Harbhajan Singh ETO: ਅੱਜ ਪੰਜਾਬ ਦੇ ਅੰਮ੍ਰਿਤਸਰ ਵਿਖੇ ਖ਼ਾਲਸਾ ਕਾਲਜ ਆਫ ਲਾਅ ਵੱਲੋਂ ਪਹਿਲੀ ਕਨਵੋਕੇਸ਼ਨ ਕਰਵਾਈ ਗਈ। ਇਸ ਦੌਰਾਨ ਪੰਜਾਬ ਦੇ ਮੰਤਰੀ ਹਰਭਜਨ ਸਿੰਘ ਈ ਟੀ ਓ  (Harbhajan Singh ETO) ਵੀ ਆਪਣੀ ਲਾਅ ਦੀ ਡਿਗਰੀ ਲੈਣ ਪਹੁੰਚੇ। ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਦੇ ਤੌਰ ਮਾਣਯੋਗ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਜੀ ਵਿਦਿਆਰਥੀਆਂ ਨੂੰ ਡਿਗਰੀਆਂ ਦੇਣ ਲਈ ਪਹੁੰਚੇ। ਜਸਟਿਸ ਸ ਜਸਗੁਰਪ੍ਰੀਤ ਸਿੰਘ ਪੁਰੀ ਜੀ ਨੇ ਕੁੱਲ 351 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। 


COMMERCIAL BREAK
SCROLL TO CONTINUE READING

2018 -2021 ਵਿੱਚ ਐੱਲ ਐੱਲ ਬੀ ਦੀ ਪੜਾਈ ਕੀਤੀ
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਿਚ ਬਤੌਰ ਕੈਬਿਨੇਟ ਮੰਤਰੀ ਹਰਭਜਨ ਸਿੰਘ ਈਟੀਓ (Harbhajan Singh ETO) ਨੇ ਸਾਲ 2018 -2021 ਵਿੱਚ ਖ਼ਾਲਸਾ ਕਾਲਜ ਆਫ ਲਾਅ ਵਿਖੇ ਐੱਲ ਐੱਲ ਬੀ ਦੀ ਪੜਾਈ ਪਹਿਲੇ ਦਰਜੇ ਵਿੱਚ ਪਾਸ ਕੀਤੀ। 


ਇਹ ਵੀ ਪੜ੍ਹੋ: Home Remedies: ਕੀ  ਤੇਜ਼ ਧੁੱਪ ਤੇ ਗਰਮੀ ਕਾਰਨ ਹੋ ਰਿਹਾ ਹੈ c? ਤਾਂ ਹੋ ਜਾਓ ਸਾਵਧਾਨ, ਫਾਲੋ ਕਰੋ ਇਹ ਟਿਪਸ

ਇਸ ਮੌਕੇ ਗੱਲਬਾਤ ਦੌਰਾਨ ਮੰਤਰੀ ਹਰਭਜਨ ਸਿੰਘ ਈ ਟੀ ਓ (Harbhajan Singh ETO) ਨੇ ਕਿਹਾ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹ ਇਸ ਕਾਲਜ ਦੀ ਪਹਿਲੀ ਕਨਵੋਕੇਸ਼ਨ ਦਾ ਹਿੱਸਾ ਬਣੇ ਅਤੇ ਨਾਲ ਹੀ ਉਹਨਾਂ ਨੇ ਕਾਲਜ ਦੇ ਪ੍ਰਿੰਸੀਪਲ ਡਾ ਜਸਪਾਲ ਸਿੰਘ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਕਾਲਜ ਦਾ ਸਾਰਾ ਸਟਾਫ਼ ਬਹੁਤ ਹੀ ਮਿਹਨਤੀ ਹੈ। 


ਮੰਤਰੀ ਈ ਟੀ ਓ (Harbhajan Singh ETO) ਨੇ ਡਿਗਰੀ ਪ੍ਰਾਪਤ ਕਰਨ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿਤੀਆਂ ਅਤੇ ਕਿਹਾ ਕਿ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਕਾਲਜ ਹੋਰ ਤਰਕੀ ਕਰੇ।


ਇਹ ਵੀ ਪੜ੍ਹੋ: Weather Update: ਪੰਜਾਬ ਤੇ ਚੰਡੀਗੜ੍ਹ 'ਚ ਬਦਲਿਆ ਮੌਸਮ ਦਾ ਮਿਜਾਜ! 9.3 MM ਬਾਰਿਸ਼, ਗੜੇਮਾਰੀ ਦੇ ਨਾਲ ਆਇਆ ਤੁਫਾਨ