Allu Arjun Released:  ਅਦਾਕਾਰ ਅੱਲੂ ਅਰਜੁਨ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਵਕੀਲ ਅਸ਼ੋਕ ਰੈਡੀ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤੇਲੰਗਾਨਾ ਹਾਈ ਕੋਰਟ ਤੋਂ ਹੁਕਮਾਂ ਦੀ ਕਾਪੀ ਮਿਲਣ ਦੇ ਬਾਵਜੂਦ ਪੁਲਿਸ ਨੇ ਅੱਲੂ ਅਰਜੁਨ ਨੂੰ ਰਿਹਾਅ ਨਹੀਂ ਕੀਤਾ। ਵਕੀਲ ਨੇ ਕਿਹਾ, 'ਉਨ੍ਹਾਂ ਨੂੰ ਜਵਾਬ ਦੇਣਾ ਪਵੇਗਾ... ਇਹ ਗੈਰ-ਕਾਨੂੰਨੀ ਹਿਰਾਸਤ ਹੈ, ਅਸੀਂ ਕਾਨੂੰਨੀ ਕਾਰਵਾਈ ਕਰਾਂਗੇ।'


COMMERCIAL BREAK
SCROLL TO CONTINUE READING

ਹੇਠਲੀ ਅਦਾਲਤ ਤੋਂ ਰਿਮਾਂਡ, ਹਾਈ ਕੋਰਟ ਤੋਂ ਮਿਲੀ ਜ਼ਮਾਨਤ
ਦੱਸ ਦੇਈਏ ਕਿ ਹੈਦਰਾਬਾਦ ਦੀ ਹੇਠਲੀ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਰਿਮਾਂਡ 'ਤੇ ਭੇਜਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਅੱਲੂ ਅਰਜੁਨ ਨੂੰ ਚੰਚਲਗੁੜਾ ਸੈਂਟਰਲ ਜੇਲ੍ਹ ਲਿਜਾਇਆ ਗਿਆ। ਬਾਅਦ ਵਿਚ, ਉਸ ਨੂੰ ਤੇਲੰਗਾਨਾ ਹਾਈ ਕੋਰਟ ਨੇ 50,000 ਰੁਪਏ ਦੇ ਨਿੱਜੀ ਮੁਚਲਕੇ 'ਤੇ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਰਿਲੀਜ਼ ਤੋਂ ਪਹਿਲਾਂ ਤੇਲੰਗਾਨਾ ਪੁਲਿਸ ਨੇ ਅੱਲੂ ਅਰਜੁਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ।


ਅੱਲੂ ਅਰਜੁਨ ਦੇ ਵਕੀਲ ਅਸ਼ੋਕ ਰੈਡੀ ਦਾ ਬਿਆਨ
ਸ਼ੁੱਕਰਵਾਰ-ਸ਼ਨਿੱਚਰਵਾਰ ਦੀ ਦਰਮਿਆਨੀ ਰਾਤ ਨੂੰ ਵੀ ਅੱਲੂ ਅਰਜੁਨ ਦੇ ਵਕੀਲ ਨੇ ਵੀ ਉਨ੍ਹਾਂ ਦੀ ਰਿਹਾਈ 'ਤੇ ਬਿਆਨ ਦਿੱਤਾ ਸੀ। ਹਾਈ ਕੋਰਟ ਤੋਂ ਸ਼ੁੱਕਰਵਾਰ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਇਸ ਹਾਈ ਪ੍ਰੋਫਾਈਲ ਮਾਮਲੇ 'ਚ ਅੱਲੂ ਅਰਜੁਨ ਦੇ ਵਕੀਲ ਅਸ਼ੋਕ ਰੈੱਡੀ ਨੇ ਕਿਹਾ, 'ਹਾਈ ਕੋਰਟ ਦੇ ਹੁਕਮਾਂ ਦੀ ਕਾਪੀ 'ਚ ਸਪੱਸ਼ਟ ਤੌਰ 'ਤੇ ਲਿਖਿਆ ਗਿਆ ਹੈ ਕਿ ਜੇਲ ਸੁਪਰਡੈਂਟ ਨੂੰ ਅੱਲੂ ਅਰਜੁਨ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਹਾਈ ਕੋਰਟ ਦੀਆਂ ਹਦਾਇਤਾਂ ਦੇ ਬਾਵਜੂਦ ਜੇਲ੍ਹ ਸੁਪਰਡੈਂਟ ਨੇ ਰਿਹਾਈ ਯਕੀਨੀ ਨਹੀਂ ਬਣਾਈ।


ਧਿਆਨ ਯੋਗ ਹੈ ਕਿ ਪੁਸ਼ਪਾ ਯਾਨੀ ਐਕਟਰ ਅੱਲੂ ਅਰਜੁਨ ਦੀ ਗ੍ਰਿਫਤਾਰੀ ਤੋਂ ਲੈ ਕੇ ਅੰਤਰਿਮ ਜ਼ਮਾਨਤ ਤੱਕ ਸ਼ੁੱਕਰਵਾਰ ਦੀ ਪੂਰੀ ਘਟਨਾ ਕਿਸੇ ਫਿਲਮੀ ਸਕ੍ਰਿਪਟ ਤੋਂ ਘੱਟ ਨਹੀਂ ਸੀ। ਭਗਦੜ ਵਿੱਚ ਮਰਨ ਵਾਲੀ ਔਰਤ ਦੇ ਪਤੀ ਭਾਸਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਸ ਘਟਨਾ ਲਈ ਅਦਾਕਾਰ ਅੱਲੂ ਅਰਜੁਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦਾ। ਸਿਨੇਮਾ ਹਾਲ ਵਿਚ ਮਚੀ ਭਗਦੜ ਲਈ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਭਾਸਕਰ ਨੇ ਇਹ ਵੀ ਕਿਹਾ ਕਿ ਉਹ ਆਪਣੀ ਸ਼ਿਕਾਇਤ ਵਾਪਸ ਲੈਣ ਲਈ ਤਿਆਰ ਹਨ।


ਬਾਲੀਵੁੱਡ ਹਸਤੀਆਂ ਵੀ ਇਸ ਘਟਨਾ ਨੂੰ ਲੈ ਕੇ ਅਭਿਨੇਤਾ ਦੇ ਪੱਖ 'ਚ ਬਿਆਨ ਦਿੰਦੀਆਂ ਨਜ਼ਰ ਆਈਆਂ। ਕੰਗਨਾ ਰਣੌਤ, ਵਰੁਣ ਧਵਨ, ਰਜ਼ਾ ਮੁਰਾਦ ਸਾਰਿਆਂ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਭਗਦੜ ਲਈ ਅੱਲੂ ਅਰਜੁਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ ਦੌਰਾਨ ਸੰਧਿਆ ਸਿਨੇਮਾ ਦੀ ਉਹ ਚਿੱਠੀ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ 'ਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਪੁਸ਼ਪਾ-2 ਦੇ ਐਕਟਰ ਅਤੇ ਅਭਿਨੇਤਰੀਆਂ ਸਿਨੇਮਾ ਹਾਲ 'ਚ ਸ਼ੋਅ ਦੇਖਣ ਲਈ ਆ ਰਹੀਆਂ ਹਨ।