Kusha Kapila Childhood Photos and Pics news: ਦੇਖਿਆ ਜਾਵੇ ਤਾਂ ਹਰ ਕੋਈ ਆਪਣੀ ਸਫਲਤਾ ਅਲੱਗ- ਅਲੱਗ ਢੰਗ ਨਾਲ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਕਰਦਾ ਹੈ। ਹਾਲ ਹੀ ਵਿੱਚ ਕੰਟੇਂਟ ਕ੍ਰਿਏਟਰ ਤੋਂ ਬਣੀ ਅਦਾਕਾਰਾ ਕੁਸ਼ਾ ਕਪਿਲਾ (kusha kapila)  ਨੇ ਆਪਣੇ 3 ਮਿਲੀਅਨ ਹੋਣ ਦੀ ਖੁਸ਼ੀ ਇੰਸਟਾਗ੍ਰਾਮ 'ਤੇ ਜ਼ਾਹਿਰ ਕੀਤੀ ਹੈ। ਉਹਨਾਂ ਨੇ ਆਪਣੀ ਖੁਸ਼ੀ ਬਹੁਤ ਹੀ ਅਲੱਗ ਢੰਗ ਨਾਲ ਜ਼ਾਹਿਰ ਕੀਤੀ ਹੈ। ਅਦਾਕਾਰਾ ਕੁਸ਼ਾ ਕਪਿਲਾ ਨੇ ਆਪਣੇ ਬਚਪਨ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ ਤੇ ਇਹਨਾਂ ਤਸਵੀਰਾਂ 'ਚ ਉਹ ਬਹੁਤ ਹੀ ਕਿਊਟ ਲੱਗ ਰਹੀ ਹੈ। ਕੁਸ਼ਾ ਕਪਿਲਾ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। 


COMMERCIAL BREAK
SCROLL TO CONTINUE READING

ਅਦਾਕਾਰਾ ਕੁਸ਼ਾ ਕਪਿਲਾ  (Kusha Kapila)  ਵੱਲੋਂ ਸ਼ੇਅਰ ਕੀਤੀ ਪਹਿਲੀ ਤਸਵੀਰ ਵਿੱਚ ਕੁਸ਼ਾ ਕਪਿਲਾ ਰੈਡ ਕੱਲਰ ਦੀ ਡ੍ਰੇਸ 'ਚ ਨਜ਼ਰ ਆ ਰਹੀ ਹੈ ਜਿਸ ਵਿਚ ਉਹ ਬਹੁਤ ਹੀ ਕਿਊਟ ਲੱਗ ਰਹੀ ਹੈ। ਦੂਸਰੀ ਤਸਵੀਰ 'ਚ ਉਸ ਨੇ ਰੇਡ ਤੇ ਬ੍ਲੈਕ ਕਲਰ ਦੀ ਡ੍ਰੇਸ ਪਾਈ ਹੋਈ ਹੈ ਅਤੇ ਉਹ ਕਿਸੇ ਪਹਾੜੀ ਇਲਾਕੇ 'ਚ ਨਜ਼ਰ ਆ ਰਹੀ ਹੈ। ਤੀਜੀ ਤਸਵੀਰ ਵਿੱਚ ਉਹ ਵ੍ਹਾਈਟ ਕਲਰ ਦੀ ਡ੍ਰੇਸ ਵਿੱਚ ਨਜ਼ਰ ਆ ਰਹੀ ਹੈ। ਚੋਥੀ ਤਸਵੀਰ ਓਹਨਾਂ ਨੇ ਆਪਣੀ 3 ਮਿਲੀਅਨ ਹੋਣ ਦੀ ਪਾਈ ਹੈ ਜਿਸ ਵਿੱਚ ਬ੍ਲੈਕ ਤੇ ਵ੍ਹਾਈਟ ਕਲਰ ਦੀ ਡ੍ਰੇਸ ਵਿੱਚ ਨਜ਼ਰ ਆ ਰਹੀ ਹੈ।



ਇਹਨਾਂ ਤਸਵੀਰਾਂ ਨੂੰ ਪੋਸਟ ਕਰਦਿਆਂ ਕੁਸ਼ਾ ਕਪਿਲਾ  (Kusha Kapila)  ਨੇ ਕੈਪਸ਼ਨ 'ਚ ਲਿਖਿਆ ਹੈ ਕਿ "3M ਲਈ ਮੇਰੇ ਤਿੰਨ ਪੋਜ਼, ਬਹੁਤ ਖੁਸ਼ ਹੈ ਮੈਂ ਅੱਜ। ਤੁਸੀਂ ਸਭ ਨੇ ਅਜਿਹਾ ਕੀਤਾ ਹੈ ਇਸ ਲਈ ਇਹ ਜਿੱਤ ਸਾਰੇ ਕਮਿਊਨਟੀ ਨੂੰ ਸਮਰਪਿਤ ਹੈ ਜਿੰਨਾ ਇਹ ਮੈਨੂੰ ਚੰਗੇ DM ਭੇਜੇ ਹਨ।" ਇਹ ਟਾਈਪ ਉਸ ਦੇ ਹੰਝੂ ਨਿਕਲ ਰਹੇ ਹਨ।" ਚੌਥੀ ਸਲਾਈਡ ਮੇਰੀ ਹੁਣ ਤੱਕ ਦੀ ਪਹਿਲੀ ਵੀਡੀਓ ਸੀ। ਇਹ ਬਹੁਤ ਬੁਰਾ ਸੀ ਪਰ ਇਹ ਵੀਡੀਓ ਨਹੀਂ ਹੁੰਦੀ ਤਾਂ ਅੱਜ ਇਹ ਪਲ ਨਾ ਹੁੰਦਾ। ਫੇਲ ਹੋਣਾ ਅਤੇ ਜਿੱਤਣਾ ਦੋਵੇਂ ਪਰ ਸਭ ਤੋਂ ਵੱਧ, ਤੁਹਾਡੇ ਵਿੱਚੋਂ ਹਰ ਇੱਕ ਲਈ ,ਮੈਂ ਇਸ ਪਲ ਦਾ ਆਨੰਦ ਲੈਣ ਜਾ ਰਹੀ ਹਾਂ ਕਿਉਂਕਿ ਮੈਂ ਇਸਦਾ ਬਹੁਤ  ਇੰਤਜ਼ਾਰ ਕੀਤਾ ਹੈ।" 


