Jalandhar Bypoll Election Result 2023 in Punjabi Updates: ਦੱਸਣਯੋਗ ਹੈ ਕਿ ਜਲੰਧਰ ਜਿਮਨੀ ਚੋਣ 2023 ਦੀ ਵੋਟ ਪ੍ਰਤੀਸ਼ਤ 54.5 ਸੀ, ਜੋ ਕਿ 2019 ਦੇ ਮੁਕਾਬਲੇ ਬਹੁਤ ਘੱਟ ਹੈ।
Trending Photos
Jalandhar Bypoll Election Result 2023 in Punjabi Updates: ਜਲੰਧਰ ਵਾਸੀਆਂ ਲਈ ਅੱਜ ਦਾ ਦਿਨ ਅਹਿਮ ਹੈ ਕਿਉਂਕਿ ਅੱਜ ਯਾਨੀ ਸ਼ਨੀਵਾਰ ਨੂੰ ਜ਼ਿਮਨੀ ਚੋਣ 2023 ਦਾ ਨਤੀਜਾ ਐਲਾਨਿਆ ਜਾ ਰਿਹਾ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਨੇ ਕਾਂਗਰਸ ਦਾ ਕਿਲ੍ਹਾ ਜਲੰਧਰ 'ਢੇਰੀ' ਕਰਕੇ ਵੱਡਾ ਝਟਕਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਵੱਡੀ ਜਿੱਤ ਹਾਸਲ ਕਰਕੇ ਕਈ ਘਾਗ ਨੇਤਾਵਾਂ ਨੂੰ ਮਾਤ ਦਿੱਤੀ ਹੈ। ਲਗਭਗ ਪਿਛਲੇ 24 ਸਾਲ ਤੋਂ ਕਾਂਗਰਸ ਦਾ ਗੜ ਕਹੇ ਜਾਣ ਵਾਲੇ ਜਲੰਧਰ ਵਿੱਚ ਸੱਤਾਧਾਰੀ ਪਾਰਟੀ ਨੇ ਸੰਨ੍ਹ ਲਗਾ ਦਿੱਤੀ ਹੈ। ਇਸ ਦਰਮਿਆਨ ਜਲੰਧਰ ਜ਼ਿਮਨੀ ਚੋਣ 'ਚ ਕਾਂਗਰਸ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਲੋਕਾਂ ਦੇ ਫਤਵੇ ਨੂੰ ਪ੍ਰਵਾਨ ਕਰਦੇ ਹਾਂ। ਮੈਂ ਪਾਰਟੀ ਵਰਕਰਾਂ, ਵਲੰਟੀਅਰਾਂ, ਸਮਰਥਕਾਂ ਅਤੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਮੈਂ ਸੁਸ਼ੀਲ ਰਿੰਕੂ ਅਤੇ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਦੀ ਜਿੱਤ ਲਈ ਵਧਾਈ ਦਿੰਦਾ ਹਾਂ।
ਦੱਸ ਦਈਏ ਕਿ ਇਸ ਵਾਰ ਦਾ ਮੁਕਾਬਲਾ ਕਾਂਗਰਸ ਪਾਰਟੀ ਦੀ ਉਮੀਦਵਾਰ, ਮਰਹੂਮ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ (Karamjit Kaur), ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ (Sushil Kumar Rinku), ਅਕਾਲੀ ਦਲ ਦੇ ਸੁਖਵਿੰਦਰ ਕੁਮਾਰ ਸੁੱਖੀ (Sukhwinder Sukhi) ਅਤੇ ਭਾਜਪਾ ਦੇ ਇੰਦਰ ਇਕਬਾਲ ਸਿੰਘ ਅਟਵਾਲ (Inder Iqbal Singh Atwal) ਵਿਚਾਲੇ ਮੰਨਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਜਲੰਧਰ ਜਿਮਨੀ ਚੋਣ 2023 ਦੀ ਵੋਟ ਪ੍ਰਤੀਸ਼ਤ 54.5 ਸੀ, ਜੋ ਕਿ 2019 ਦੇ ਮੁਕਾਬਲੇ ਬਹੁਤ ਘੱਟ ਹੈ। 2019 ਵਿੱਚ ਮਤਦਾਨ 63.04% ਸੀ ਜਦਕਿ 2014 ਵਿੱਚ ਇਹ 67.08% ਸੀ। ਹਾਲਾਂਕਿ 2014 ਤੋਂ ਹੀ ਜਲੰਧਰ ਸੀਟ 'ਤੇ ਕਾਂਗਰਸ ਪਾਰਟੀ ਦਾ ਦਬਦਬਾ ਰਿਹਾ ਹੈ।
ਇਸ ਤੋਂ ਇਲਾਵਾ ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਭਾਵੇਂ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਪੂਰਨ ਬਹੁਮਤ ਹਾਸਲ ਕੀਤਾ ਸੀ ਪਰ ਜਲੰਧਰ 'ਚ ਕਾਂਗਰਸ ਨੂੰ ਹੀ ਜਿੱਤ ਮਿਲੀ ਸੀ ਕਿਉਂਕਿ ਜਲੰਧਰ 'ਚ ਕਾਂਗਰਸ ਨੇ 9 'ਚੋਂ 5 ਸੀਟਾਂ ਜਿੱਤੀਆਂ ਸਨ ਅਤੇ 'ਆਪ' ਵੱਲੋਂ 4 ਹੀ ਸੀਟਾਂ 'ਤੇ ਜਿੱਤ ਦਰਜ ਕੀਤੀ ਗਈ ਸੀ।
Follow, Jalandhar Bypoll Election Result 2023 in Punjabi Updates: