Mahadev Book Betting Case: ਅਦਾਕਾਰ ਸਾਹਿਲ ਖਾਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦਰਅਸਲ ਹਾਲ ਹੀ ਵਿੱਚ ਮੁੰਬਈ ਪੁਲਿਸ ਨੇ ਅਦਾਕਾਰ ਸਾਹਿਲ ਖਾਨ ਨੂੰ ਹਿਰਾਸਤ ਵਿਚ ਲੈ ਲਿਆ ਹੈ। ਮੁੰਬਈ ਪੁਲਿਸ ਦੀ ਐਸਆਈਟੀ ਨੇ 15,000 ਕਰੋੜ ਰੁਪਏ ਦੇ ਮਹਾਦੇਵ ਬੁੱਕ ਸੱਟੇਬਾਜ਼ੀ ਮਾਮਲੇ (Mahadev Book Betting Case)  ਵਿੱਚ ਸਾਹਿਲ ਖਾਨ ਤੋਂ ਪੁੱਛਗਿੱਛ ਕੀਤੀ ਸੀ। ਇਹ ਮਾਮਲਾ ਸਭ ਤੋਂ ਪਹਿਲਾਂ ਮਾਟੁੰਗਾ ਪੁਲਿਸ ਨੇ ਦਰਜ ਕੀਤਾ ਸੀ। ਇਸ ਤੋਂ ਬਾਅਦ ਇਸ ਨੂੰ ਜਾਂਚ ਲਈ ਕ੍ਰਾਈਮ ਬ੍ਰਾਂਚ ਦੇ ਸਾਈਬਰ ਸੈੱਲ ਨੂੰ ਟਰਾਂਸਫਰ ਕਰ ਦਿੱਤਾ ਗਿਆ ਅਤੇ ਫਿਰ ਐੱਸਆਈਟੀ ਦਾ ਗਠਨ ਕਰਕੇ ਜਾਂਚ ਨੂੰ ਅੱਗੇ ਵਧਾਇਆ ਗਿਆ।


COMMERCIAL BREAK
SCROLL TO CONTINUE READING

 


ਦਰਅਸਲ ਸਾਹਿਲ ਖਾਨ ਨੂੰ ਬੰਬੇ ਹਾਈ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਅਦਾਲਤ ਨੇ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ। ਹੁਣ ਖਬਰ ਆ ਰਹੀ ਹੈ ਕਿ ਸਾਹਿਲ ਖਾਨ ਨੂੰ ਇਸ ਮਾਮਲੇ 'ਚ ਮੁੰਬਈ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ।


ਇਹ ਵੀ ਪੜ੍ਹੋ: Gurdaspur Death: 24 ਸਾਲਾ ਨੋਜਵਾਨਾਂ ਦੇ ਭੇਦਭਰੇ ਹਾਲਾਤਾਂ 'ਚ ਮੌਤ, ਮਾਂ ਦਾ ਰੋ-ਰੋ ਕੇ ਹੋਇਆ ਬੁਰਾ ਹਾਲ


ਇਸ ਮਾਮਲੇ (Mahadev Book Betting Case)  ਵਿੱਚ ਹੁਣ ਤੱਕ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਐਫਆਈਆਰ ਵਿੱਚ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਭਰਾ ਮੁਸਤਕੀਮ, ਸੌਰਭ ਚੰਦਰਾਕਰ, ਰਵੀ ਉਪਲ, ਸ਼ੁਭਮ ਸੋਨੀ ਵਰਗੇ ਕਈ ਲੋਕਾਂ ਦੇ ਨਾਮ ਹਨ।


 ਸਾਹਿਲ ਖਾਨ ਖਿਲਾਫ਼ ਮਾਮਲਾ ਦਰਜ
ਦੱਸ ਦੇਈਏ ਕਿ ਇਸ ਮਾਮਲੇ (Mahadev Book Betting Case)  'ਚ ਕਈ ਮਸ਼ਹੂਰ ਹਸਤੀਆਂ ਦੇ ਨਾਂ ਸਾਹਮਣੇ ਆਏ ਸਨ। ਸਾਹਿਲ ਖਾਨ ਨੂੰ ਦੁਬਈ 'ਚ ਆਯੋਜਿਤ ਸੱਟੇਬਾਜ਼ੀ ਐਪ ਦੀ ਪਾਰਟੀ 'ਚ ਦੇਖਿਆ ਗਿਆ ਸੀ। ਸਾਹਿਲ ਖਾਨ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਅਭਿਨੇਤਾ ਦੇ ਖਿਲਾਫ ਆਈਪੀਸੀ ਦੀ ਧਾਰਾ 420,467,468,471,120 (ਬੀ) ਅਤੇ ਜੂਆ ਐਕਟ, ਆਈਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।


 Mahadev Book Betting
ਤੁਹਾਨੂੰ ਦੱਸ ਦੇਈਏ ਕਿ ਮਹਾਦੇਵ ਬੁੱਕ ਨਾਮ ਦੇ ਇਸ ਐਪ ਨਾਲ ਕੁਝ ਹੀ ਮਹੀਨਿਆਂ 'ਚ ਦੇਸ਼ ਭਰ ਦੇ 12 ਲੱਖ ਤੋਂ ਜ਼ਿਆਦਾ ਲੋਕ ਜੁੜ ਗਏ ਸਨ ਅਤੇ ਇਸ ਦੇ ਜ਼ਰੀਏ ਲੋਕਾਂ ਨੇ ਕ੍ਰਿਕਟ ਤੋਂ ਲੈ ਕੇ ਚੋਣਾਂ ਤੱਕ ਹਰ ਚੀਜ਼ 'ਤੇ ਸੱਟੇਬਾਜ਼ੀ ਲਈ ਇਸ ਐਪ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ। ਇੰਨਾ ਹੀ ਨਹੀਂ, .ਕੋਰੋਨਾ ਮਹਾਮਾਰੀ ਤੋਂ ਬਾਅਦ ਇਸ ਐਪ ਦਾ ਕਾਰੋਬਾਰ ਬਹੁਤ ਤੇਜ਼ੀ ਨਾਲ ਵਧਿਆ ਸੀ।