ਤਸਵੀਰਾਂ ਦੇ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਤੋਂ ਲੈ ਕੇ ਹਰ ਕੋਈ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ। ਸਭ ਓਹਨਾ ਨੂੰ ਓਹਨਾ ਦੇ 3 ਮਿਲੀਅਨ ਹੂਨ ਤੇ ਵਧਾਈਆ ਦੇ ਰਹੇ ਹਨ। ਸਵਾਤੀ ਸਚਦੇਵਾ ਇਸ 'ਤੇ ਕਮੇਂਟ ਕਰਦੇ ਹੋਏ ਲਿਖਿਆ " ਅੱਜ ਦਿਨ ਹੀ ਵੱਧੀਆਂ  ਹੈ ਕੁਸ਼ਾ (ਨੀਲੇ ਟਿੱਕ ਨਾਲ ਮੇਰੀ ਪਹਿਲੀ ਟਿੱਪਣੀ, ਹਾਹਾਹਾ)" ਹੈ।'ਤੇ ਨਾਲ ਹੀ ਹਨ ਤਸਵੀਰਾਂ 'ਤੇ ਕਮੇਂਟ ਕਰਦੇ ਹੋਏ ਆਰ ਜੇ ਕਰਿਸ਼ਮਾ ਨੇ "congrations fav" ਲਿਖਿਆ ਹੈ।  ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਲਿਖਿਆ "Congratulations! You deserve all the success in the world!"


ਇਹ ਵੀ ਪੜ੍ਹੋ: Air India News: ਸ਼ਰਮਨਾਕ! ਯਾਤਰੀ ਨੇ ਸਾਰਿਆਂ ਦੇ ਸਾਹਮਣੇ ਕੀਤਾ ਇਹ... ਕਾਰਾ, ਮੁੰਬਈ ਤੋਂ ਦਿੱਲੀ ਆ ਰਹੀ ਸੀ ਫਲਾਈਟ

ਕੁਸ਼ਾ ਨੇ ਅਬੀਸ਼ ਮੈਥਿਊ ਦੁਆਰਾ ਹੋਸਟ ਕੀਤੇ ਗਏ ਟੀਵੀ ਸ਼ੋਅ "ਸਨ" ਆਫ ਅਬੀਸ਼ ਨਾਲ ਆਪਣੀ ਪਹਿਲੀ ਸ਼ੁਰੂਆਤ ਕੀਤੀ। ਉਸਨੇ ਨੈੱਟਫਲਿਕਸ ਐਨਥੋਲੋਜੀ ਫਿਲਮ ਗੋਸਟ ਸਟੋਰੀਜ਼, ਬੇਹੇਨਸਪਲੇਨਿੰਗ, ਐਲਓਐਲ: ਹੱਸੇ ਤੋਹ ਫਾਸ, ਮਸਾਬਾ ਮਸਾਬਾ ਸੀਜ਼ਨ 2 ਅਤੇ ਹੋਰ ਪ੍ਰੋਜੈਕਟਾਂ ਵਿੱਚ ਐਕਟ ਕੀਤਾ। ਉਸਨੇ ਕਾਮਿਕਸਟਾਨ ਦੇ ਸੀਜ਼ਨ 3 ਦੀ ਮੇਜ਼ਬਾਨੀ ਕੀਤੀ ਅਤੇ ਪਲਾਨ ਏ ਪਲਾਨ ਬੀ ਵਿੱਚ ਦਿਖਾਈ ਦਿੱਤੀ। ਉਹ ਕੌਫੀ ਵਿਦ ਕਰਨ ਦੇ ਸੀਜ਼ਨ 7 ਵਿੱਚ ਜਿਊਰੀ ਦੇ ਇੱਕ ਹਿੱਸੇ ਵਜੋਂ ਵੀ ਦਿਖਾਈ ਦਿੱਤੀ। ਕੁਸ਼ਾ ਨੂੰ ਆਖਰੀ ਵਾਰ ਮਾਈਨਸ ਵਨ: ਨਿਊ ਚੈਪਟਰ ਅਤੇ ਸੈਲਫੀ ਵਿੱਚ ਦੇਖਿਆ ਗਿਆ ਸੀ, ਜਿਸ ਵਿੱਚ ਅਕਸ਼ੈ ਕੁਮਾਰ ਵੀ ਸਨ।


ਇਹ ਵੀ ਪੜ੍ਹੋ:  Viral Bank Slip: ਵਿਅਕਤੀ ਨੇ ਬੈਂਕ ਦੀ ਪਰਚੀ 'ਤੇ ਲਿਖਿਆ ਕੁਝ ਅਜਿਹਾ, ਪੜ੍ਹ ਕੇ ਤੁਹਾਡਾ ਵੀ ਨਹੀਂ ਰੁਕੇਗਾ ਹਾਸਾ