Urvashi Rautela News:  ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਇੱਕ ਫਿਰ ਤੋਂ ਚਰਚਾ ਵਿੱਚ ਆ ਗਈ ਹੈ। ਹਾਲ ਹੀ ਵਿੱਚ ਉਰਵਸ਼ੀ ਰੌਤੇਲਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉਪਰ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵਿੱਚ ਇੱਕ ਕ੍ਰਿਕਟ ਪ੍ਰੇਮੀ ਅਦਾਕਾਰਾ ਨੂੰ ਧਮਕੀ ਦਿੰਦਾ ਨਜ਼ਰ ਆ ਰਿਹਾ ਹੈ।


COMMERCIAL BREAK
SCROLL TO CONTINUE READING

ਆਈਪੀਐਲ ਮੈਚ ਦੌਰਾਨ ਸਟੇਡੀਅਮ ਵਿੱਚ ਮੌਜੂਦ ਫੈਨ ਉਰਵਸ਼ੀ ਦਾ ਨਾਮ ਲੈ ਕੇ ਉਨ੍ਹਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦਾ ਦਿਸ ਰਿਹਾ ਹੈ। ਅਦਾਕਾਰਾ ਨੇ ਖੁਦ ਇਸ ਵੀਡੀਓ ਨੂੰ ਸ਼ੇਅਰ ਕਰਕੇ ਧਮਕੀ ਦੇਣ ਵਾਲੇ ਸਖ਼ਸ਼ ਨੂੰ ਲਤਾੜ ਲਗਾਈ ਹੈ। ਬੀਤੇ ਕੁਝ ਮਹੀਨਿਆਂ ਤੋਂ ਕ੍ਰਿਕਟਰ ਰਿਸ਼ਭ ਪੰਤ ਦੇ ਨਾਲ ਨਾਮ ਜੁੜਨ ਤੋਂ ਬਾਅਦ ਉਰਵਸ਼ੀ ਰੌਤੇਲਾ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ।


ਉਰਵਸ਼ੀ ਰੌਤੇਲਾ ਦਾ ਨਾਮ ਅਲੱਗ-ਅਲੱਗ ਕ੍ਰਿਕਟਰਾਂ ਦੇ ਨਾਲ ਜੁੜਦਾ ਰਹਿੰਦਾ ਹੈ। ਖਾਸ ਤੌਰ ਉਤੇ ਕ੍ਰਿਕਟਰ ਰਿਸ਼ਭ ਪੰਤ ਦੇ ਨਾਲ ਅਦਾਕਾਰਾ ਦਾ ਨਾਮ ਜੁੜਿਆ ਸੀ। ਦੋਵੇਂ ਦੀ ਡੇਟਿੰਗ ਖ਼ਬਰਾਂ ਵੀ ਵਾਇਰਲ ਹੋਈ ਸੀ। ਹਾਲਾਂਕਿ ਰਿਸ਼ਭ ਪੰਤ ਵੱਲੋਂ ਇਸ ਡੇਟਿੰਗ ਅਫਵਾਹ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਸੀ। ਅਜਿਹੇ ਵਿੱਚ ਕ੍ਰਿਕਟ ਫੈਨ ਨੇ ਉਰਵਸ਼ੀ ਨੂੰ ਜਮ ਕੇ ਟ੍ਰੋਲ ਕੀਤਾ ਸੀ। ਹੁਣ ਇੱਕ ਫੈਨ ਆਈਪੀਐਲ ਮੈਚ ਦੌਰਾਨ ਉਰਵਸ਼ੀ ਨੂੰ ਧਮਕਾਉਂਦਾ ਦਿਸਿਆ ਹੈ।


ਉਰਵਸ਼ੀ ਦੇ ਇੰਸਟਾ ਉਪਰ ਸ਼ੇਅਰ ਇਸ ਵੀਡੀਓ ਵਿੱਚ ਫੈਨ ਕਹਿੰਦਾ ਹੈ ਕਿ ਅਸੀਂ ਉਰਵਸ਼ੀ ਰੌਤੇਲਾ ਨੂੰ ਛੱਡਾਂਗੇ... ਫਿਰ ਉਹ ਮੈਚ ਖੇਡ ਰਹੇ ਕ੍ਰਿਕਟਰ ਅਕਸ਼ਰ ਪਟੇਲ ਨੂੰ ਆਪਣੇ ਵੱਲ ਮੁੜ ਕੇ ਦੇਖਣ ਦੀ ਡਿਮਾਂਡ ਕਰਦਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਰਵਸ਼ੀ ਨੇ ਕੈਪਸ਼ਨ ਦਿੱਤੀ ਕਿ ''ਮੇਰੇ ਸਰਨੇਮ ਦਾ ਮਜ਼ਾਕ ਮਤ ਓਡਾਓ...ਇਹ ਮੇਰੇ ਲਈ ਬਹੁਤ ਕੀਮਤੀ ਹੈ...ਨਾਮ ਤੇ ਸਰਨੇਮ ਦੇ ਨਾਲ ਦੁਆਵਾ ਤੇ ਆਸ਼ੀਰਵਾਦ ਜੁੜਿਆ ਹੁੰਦਾ ਹੈ..।''


ਉਸ ਨੇ ਵਾਇਰਲ ਵੀਡੀਓ ਨੂੰ ਵੀ ਸਾਂਝਾ ਕੀਤਾ ਪਰ ਦਿਲਚਸਪ ਗੱਲ ਇਹ ਹੈ ਕਿ ਉਸ ਨੇ ਪਹਿਲੇ ਕੁਝ ਸਕਿੰਟਾਂ ਨੂੰ ਕੱਟ ਦਿੱਤਾ, ਜਿਸ ਵਿੱਚ ਪੰਤ ਦਾ ਨਾਮ ਦਿਖਾਇਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਆਈਪੀਐਲ ਵਿੱਚ ਦਿੱਲੀ ਕੈਪੀਟਲਸ ਦੇ ਕਪਤਾਨ ਰਹੇ ਪੰਤ ਦਸੰਬਰ 2022 ਵਿੱਚ ਆਪਣੇ ਭਿਆਨਕ ਕਾਰ ਹਾਦਸੇ ਕਾਰਨ ਇਸ ਸਾਲ ਨਹੀਂ ਖੇਡ ਸਕੇ ਸਨ। ਉਰਵਸ਼ੀ ਅਤੇ ਪੰਤ ਦੀ ਜੋੜੀ ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਸਭ 2018 ਵਿੱਚ ਸ਼ੁਰੂ ਹੋਇਆ ਸੀ ਜਦੋਂ ਕਿਆਸ ਅਰਾਈਆਂ ਲਗਾਈਆਂ ਗਈਆਂ ਸਨ ਕਿ ਦੋਵਾਂ ਨੂੰ ਇੱਕ ਹੀ ਰੈਸਟੋਰੈਂਟ ਵਿੱਚ ਦਾਖਲ ਹੁੰਦੇ ਅਤੇ ਬਾਹਰ ਨਿਕਲਦੇ ਦੇਖਿਆ ਗਿਆ ਸੀ।


ਇਹ ਵੀ ਪੜ੍ਹੋ : Jalandhar Bypoll Election Result 2023 Live Updates: ਜਲੰਧਰ ਜਿਮਣੀ ਚੋਣ 2023 ਦੇ ਪਹਿਲੇ ਰੁਝਾਨ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਮਿਲੀ ਲੀਡ