Canada Student Direct Stream: ਕੀ ਹੈ ਕੈਨੇਡਾ ਸਟੂਡੈਂਟ ਡਾਇਰੈਕਟ ਸ੍ਰਟੀਮ, ਜਾਣੋ ਭਾਰਤੀ ਵਿਦਿਆਰਥੀਆਂ `ਤੇ ਕੀ ਪਵੇਗਾ ਅਸਰ
What is Canada Student Direct Stream: ਕੈਨੇਡਾ ਤੇ ਭਾਰਤ ਦੇ ਵਿੱਚ ਚੱਲ ਰਹੇ ਤਣਾਅ ਦੇ ਕਾਰਨ ਭਾਰਤੀ ਵਿਦਿਆਰਥੀਆਂ ਉੱਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਆਏ ਦਿਨ ਕੈਨੇਡਾ ਕੋਈ ਨਾ ਕੋਈ ਐਲਾਨ ਕਰ ਰਿਹਾ ਹੈ। ਹਾਲ ਦੇ ਵਿੱਚ 10 ਸਾਲ Visitor Visa ਦੇ ਨਿਯਮਾਂ ਨੂੰ ਵੀ ਬਦਲਿਆ ਗਿਆ ਹੈ। ਹੁਣ ਕੈਨੇਡਾ ਸਰਕਾਰ ਨੇ `ਸਟੂਡੈਂਟ ਡਾਇਰੈਕਟ ਸਟ੍ਰੀਮ` (SDS) ਵੀਜ਼ਾ ਸਕੀਮ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ।
ਕੈਨੇਡਾ ਨੇ ਸ਼ੁੱਕਰਵਾਰ 8 ਨਵੰਬਰ ਨੂੰ ਆਪਣੀ "ਸਟੂਡੈਂਟ ਡਾਇਰੈਕਟ ਸਟ੍ਰੀਮ" (SDS) ਵੀਜ਼ਾ ਸਕੀਮ ਭਾਰਤ ਦੇ ਸਮੇਤ ਕਈ ਦੇਸ਼ਾ ਦੇ ਵਿੱਚ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਕਈ ਦੇਸ਼ਾ ਦੇ ਵਿਦਿਆਰਥੀਆਂ ਨੂੰ ਭਾਰੀ ਨੁਕਸਾਨ ਚੁੱਕਣਾ ਪੈ ਰਿਹਾ।
What is Student Direct Stream
ਹਰ ਭਾਰਤੀ ਵਿਦਿਆਰਥੀਆਂ ਦਾ ਸਪਨਾ ਹੁੰਦਾ ਹੈ ਕਿ ਆਪਣੀ ਕਾਲਜ ਦੀ ਪੜ੍ਹਾਈ ਕੈਨੇਡਾ ਜਾ ਕੇ ਕਰੇ। ਇਸ ਕਰਕੇ ਭਾਰਤ ਦੇ ਵਿੱਚ ਹਰ ਦੂਜਾ ਬੱਚਾ 12 ਵੀਂ ਤੋਂ ਬਾਅਦ ਆਪਣੀ ਪੜ੍ਹਾਈ ਲਈ ਕੌਨੇਡਾ ਜਾਣਾ ਚਾਹੁੰਦਾ ਹੈ। ਇਸ ਕਰਕੇ 12ਵੀਂ ਤੋਂ ਬਾਅਦ ਪੜ੍ਹਾਈ ਲਈ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਦੀ ਛੇਤੀ ਸੁਣਵਾਈ ਲਈ ਸਾਲ 2018 ਵਿੱਚ ਸਟੂਡੈਂਟ ਡਾਇਰੈਕਟ ਸਟ੍ਰੀਮ ਦੀ ਸ਼ੁਰੂਆਤ ਕੀਤੀ ਗਈ ਸੀ।
What will be the effect of the termination of this scheme on Indian students?
