Parineeti Chopra Trolled: ਪਰੀਨਿਤੀ ਚੋਪੜਾ ਨੂੰ ਯੂਜ਼ਰਸ ਨੇ ਕੀਤਾ ਟ੍ਰੋਲ! ਜਾਣੋ ਵਜ੍ਹਾ
Parineeti Chopra Trolled News: ਇਸ ਮਾਮਲੇ ਨੂੰ ਲੈ ਕੇ ਪਰਿਣੀਤੀ ਚੋਪੜਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕਾਂ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ ਅਤੇ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।
Parineeti Chopra Trolled News: ਹਿੰਦੀ ਸਿਨੇਮਾ ਦੀ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿੱਚੋਂ ਇੱਕ, ਪਰਿਣੀਤੀ ਚੋਪੜਾ ਆਪਣੀ ਮੰਗਣੀ ਤੋਂ ਬਾਅਦ ਬਹੁਤ ਹੀ ਸੁਰਖੀਆਂ ਵਿੱਚ ਹੈ। ਉਹ ਜਿੱਥੇ ਵੀ ਜਾਂਦੀ ਹੈ, ਪਾਪਰਾਜ਼ੀ ਉਸ ਨੂੰ ਘੇਰ ਲੈਂਦੇ ਹਨ। ਹਾਲ ਹੀ 'ਚ ਕੁਝ ਅਜਿਹਾ ਹੀ ਹੋਇਆ, ਜਿਸ ਤੋਂ ਬਾਅਦ ਪਰਿਣੀਤੀ ਚੋਪੜਾ ਪਾਪਰਾਜ਼ੀ ਤੋਂ ਨਾਰਾਜ਼ ਹੋ ਗਈ ਅਤੇ ਫੋਟੋਆਂ ਕਲਿੱਕ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਪਰਿਣੀਤੀ ਚੋਪੜਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਕਰਨ ਯੂਜ਼ਰਸ ਪਰਿਣੀਤੀ ਚੋਪੜਾ (Parineeti Chopra Trolled) ਨੂੰ ਟਰੋਲ ਕਰ ਰਹੇ ਹਨ।
ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ 'ਆਪ' ਨੇਤਾ ਰਾਘਵ ਚੱਢਾ ਨਾਲ ਮੰਗਣੀ ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਹੈ ਪਰ ਉਹ ਖੁਦ ਨੂੰ ਹੁਣ ਲਾਈਮਲਾਈਟ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਸ਼ਨੀਵਾਰ ਰਾਤ ਪਰਿਣੀਤੀ (Parineeti Chopra) ਨੇ ਇਕ ਐਵਾਰਡ ਸ਼ੋਅ 'ਚ ਸ਼ਿਰਕਤ ਕੀਤੀ ਸੀ, ਜਿੱਥੇ ਉਹ ਪਾਪਰਾਜ਼ੀ 'ਤੇ ਗੁੱਸੇ 'ਚ ਨਜ਼ਰ ਆਈ। ਇਸ ਮਾਮਲੇ ਨੂੰ ਲੈ ਕੇ ਪਰਿਣੀਤੀ ਚੋਪੜਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕਾਂ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ ਅਤੇ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Punjab News: ਸੂਏ 'ਚ ਡੁੱਬਣ ਕਰਨ 9 ਸਾਲਾ ਬੱਚੇ ਦੀ ਹੋਈ ਮੌਤ
