Ali Sethi Marriage Rumors: `ਪਸੂਰੀ` ਸਿੰਗਰ ਅਲੀ ਸੇਠੀ ਨੇ ਵਿਆਹ ਦੀਆਂ ਅਫਵਾਹਾਂ `ਤੇ ਤੋੜੀ ਚੁੱਪੀ, ਕਹੀ ਇਹ ਵੱਡੀ ਗੱਲ
Pakistani Singer Ali Sethi Wedding Rumours News: ਪਸੂਰੀ ਸਿੰਗਰ ਨੇ ਸ਼ਨੀਵਾਰ ਸਵੇਰੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਇਕ ਪੋਸਟ ਪਾ ਕੇ ਅਫਵਾਹਾਂ ਦਾ ਜਵਾਬ ਦਿੱਤਾ ਹੈ। ਗਾਇਕ ਨੇ ਆਪਣੀ ਪੋਸਟ `ਚ ਸਾਫ ਲਿਖਿਆ ਹੈ ਕਿ ਉਹ ਵਿਆਹਿਆ ਨਹੀਂ ਹੈ ਅਤੇ ਉਹ ਨਹੀਂ ਜਾਣਦਾ ਕਿ ਅਫਵਾਹਾਂ ਕੌਣ ਸ਼ੁਰੂ ਕਰਦਾ ਹੈ।
Pakistani Singer Ali Sethi Wedding Rumours News: ਪਾਕਿਸਤਾਨੀ ਗਾਇਕ (Pakistani Singer) ਅਲੀ ਸੇਠੀ, ਜਿਸ ਨੇ ਆਪਣੇ ਗੀਤ ‘ਪਸੂਰੀ’ ਤੋਂ ਬਾਅਦ ਵਿਸ਼ਵ ਪੱਧਰ ‘ਤੇ ਸੁਰਖੀਆਂ ਬਟੋਰੀਆਂ ਸਨ। ਪਸੂਰੀ (Pasoori) ਗਾਇਕ ਅਲੀ ਸੇਠੀ ਨੇ ਸਲਮਾਨ ਤੂਰ ਨਾਲ ਵਿਆਹ ਦੀਆਂ ਅਫਵਾਹਾਂ 'ਤੇ ਆਖਰਕਾਰ ਆਪਣੀ ਚੁੱਪੀ ਤੋੜ ਦਿੱਤੀ ਹੈ।
ਪਸੂਰੀ ਸਿੰਗਰ ਨੇ ਸ਼ਨੀਵਾਰ ਸਵੇਰੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਪਾ ਕੇ ਅਫਵਾਹਾਂ ਦਾ ਜਵਾਬ ਦਿੱਤਾ ਹੈ। ਗਾਇਕ ਨੇ ਆਪਣੀ ਪੋਸਟ 'ਚ ਸਾਫ ਲਿਖਿਆ ਹੈ ਕਿ ਉਹ ਵਿਆਹਿਆ ਨਹੀਂ ਹੈ ਅਤੇ ਉਹ ਨਹੀਂ ਜਾਣਦਾ ਕਿ ਅਫਵਾਹਾਂ ਕੌਣ ਸ਼ੁਰੂ ਕਰਦਾ ਹੈ।
ਇਹ ਵੀ ਪੜ੍ਹੋ: Diljit Dosanjh Latest News: ਟੋਰਾਂਟੋ ਫਿਲਮ ਫੈਸਟੀਵਲ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਦਿਲਜੀਤ ਦੋਸਾਂਝ ਦੀ 'ਪੰਜਾਬ 95'?
ਪਾਕਿਸਤਾਨੀ ਗਾਇਕ ਅਲੀ ਸੇਠੀ ਦੇ ਵਿਆਹ (Ali Sethi Marriage)ਨੂੰ ਲੈ ਕੇ ਪਿਛਲੇ ਦਿਨੀਂ ਕਈ ਖਬਰਾਂ ਸਾਹਮਣੇ ਆਈਆਂ ਸਨ। ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਲੀ ਸੇਠੀ ਨੇ ਹਾਲ ਹੀ ਵਿੱਚ ਨਿਊਯਾਰਕ ਵਿੱਚ ਸਲਮਾਨ ਤੂਰ ਨਾਲ ਵਿਆਹ ਕੀਤਾ ਹੈ ਪਰ ਅਲੀ ਸੇਠੀ ਨੇ ਹੁਣ ਇਨ੍ਹਾਂ ਅਫਵਾਹਾਂ ਦਾ ਸੱਚ ਸਾਹਮਣੇ ਲਿਆ ਦਿੱਤਾ ਹੈ। ਅਲੀ ਸੇਠੀ ਨੇ ਆਪਣੇ ਇੰਸਟਾਗ੍ਰਾਮ (Ali Sethi Instagram) 'ਤੇ ਪੋਸਟ ਕੀਤਾ ਅਤੇ ਲਿਖਿਆ, 'ਮੈਂ ਸ਼ਾਦੀਸ਼ੁਦਾ ਨਹੀਂ ਹਾਂ, ਮੈਨੂੰ ਨਹੀਂ ਪਤਾ ