Indian Army: ਭਾਰਤੀ ਫ਼ੌਜ `ਚ ਲੈਫ਼ਟੀਨੈਂਟ ਬਣਨ ਦੀ ਜਾਣੋ ਪੂਰੀ ਪ੍ਰਕਿਰਿਆ, ਕਿੰਨੀ ਹੁੰਦੀ ਸੈਲਰੀ
ਭਾਰਤੀ ਫੌਜ ਵਿੱਚ ਲੈਫਟੀਨੈਂਟ ਦੀ ਪੋਸਟ ਉਤੇ ਪੁੱਜਣਾ ਨੌਜਵਾਨਾਂ ਲਈ ਗੌਰਵਮਈ ਹੁੰਦਾ ਹੈ। ਇਸ ਵੱਕਾਰੀ ਅਹੁਦੇ `ਤੇ ਪਹੁੰਚਣ ਲਈ ਉਮੀਦਵਾਰਾਂ ਨੂੰ ਕਾਫ਼ੀ ਸਖ਼ਤ ਟ੍ਰੇਨਿੰਗ ਅਤੇ ਪ੍ਰੀਖਿਆਵਾਂ ਤੋਂ ਲੰਘਣਾ ਪੈਂਦਾ ਹੈ।
Indian Army
ਭਾਰਤੀ ਫ਼ੌਜ 'ਚ ਲੈਫ਼ਟੀਨੈਂਟ ਬਣਨ ਦੀ ਜਾਣੋ ਪੂਰੀ ਪ੍ਰਕਿਰਿਆ, ਕਿੰਨੀ ਹੁੰਦੀ ਸੈਲਰੀ
Indian Army
ਦੇਸ਼ ਸੇਵਾ ਦਾ ਜਜ਼ਬਾ ਭਾਰਤ ਦੇ ਹਰ ਇੱਕ ਵਿਅਕਤੀ ਵਿੱਚ ਲੁਕਿਆ ਹੋਇਆ ਹੈ ਥਲ ਸੈਨਾ, ਜਲਸੈਨਾ ਅਤੇ ਹਵਾਈ ਫੌਜ ਦੇ ਜਵਾਨ, ਜੋ ਆਪਣੇ ਹੌਸਲੇ ਤੇ ਮਜ਼ਬੂਤ ਇਰਾਦੇ ਨਾਲ ਦੇਸ਼ ਦੀ ਸੇਵਾ ਕਰਦੇ ਹਨ, ਉਹ ਅਸਲ ਵਿੱਚ ਬੇਮਿਸਾਲ ਹਨ।
Indian Army Recruitment
ਫੌਜ ਵਿੱਚ ਵੱਖ-ਵੱਖ ਅਹੁਦਿਆਂ 'ਤੇ ਭਰਤੀ ਕਰਨ ਦੀ ਪ੍ਰਕਿਰਿਆ ਸਮੇਂ-ਸਮੇਂ 'ਤੇ ਹੁੰਦੀ ਹੈ ਪਹਿਲੀ ਪੋਸਟਿੰਗ ਤੋਂ ਬਾਅਦ ਤਜਰਬੇ ਨਾਲ ਅਧਿਕਾਰੀਆਂ ਦੇ ਅਹੁਦੇ ਵਿੱਚ ਤਰੱਕੀ ਹੁੰਦੀ ਹੈ ਜਿਸ ਦੇ ਨਾਲ ਉਨ੍ਹਾਂ ਦੀ ਤਨਖਾਹ ਵੀ ਵਧਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਫੌਜ ਵਿੱਚ ਲੈਫਟੀਨੈਂਟ ਦੀ ਸੈਲਰੀ ਕਿੰਨੀ ਹੁੰਦੀ ਹੈ।
Indian Army lieutenant
ਭਾਰਤੀ ਨੌਜਵਾਨ 10+2 ਅਤੇ ਗ੍ਰੈਜੂਏਸ਼ਨ ਤੋਂ ਬਾਅਦ ਭਾਰਤੀ ਫੌਜ ਵਿੱਚ ਭਰਤੀ ਹੋ ਸਕਦੇ ਹਨ ਤੇ ਲੈਫਟੀਨੈਂਟ ਦੇ ਤੌਰ 'ਤੇ ਆਪਣੀ ਸ਼ੁਰੂਆਤ ਕਰ ਸਕਦੇ ਹਨ। ਇਸ ਲਈ ਤੁਹਾਨੂੰ ਰਜਿਸਟਰ ਕਰਨਾ ਪਵੇਗਾ ਅਤੇ NDA ਦੀ ਪ੍ਰੀਖਿਆ ਪਾਸ ਕਰਨੀ ਪਵੇਗੀ। ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਸਿਖਲਾਈ ਪੂਰੀ ਕਰਨੀ ਪਏਗੀ ਇਸਦੇ ਨਾਲ ਹੀ, ਯੂਨੀਵਰਸਿਟੀ ਐਂਟਰੀ ਸਕੀਮ ਤਹਿਤ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਵੀ ਫੌਜ ਵਿੱਚ ਭਰਤੀ ਹੋਣ ਦਾ ਮੌਕਾ ਹੁੰਦਾ ਹੈ।
CDS exam
ਲੈਫਟੀਨੈਂਟ ਬਣਨ ਲਈ ਗ੍ਰੈਜੂਏਟ ਨੌਜਵਾਨਾਂ ਨੂੰ ਆਪਣੇ ਆਖਰੀ ਸਾਲ ਵਿੱਚ CDS ਪ੍ਰੀਖਿਆ ਦੇਣੀ ਚਾਹੀਦੀ ਹੈ। ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਉਹਨਾਂ ਨੂੰ ਸਿਖਲਾਈ ਪੂਰੀ ਕਰਨੀ ਪੈਂਦੀ ਹੈ ਜਿਹੜੇ ਵਿਦਿਆਰਥੀ ਵਿਗਿਆਨ ਪਿਛੋਕੜ ਦੇ ਹਨ, ਉਹ 10+2 ਦੌਰਾਨ ਤਕਨੀਕੀ ਗ੍ਰੈਜੂਏਟ ਕੋਰਸ (TGC) ਪੂਰਾ ਕਰਕੇ ਵੀ ਲੈਫਟੀਨੈਂਟ ਬਣ ਸਕਦੇ ਹਨ ਇਸ ਦੇ ਇਲਾਵਾ ਟੈਕਨੀਕਲ ਐਂਟਰੀ ਸਕੀਮ ਦੇ ਜ਼ਰੀਏ ਵੀ ਲੈਫਟੀਨੈਂਟ ਵਜੋਂ ਭਾਰਤੀ ਫੌਜ ਵਿੱਚ ਭਰਤੀ ਹੋਣ ਦਾ ਮੌਕਾ ਮਿਲਦਾ ਹੈ।
Salary
ਭਾਰਤੀ ਫ਼ੌਜ ਵਿੱਚ ਲੈਫਟੀਨੈਂਟ ਦੀ ਤਨਖ਼ਾਹ ਅਤੇ ਹੋਰ ਭੱਤੇ ਬਹੁਤ ਹੀ ਆਕਰਸ਼ਕ ਹੁੰਦੇ ਹਨ। ਐਂਟਰੀ ਲੈਵਲ ਦੇ ਕਮਿਸ਼ਨਡ ਅਫਸਰ ਵਜੋਂ, ਲੈਫਟੀਨੈਂਟ ਨੂੰ 7ਵੇਂ ਤਨਖਾਹ ਕਮਿਸ਼ਨ ਅਨੁਸਾਰ ਮੂਲ ਤਨਖਾਹ ਮਿਲਦੀ ਹੈ। ਇਸ ਦੇ ਨਾਲ ਉਹ ਵੱਖ-ਵੱਖ ਭੱਤਿਆਂ ਦੇ ਹੱਕਦਾਰ ਹੁੰਦੇ ਹਨ, ਜੋ ਉਨ੍ਹਾਂ ਦੀ ਕੁੱਲ ਕਮਾਈ ਵਿੱਚ ਵਾਧਾ ਕਰਦੇ ਹਨ। ਰਿਪੋਰਟਾਂ ਮੁਤਾਬਕ ਭਾਰਤੀ ਫ਼ੌਜ ਵਿੱਚ ਇੱਕ ਲੈਫਟੀਨੈਂਟ ਦੀ ਮਹੀਨਾਵਾਰ ਤਨਖ਼ਾਹ 56,100 ਰੁਪਏ ਤੋਂ 1,77,500 ਰੁਪਏ ਤੱਕ ਹੁੰਦੀ ਹੈ।