾ ਜਿਲਾ ਬਠਿੰਡਾ ਦਾ ਰਹਿਣ ਵਾਲਾ ਹੈ ਉਸਦੀ ਇੱਕ ਕਰੋੜ 60 ਲੱਖ ਰੁਪਏ ਦੀ ਜਾਇਦਾਦ ਨੂੰ ਵੀ ਫਰੀਜ਼ ਕੀਤਾ ਗਿਆ ਹੈ। ਜਿਸ ਤੋਂ ਸਾਫ ਹੈ ਕੇ ਦੋਸ਼ੀ ਭਾਵੇ ਕਿਸੇ ਜ਼ਿਲ੍ਹੇ ਨਾਲ ਸਬੰਧਤ ਹੋਵੇ ਪਰ ਜੇਕਰ ਫਰੀਦਕੋਟ ਜ਼ਿਲੇ ਅੰਦਰ ਉਸ ਖਿਲਾਫ ਮਾਮਲਾ ਦਰਜ ਹੁੰਦਾ ਹੈ ਤਾਂ ਉਸਨੂੰ ਵੀ ਬਖਸ਼ਿਆ ਨਹੀਂ ਜਾਵੇਂਗਾ। ਇਸੇ ਤਰ੍ਹਾਂ ਜੈਤੋ ਥਾਣੇ ਅੰਦਰ ਹਰਦੀਪ ਸਿੰਘ ਨਾਮਕ ਵਿਅਕਤੀ ਜਿਸ ਖਿਲਾਫ NDPS ਐਕਟ ਤੋਂ ਇਲਾਵਾ ਵੱਖ-ਵੱਖ ਧਰਾਵਾਂ ਤਹਿਤ 10 ਮਾਮਲੇ ਦਰਜ਼ ਹਨ। ਜਿਸਨੂੰ ਅਦਾਲਤ ਵੱਲੋਂ 10 ਸਾਲ ਦੀ ਸਜ਼ਾ ਸੁਣਾਈ ਗਈ ਹੈ, ਅਤੇ 74 ਲੱਖ 20 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਫ਼ਰੀਜ਼ ਕੀਤਾ ਗਿਆ ਹੈ।
ਇਸੇ ਤਰ੍ਹਾਂ ਮੈਡੀਕਲ ਨਸ਼ਾ ਵੇਚਣ ਵਾਲਿਆਂ ਖਿਲਾਫ ਵੀ ਵੱਡੀ ਕਾਰਵਾਈ ਕਰਦੇ ਹੋਏ ਜਿਥੇ ਵੱਡੀ ਮਾਤਰਾ ਵਿਚ ਪਬੰਦੀਸ਼ੁਦਾ ਨਸ਼ੀਲੀ ਗੋਲੀਆਂ ਬ੍ਰਾਮਦ ਕਰ ਉਨ੍ਹਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਗਏ ਅਤੇ ਸਾਲ 2024 ਵਿੱਚ 11 ਲੱਖ ਰੁਪਏ ਤੋਂ ਜਿਆਦਾ ਡਰੱਗ ਮਨੀ ਬ੍ਰਾਮਦ ਕੀਤੀ ਗਈ ਨਾਲ ਹੀ ਅਜਿਹੇ ਦੁਕਾਨਦਾਰਾਂ ਦੇ ਲਾਇਸੈਂਸ ਵੀ ਰੱਦ ਕਰਵਾਏ ਗਏ।