Kangana Ranaut News: ਕੰਗਨਾ ਰਣੌਤ ਉਨ੍ਹਾਂ ਬਾਲੀਵੁੱਡ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਆਪਣੇ ਸਪੱਸ਼ਟ ਵਿਚਾਰਾਂ ਲਈ ਜਾਣੀਆਂ ਜਾਂਦੀਆਂ ਹਨ ਅਤੇ ਆਪਣੇ ਟਵੀਟ ਅਤੇ ਇੰਸਟਾਗ੍ਰਾਮ ਪੋਸਟਾਂ ਨਾਲ ਸਨਸਨੀ ਪੈਦਾ ਕਰਦੀਆਂ ਹਨ। ਫਿਲਹਾਲ ਕੰਗਨਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਡਰਾਮਾ ਫਿਲਮ 'ਐਮਰਜੈਂਸੀ' ਦੀ ਰਿਲੀਜ਼ ਦੀ ਤਿਆਰੀ 'ਚ ਰੁੱਝੀ ਹੋਈ ਹੈ। ਇਸ ਸਭ ਵਿਚਕਾਰ ਅਦਾਕਾਰਾ ਐਤਵਾਰ ਨੂੰ ਹਰਿਦੁਆਰ ਪੁੱਜੀ। ਇਸ ਦੌਰਾਨ ਉਨ੍ਹਾਂ ਨੇ ਕਾਲੀ ਮੰਦਰ ਦੇ ਦਰਸ਼ਨ ਕੀਤੇ ਅਤੇ ਗੰਗਾ ਆਰਤੀ ਵੀ ਕੀਤੀ। ਹਰਿਦੁਆਰ ਦੌਰੇ ਦੌਰਾਨ ਉਨ੍ਹਾਂ ਨੇ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਬਾਰੇ ਵੀ ਪ੍ਰਤੀਕਿਰਿਆ ਦਿੱਤੀ।


COMMERCIAL BREAK
SCROLL TO CONTINUE READING

ਕੰਗਨਾ ਨੇ ਕਿਹਾ, 'ਚੋਣ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸੁਕਤਾ ਹੈ ਪਰ 2024 'ਚ ਵੀ ਉਹੀ ਕੁਝ ਹੋਵੇਗਾ ਜੋ 2019 'ਚ ਹੋਇਆ ਸੀ।' 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨਡੀਏ) ਨੇ 353 ਸੀਟਾਂ ਜਿੱਤੀਆਂ ਅਤੇ ਸੱਤਾ ਵਿੱਚ ਵਾਪਸੀ ਕੀਤੀ।
ਕੰਗਨਾ ਰਣੌਤ ਨੇ ਕਈ ਮੌਕਿਆਂ 'ਤੇ ਭਵਿੱਖ ਵਿੱਚ ਚੋਣਾਂ ਲੜਨ ਦੇ ਸੰਕੇਤ ਵੀ ਦਿੱਤੇ ਹਨ। ਤਾਮਿਲ ਅਭਿਨੇਤਰੀ ਤੋਂ ਰਾਜਨੇਤਾ ਬਣੀ ਜੈਲਲਿਤਾ ਦੀ ਫਿਲਮ 'ਥੈਲਵੀ' ਦੇ ਪ੍ਰਮੋਸ਼ਨ ਦੌਰਾਨ ਕੰਗਨਾ ਨੇ ਕਿਹਾ ਸੀ ਕਿ ਜੇ ਉਨ੍ਹਾਂ ਦੇ ਪ੍ਰਸ਼ੰਸਕ ਚਾਹੁਣ ਤਾਂ ਉਹ ਜ਼ਰੂਰ ਸਿਆਸਤ 'ਚ ਸ਼ਾਮਲ ਹੋਣਾ ਪਸੰਦ ਕਰੇਗੀ।


ਸਲਮਾਨ ਨੂੰ ਧਮਕੀਆਂ ਮਿਲਣ 'ਤੇ ਕੰਗਨਾ ਨੇ ਕਿਹਾ ਕਿ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਦੀ ਸੁਰੱਖਿਆ ਕਰ ਰਹੇ ਹਨ। ਮੈਨੂੰ ਵੀ ਧਮਕੀ ਮਿਲੀ ਸੀ, ਫਿਰ ਸੁਰੱਖਿਆ ਮਿਲੀ। ਦੇਸ਼ ਚੰਗੇ ਹੱਥਾਂ ਵਿੱਚ ਹੈ ਤਾਂ ਅਸੀਂ ਚਿੰਤਾ ਕਿਉਂ ਕਰੀਏ। ਸਾਡੇ ਲਈ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕੰਮਾਂ ਕਾਰਨ ਲੋਕਾਂ ਵਿੱਚ ਗੰਗਾ ਪ੍ਰਤੀ ਜਾਗਰੂਕਤਾ ਆ ਰਹੀ ਹੈ।


ਇਹ ਵੀ ਪੜ੍ਹੋ : PM Modi Security Breach: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ! ਰੋਡ ਸ਼ੋਅ ਦੌਰਾਨ ਵਿਅਕਤੀ ਨੇ ਫੁੱਲ ਨਾਲ ਸੁੱਟਿਆ ਮੋਬਾਈਲ


ਪਹਿਲਾਂ ਅਜਿਹਾ ਨਹੀਂ ਸੀ। ਪ੍ਰਧਾਨ ਮੰਤਰੀ ਧਰਮ ਦੇ ਨਾਲ-ਨਾਲ ਮਨੁੱਖਤਾ ਦੀ ਭਲਾਈ ਵੀ ਕਰ ਰਹੇ ਹਨ। ਜੇਕਰ ਉਸ ਨੂੰ ਉੱਤਰਾਖੰਡ 'ਚ ਮੌਕਾ ਮਿਲਿਆ ਤਾਂ ਉਹ ਆਪਣੀ ਇੱਕ ਫਿਲਮ ਦੀ ਸ਼ੂਟਿੰਗ ਕਰੇਗੀ। ਉਹ ਕੇਦਾਰਨਾਥ ਦੀ ਗੁਫਾ ਦਾ ਵੀ ਦੌਰਾ ਕਰੇਗੀ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਸਿਮਰਨ ਕੀਤਾ ਸੀ।  ਇਸ ਦੌਰਾਨ ਖਾਨਪੁਰ ਦੇ ਵਿਧਾਇਕ ਉਮੇਸ਼ ਕੁਮਾਰ ਵੀ ਉਨ੍ਹਾਂ ਦੇ ਨਾਲ ਸਨ। ਉਹ ਖਾਨਪੁਰ ਦੇ ਵਿਧਾਇਕ ਦੇ ਸੱਦੇ 'ਤੇ ਦੋ ਦਿਨਾਂ ਦੌਰੇ 'ਤੇ ਉੱਤਰਾਖੰਡ ਪਹੁੰਚੀ ਹੈ।


ਇਹ ਵੀ ਪੜ੍ਹੋ : Centre blocks Mobile Messenger Apps: ਕੇਂਦਰ ਸਰਕਾਰ ਨੇ 14 ਮੋਬਾਈਲ ਐਪਸ ਨੂੰ ਕੀਤਾ ਬਲਾਕ! ਜਾਣੋ ਕਿਉਂ