ਵੀਡੀਓ 'ਚ ਪਰਿਣੀਤੀ ਈਵੈਂਟ ਤੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਪਾਪਰਾਜ਼ੀ ਅਦਾਕਾਰਾ ਦੇ ਨੇੜੇ ਜਾ ਕੇ ਫੋਟੋ ਖਿੱਚਣ ਦੀ ਕੋਸ਼ਿਸ਼ ਕਰਦੇ ਹਨ ਪਰ ਪਰਿਣੀਤੀ ਗੁੱਸੇ 'ਚ ਆ ਕੇ ਕਹਿੰਦੀ ਹੈ, 'ਨਹੀਂ-ਨਹੀਂ, ਹੁਣ ਨਹੀਂ, ਬੱਸ ਬੱਸ' ਅਤੇ ਮੂੰਹ ਮੋੜ ਕੇ ਖੜ੍ਹੀ ਹੋ ਗਈ। ਇਸ ਦੌਰਾਨ ਪਰਿਣੀਤੀ ਦੀ ਟੀਮ ਪਾਪਰਾਜ਼ੀ ਨੂੰ ਉਸ ਦੀਆਂ ਫੋਟੋਆਂ ਨਾ ਕਲਿੱਕ ਕਰਨ ਲਈ ਮਨਾ ਕਰਦੀ ਨਜ਼ਰ ਆਈ ਹੈਤੇ ਯੂਜ਼ਰਸ ਪਰਿਣੀਤੀ ਦੇ ਇਸ ਵਿਵਹਾਰ ਨੂੰ ਪਸੰਦ ਨਹੀਂ ਕਰ ਰਹੇ ਹਨ।
ਯੂਜ਼ਰਸ ਪਰਿਣੀਤੀ ਦੇ ਇਸ ਵਿਵਹਾਰ ਨੂੰ ਪਸੰਦ ਨਾ ਕਰਦੇ ਹੋਏ ਕਾਫੀ ਕਮੈਂਟ ਕਰ ਰਹੇ ਹਨਤੇ ਯੂਜ਼ਰਸ ਕਮੈਂਟਸ 'ਚ ਉਸਨੂੰ ਕਾਫੀ ਟਰੋਲ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਉਹ ਅਜਿਹਾ ਰਵੱਈਆ ਕਿਉਂ ਦਿਖਾ ਰਹੀ ਹੈ। ਜਦੋਂ ਕਿ ਦੂਜੇ ਨੇ ਲਿਖਿਆ- ਨੇਤਾ ਦੀ ਪਤਨੀ ਬਣਨ ਵਾਲੀ ਹੈ, ਗੁੱਸਾ ਹੋਰ ਵੱਧ ਗਿਆ ਹੈ। ਦੇਖੋ ਜੀ, ਵਿਆਹ ਹੋਇਆ ਨਹੀਂ, ਨਖਰੇ ਸ਼ੁਰੂ ਹੋ ਗਏ। ਇੱਕ ਹੋਰ ਨੇ ਲਿਖਿਆ- ਇੰਨੀ ਵੱਡੀ ਸੈਲੀਬ੍ਰਿਟੀ ਵੀ ਨਹੀਂ ਹੈ ਜੋ ਰਵੱਈਆ ਦਿਖਾ ਰਹੀ ਹੈ।
ਇਹ ਵੀ ਪੜ੍ਹੋ: Viral Bank Slip: ਵਿਅਕਤੀ ਨੇ ਬੈਂਕ ਦੀ ਪਰਚੀ 'ਤੇ ਲਿਖਿਆ ਕੁਝ ਅਜਿਹਾ, ਪੜ੍ਹ ਕੇ ਤੁਹਾਡਾ ਵੀ ਨਹੀਂ ਰੁਕੇਗਾ ਹਾਸਾ
ਵਰਕ ਫਰੰਟ ਦੀ ਗੱਲ ਕਰੀਏ ਤਾਂ ਪਰਿਣੀਤੀ ਚੋਪੜਾ ਹੁਣ ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਿਤ 'ਚਮਕੀਲਾ' ਵਿੱਚ ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆਵੇਗੀ। ਫਿਲਮ ਦੀ ਕਹਾਣੀ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ 'ਤੇ ਆਧਾਰਿਤ ਹੈ। 'ਚਮਕੀਲਾ' ਜਲਦ ਹੀ Netflix 'ਤੇ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਪਰਿਣੀਤੀ ਫਿਲਮ 'ਹਾਈਟ ਐਂਡ ਕੋਡ ਨੇਮ ਤਿਰੰਗਾ' 'ਚ ਨਜ਼ਰ ਆਈ ਸੀ।