Actress Sonam Bajwa News: ਅਦਾਕਾਰਾ ਸੋਨਮ ਬਾਜਵਾ ਦੀ ਬੋਲਡ ਲੁੱਕ ਦੇਖ ਲੋਕਾਂ ਦੇ ਉੱਡੇ ਹੋਸ਼
Actress Sonam Bajwa News: ਪੰਜਾਬੀ ਫਿਲਮ ਜਗਤ ਦੀ ਦੀਪਿਕਾ ਪਾਦੂਕੋਣ ਦੇ ਨਾਂ ਨਾਲ ਮਸ਼ਹੂਰ ਸੋਨਮ ਬਾਜਵਾ ਸੋਸ਼ਲ ਮੀਡੀਆ ਉਤੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ। ਪੰਜਾਬੀ ਅਦਾਕਾਰਾ ਆਪਣੀ ਕਿੱਲਰ ਲੁੱਕ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹਿੰਦੀ ਹੈ।
Actress Sonam Bajwa News: ਪੰਜਾਬੀ ਕੁੜੀ ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਾਫੀ ਵੱਡਾ ਨਾਮ ਹੈ। ਅਦਾਕਾਰਾ ਸੋਨਮ ਬਾਜਵਾ ਨੂੰ ਪੰਜਾਬੀ ਫਿਲਮਾਂ ਦੀ ਦੀਪਿਕਾ ਪਾਦੂਕੋਣ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੇ ਨਾਲ ਹੀ ਉਹ ਬਾਲੀਵੁੱਡ ਫਿਲਮ ਇੰਡਸਟਰੀ ਦੇ ਪ੍ਰੋਗਰਾਮ ਵਿੱਚ ਨਜ਼ਰ ਆਉਂਦੀ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਉਤੇ ਵੀ ਕਿੱਲਰ ਲੁੱਕ ਵਾਲੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਪੰਜਾਬੀ ਇੰਡਸਟਰੀ 'ਚ ਬੋਲਡ ਅਦਾਕਾਰਾ ਦੇ ਨਾਂ ਨਾਲ ਪ੍ਰਸਿੱਧ ਸੋਨਮ ਬਾਜਵਾ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਉਪਰ ਸੁਰਖੀਆਂ ਵਿੱਚ ਰਹਿੰਦੀ ਹੈ।
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ’ਚ ਸੋਨਮ ਬਾਜਵਾ ਦਾ ਬੋਲਡ ਤੇ ਕਿੱਲਰ ਲੁੱਕ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਇਆ ਹੈ। ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਸੋਨਮ ਦੀ ਬੋਲਡਨੈਸ ਨੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਤਬਾਹੀ ਮਚਾ ਦਿੱਤੀ ਹੈ। ਇਹ ਤਸਵੀਰਾਂ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਸ ਦਾ ਦਿਲਕਸ਼ ਕਾਫੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਤਸਵੀਰਾਂ ’ਚ ਅਦਾਕਾਰਾ ਕਾਤਿਲ ਅੰਦਾਜ਼ ’ਚ ਵੱਖ-ਵੱਖ ਸਟਾਈਲ ’ਚ ਪੋਜ਼ ਦੇ ਰਹੀ ਹੈ। ਇਸ ਦੌਰਾਨ ਸੋਨਮ ਇੱਕ ਸ਼ਾਵਰ ਥੱਲੇ ਖੜ੍ਹੀ ਹੋਈ ਪ੍ਰਸ਼ੰਸਕਾਂ ਦੇ ਦਿਲਾਂ ਉਤੇ ਕਹਿਰ ਢਾਹ ਰਹੀ ਹੈ। ਇਨ੍ਹਾਂ ਤਸਵੀਰਾਂ ਉਤੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਇਹ ਵੀ ਪੜ੍ਹੋ : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ SGPC ਨੂੰ ਪਾਈ ਝਾੜ, ਕਿਹਾ "ਮੇਰਾ ਕਿਹਾ ਵੀ ਨਹੀਂ ਮੰਨਿਆ..."
ਕਾਬਿਲੇਗੌਰ ਹੈ ਕਿ 16 ਅਗਸਤ 1989 ਨੂੰ ਨੈਨੀਤਾਲ 'ਚ ਜਨਮੀ ਸੋਨਮ ਬਾਜਵਾ ਦਾ ਪੂਰਾ ਨਾਂ ਸੋਨਮਪ੍ਰੀਤ ਬਾਜਵਾ ਹੈ। ਸੋਨਮ ਇੱਕ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਤੇ ਉਸਦਾ ਪਾਲਣ ਪੋਸ਼ਣ ਨੈਨੀਤਾਲ 'ਚ ਹੋਇਆ ਸੀ। ਸੋਨਮ ਨੇ ਆਪਣੀ ਗ੍ਰੈਜੂਏਸ਼ਨ ਦਿੱਲੀ 'ਵਰਸਿਟੀ ਤੋਂ ਕੀਤੀ ਹੈ ਤੇ ਬਾਅਦ 'ਚ ਉਹ ਏਅਰ ਹੋਸਟੈਸ ਬਣਨ ਦੀ ਇੱਛਾ ਨਾਲ ਮੁੰਬਈ ਆ ਗਈ। ਉਸ ਨੇ ਸਾਲ 2012 ਵਿੱਚ ਫੇਮਿਨਾ ਮਿਸ ਇੰਡੀਆ ਵਿੱਚ ਵੀ ਹਿੱਸਾ ਲਿਆ ਸੀ ਪਰ ਚੁਣੇ ਨਾ ਜਾਣ ਮਗਰੋਂ ਉਸ ਨੇ ਏਅਰਹੋਸਟੈਸ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਇਸ ਦੇ ਨਾਲ ਹੀ ਉਸਨੇ ਆਪਣਾ ਮਾਡਲਿੰਗ ਕਰੀਅਰ ਜਾਰੀ ਰੱਖਿਆ। ਸੋਨਮ ਨੂੰ ਪਹਿਲਾ ਮੌਕਾ ਸਾਲ 2013 'ਚ ਪੰਜਾਬੀ ਫਿਲਮ 'ਬੈਸਟ ਆਫ ਲੱਕ' 'ਚ ਮਿਲਿਆ। ਸੋਨਮ ਨੂੰ ਇੰਸਟਾਗ੍ਰਾਮ 'ਤੇ ਕਈ ਮਿਲੀਅਨ ਲੋਕ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ : ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਨੈਣਾ ਦੇਵੀ ਵਿਚਾਲੇ ਰੋਪਵੇਅ ਪ੍ਰੋਜੈਕਟ ਨੂੰ ਲੈ ਕੇ ਪੰਜਾਬ ਤੇ ਹਿਮਾਚਲ ਸਰਕਾਰ ਦੀ ਬਣੀ ਸਹਿਮਤੀ