Punjab News: ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਅੱਜ ਅਨੰਦਪੁਰ ਸਾਹਿਬ ਪਹੁੰਚੇ ਜਿਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਉਤੇ ਤਿੱਖੇ ਸ਼ਬਦੀ ਹਮਲੇ ਕੀਤੇ ਤੇ ਕਿਹਾ ਕਿ ਮੁੱਖ ਮੰਤਰੀ ਦੇ ਬੇਲੋੜੀ ਬਿਆਨਬਾਜ਼ੀ ਕਰਕੇ ਪੰਜਾਬ ਨੂੰ ਵਿਵਾਦਾਂ ਵੱਲ ਧੱਕ ਰਹੇ ਹਨ। 800 ਕਰੋੜ ਰੁਪਇਆਂ ਐਨਐਚਐਮ ਦਾ ਜੋ ਕੇਂਦਰ ਨੇ ਰੱਖਿਆ ਉਹ ਨਿਰਾ ਪੰਜਾਬ ਸਰਕਾਰ ਦੀ ਹੋਸ਼ੀ ਰਾਜਨੀਤੀ ਕਰਨ ਦਾ ਹਿੱਸਾ ਹੈ।


COMMERCIAL BREAK
SCROLL TO CONTINUE READING

ਜੇਕਰ ਇਸ ਮੁੱਦੇ ਉਤੇ ਰਾਜਨੀਤੀ ਨਾ ਕੀਤੀ ਹੁੰਦੀ ਤੇ ਕੇਂਦਰੀ ਸਕੀਮਾਂ ਨੂੰ ਲਾਗੂ ਕੀਤਾ ਹੁੰਦਾ ਤਾਂ 800 ਕਰੋੜ ਰੁਪਏ ਤੋਂ ਪੰਜਾਬ ਵਾਂਝਾ ਨਾ ਰਹਿੰਦਾ। ਚੰਦੂਮਾਜਰਾ ਨੇ ਕਿਹਾ ਕਿ ਬੇਗਾਨਿਆ ਦੇ ਹੱਥਾਂ ਵਿੱਚ ਖੇਡ ਕੇ ਸੂਬੇ ਅੰਦਰ ਭਰਾ ਮਾਰੂ ਜੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੀ ਬਿਹਤਰੀ ਲਈ ਤੇ ਪੰਜਾਬ ਦੇ ਹੱਕਾਂ ਨੂੰ ਲੱਗ ਰਹੇ ਖੌਰੇ ਨੂੰ ਰੋਕਣ ਲਈ ਜੇਕਰ ਅਕਾਲੀ ਦਲ ਨੂੰ ਕੋਈ ਵੀ ਗਠਜੋੜ ਕਰਨਾ ਪਵੇ ਤਾਂ ਅਕਾਲੀ ਦਲ ਉਹ ਗਠਜੋੜ ਕਰੇਗਾ।



ਉਨ੍ਹਾਂ ਨੇ ਕਿਹਾ ਕਿ ਖ਼ਬਰ ਇਹ ਆ ਰਹੀ ਹੈ ਕੇ ਹਰਿਆਣਾ ਤੇ ਦਿੱਲੀ ਨੂੰ ਪਾਣੀ ਦੇਣ ਲਈ ਹਿਮਾਚਲ ਨੂੰ ਵਰਤਿਆ ਜਾ ਰਿਹਾ ਹੈ, ਇੱਕ ਵੱਖਰੀ ਨਹਿਰ ਦਾ ਪ੍ਰਬੰਧ ਕਰਕੇ ਹਰਿਆਣੇ ਨੂੰ ਪਾਣੀ ਦਿੱਤਾ ਜਾਣ ਦਾ ਪ੍ਰਬੰਧ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਢਾਹ ਲਾਈ ਜਾ ਰਹੀ ਹੈ। ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਜਿਹੜਾ ਝੋਨੇ ਦੀ ਸਿੱਧੀ ਬਿਜਾਈ ਕਰਕੇ ਪੰਜਾਬ ਦੇ ਕਿਸਾਨ ਨੂੰ 1500 ਰੁਪਇਆ ਮਿਲ ਸਕਦਾ ਹੈ ਪਰੰਤੂ ਉਹ ਨਹੀਂ ਮਿਲ ਰਿਹਾ।


ਮੁੱਖ ਮੰਤਰੀ ਦੀਆਂ ਨਲਾਇਕੀਆਂ ਦਾ ਜੋ ਨੁਕਸਾਨ ਹੋਇਆ ਉਸਦਾ ਭਾਂਡਾ ਮਾਣਯੋਗ ਗਵਰਨਰ ਨੇ ਵੀ ਭੰਨਿਆ ਤੇ ਗਵਰਨਰ ਨਾਲ ਟਕਰਾਅ ਕਰਕੇ ਪੰਜਾਬ ਦੇ ਮਸਲਿਆਂ ਨੂੰ ਸੀਐਮ ਹੋਰ ਪੇਚੀਦਾ ਬਣਾ ਰਹੇ ਹਨ। ਅੱਜ ਪੰਜਾਬ ਤੇ ਪੰਜਾਬੀਆਂ ਨੂੰ ਇਕੱਠੇ ਕਰਨ ਦੀ ਲੋੜ ਸੀ ਪਰ ਮੁੱਖ ਮੰਤਰੀ ਆਪਣਿਆਂ ਨਾਲ ਹੀ ਟੱਕਰ ਲੈ ਕੇ ਖੜ੍ਹ ਗਏ ਜਿਸ ਨਾਲ ਪੰਜਾਬ ਬਰਬਾਦੀ ਵੱਲ ਜਾਏਗਾ।


17 ਪਾਰਟੀਆਂ ਵੱਲੋਂ ਮੋਦੀ ਖਿਲਾਫ਼ ਕੀਤੀ ਇਕਜੁੱਟਤਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਭਵਿੱਖ ਦੀ ਰਣਨੀਤੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਪਾਰਟੀਆਂ ਦਾ ਇਕੱਠਾ ਹੋਣਾ ਸਿਧਾਂਤਕ ਨਹੀਂ ਸੀ, ਜੇ ਸਿਧਾਂਤਕ ਹੁੰਦਾ ਤਾਂ ਅਕਾਲੀ ਦਲ ਵੀ ਇਨ੍ਹਾਂ ਦੇ ਨਾਲ ਹੁੰਦਾ ਪਰ ਅਕਾਲੀ ਦਲ ਰਾਜਾਂ ਨੂੰ ਵੱਧ ਅਧਿਕਾਰ ਨੂੰ ਵੱਧ ਦੇਣ ਦਾ ਮੁੱਦਈ ਰਿਹਾ ਤੇ ਅਜਿਹੇ ਮੁੱਦੇ ਇਨ੍ਹਾਂ ਪਾਰਟੀਆਂ ਵੱਲੋਂ ਨਹੀਂ ਵਿਚਾਰੇ ਗਏ। ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਪਿਆਰਾ ਹੈ ਤੇ ਪੰਜਾਬ ਦੀ ਬਿਹਤਰੀ ਲਈ ਤੇ ਪੰਜਾਬ ਦੇ ਹੱਕਾਂ ਨੂੰ ਲੱਗ ਰਹੇ ਖੋਰੇ ਨੂੰ ਰੋਕਣ ਲਈ ਜੇਕਰ ਅਕਾਲੀ ਦਲ ਨੂੰ ਕੋਈ ਵੀ ਗਠਜੋੜ ਕਰਨਾ ਪਵੇ ਤਾਂ ਅਕਾਲੀ ਦਲ ਉਹ ਗਠਜੋੜ ਕਰੇਗਾ।


ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ 1925 ਵਾਲੇ ਬਿੱਲ ਵਿੱਚ ਸੋਧ ਕਰਨ ਦਾ ਵਿਧਾਨ ਸਭਾ ਕੋਲ ਕੋਈ ਹੱਕ ਨਹੀਂ, ਇਹ ਪੂਰਨ ਤੌਰ ਉਤੇ ਗੈਰ ਵਿਧਾਨਿਕ, ਗੈਰ ਕਾਨੂੰਨੀ ਹੈ। ਅੱਜ ਤੱਕ ਜੇਕਰ ਇਸ ਐਕਟ ਵਿਚ ਕੋਈ ਵੀ ਸੋਧ ਹੋਈ ਤਾਂ ਉਹ ਸ਼੍ਰੋਮਣੀ ਕਮੇਟੀ ਨੂੰ ਭਰੋਸੇ ਵਿਚ ਲਏ ਬਿਨਾਂ ਨਹੀਂ ਹੋਈ। ਇਸ ਲਈ ਜਿਹੜਾ ਹਸ਼ਰ ਪ੍ਰਤਾਪ ਸਿੰਘ ਕੈਰੋਂ ਦਾ ਹੋਇਆ ਸੀ ਜਦੋਂ ਉਸ ਵੱਲੋਂ ਸਿੱਖ ਪੰਥ ਵਿਚ ਸਿੱਧਾ ਦਖਲ ਦਿੱਤਾ ਗਿਆ ਸੀ, ਸੋ ਅੱਜ ਵੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਬੋਲ ਯਾਦ ਰੱਖਣੇ ਚਾਹੀਦੇ ਸਨ।


ਜੇਕਰ ਮਾਨ ਸਾਹਿਬ ਨੂੰ ਕਾਨੂੰਨ ਲਾਗੂ ਕਰਵਾਉਣ ਆਉਂਦਾ ਤਾਂ ਖਾਲਸਾ ਪੰਥ ਨੂੰ ਕਾਨੂੰਨ ਰੋਕਣਾ ਆਉਂਦਾ, ਉਨ੍ਹਾਂ ਇਤਿਹਾਸਿਕ ਹਵਾਲੇ ਦਿੰਦਿਆਂ ਕਿਹਾ ਕਿ ਖਾਲਸਾ ਪੰਥ ਨਾਲ ਟੱਕਰ ਨਾ ਲੈਣ ਤੇ ਜੇਕਰ ਜਿੱਦ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੱਡਾ ਨੁਕਸਾਨ ਉਨ੍ਹਾਂ ਨੂੰ ਝੱਲਣਾ ਪਵੇਗਾ।


ਇਹ ਵੀ ਪੜ੍ਹੋ : Punjab News: ਬੈਂਕ ਮੁਲਾਜ਼ਮ ਹੀ ਨਿਕਲਿਆ ਸਾਈਬਰ ਠੱਗ! ਲੋਕਾਂ ਦੇ ਕ੍ਰੈਡਿਟ ਕਾਰਡ ਤੋਂ ਖਰਚ ਕੀਤੇ ਲੱਖਾਂ ਰੁਪਏ


ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