ਸਰਕਾਰ ਦੇ ਸਟੂਡੈਂਟ ਡਾਇਰੈਕਟ ਸਟ੍ਰੀਮ ਸਕੀਮ ਸ਼ੁਰੂ ਕਰਨ ਦੇ ਨਾਲ ਵਿਦਿਆਰਥੀਆਂ ਦਾ ਵੀਜ਼ਾ ਪ੍ਰਕਿਰਿਆ ਕਾਫ਼ੀ ਆਸਾਨੀ ਤੇ ਤੇਜ਼ੀ ਨਾਲ ਹੋ ਜਾਂਦਾ ਸੀ। ਪਰ ਜਦੋ ਤੋਂ ਕੈਨੇਡਾ ਨੇ ਸਟੂਡੈਂਟ ਡਾਇਰੈਕਟ ਸਟ੍ਰੀਮ ਸਕੀਮ ਬੰਦ ਕਰਨ ਦਾ ਐਲਾਨ ਕੀਤਾ ਹੈ। ਭਾਰਤੀ ਵਿਦਿਆਰਥੀਆਂ ਨੂੰ ਹੁਣ ਵੀਜ਼ਾ ਲਈ ਆਮ ਵੀਜ਼ਾ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਵੇਗਾ ਜੋ ਕਿ ਕਾਫੀ ਲੰਮੀ ਹੋ ਸਕਦੀ ਹੈ। ਐੱਸ.ਡੀ.ਐੱਸ. ਨੇ ਗਰੰਟੀਸ਼ੁਦਾ ਨਿਵੇਸ਼ ਸਰਟੀਫਿਕੇਟ (GIC) ਅਤੇ ਟਿਊਸ਼ਨ ਫੀਸ ਦੇ ਭੁਗਤਾਨ ਤੋਂ ਇਲਾਵਾ ਵਾਧੂ ਵਿੱਤੀ ਸਬੂਤ ਦੀ ਲੋੜ ਨੂੰ ਖ਼ਤਮ ਕਰ ਦਿੱਤਾ ਸੀ। ਜਿਸ ਕਾਰਨ ਦਸਤਾਵੇਜ਼ੀ ਪ੍ਰਕਿਰਿਆ ਸਰਲ ਹੋ ਗਈ।
Impact on Indian students
ਇਸ ਦੌਰਾਨ ਇਸ ਦਾ ਸਿੱਧਾ ਅਤੇ ਸਭ ਤੋਂ ਵੱਧ ਅਸਰ ਭਾਰਤੀ ਵਿਦਿਆਰਥੀਆਂ 'ਤੇ ਪਵੇਗਾ। ਐਸਡੀਐਸ ਵੀਜ਼ਾ ਪ੍ਰੋਗਰਾਮ ਤਹਿਤ ਵੀਜ਼ੇ ਲਈ ਅਪਲਾਈ ਕਰਨ ਵਾਲੇ 100 ਵਿੱਚੋਂ ਕਰੀਬ 95 ਬੱਚਿਆਂ ਨੇ ਸਫ਼ਲਤਾ ਹਾਸਲ ਕੀਤੀ ਪਰ ਨਾਨ-ਐਸਡੀਐਸ ਵੀਜ਼ਾ ਪ੍ਰੋਗਰਾਮ ਵਿੱਚ ਸਫ਼ਲਤਾ ਦੀ ਦਰ ਸਿਰਫ਼ 50 ਫ਼ੀਸਦੀ ਹੀ ਹੈ।
Big cuts in visas
ਹਾਲ ਹੀ ਵਿੱਚ ਕੈਨੇਡਾ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਵੱਡੇ ਬਦਲਾਅ ਕੀਤੇ ਹਨ ਅਤੇ ਅਗਲੇ ਤਿੰਨ ਸਾਲਾਂ ਵਿੱਚ ਸਥਾਈ ਨਾਗਰਿਕਤਾ ਦੇਣ ਦੇ ਆਪਣੇ ਟੀਚੇ ਨੂੰ ਵੀ ਬਹੁਤ ਘਟਾ ਦਿੱਤਾ ਹੈ। ਕੈਨੇਡਾ ਇਮੀਗ੍ਰੇਸ਼ਨ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਮਲਟੀਪਲ ਐਂਟਰੀ ਵੀਜ਼ਾ ਦਸਤਾਵੇਜ਼ ਨੂੰ ਹੁਣ ਕੈਨੇਡਾ 'ਚ ਐਂਟਰੀ ਲਈ ਮਿਆਰੀ ਨਹੀਂ ਮੰਨਿਆ ਜਾਵੇਗਾ।ਹੁਣ ਸਿੰਗਲ ਜਾਂ ਮਲਟੀਪਲ ਐਂਟਰੀ ਨੂੰ ਮਨਜ਼ੂਰੀ ਦੇਣਾ ਇਮੀਗ੍ਰੇਸ਼ਨ ਅਫਸਰ ਦੇ ਹੱਥ ਵਿੱਚ ਹੈ। ਇਸ ਤੋਂ ਇਲਾਵਾ ਅਧਿਕਾਰੀ ਆਪਣੀ ਮਰਜ਼ੀ ਅਨੁਸਾਰ ਵੈਧਤਾ ਦੀ ਮਿਆਦ ਵੀ ਤੈਅ ਕਰ ਸਕਦੇ ਹਨ।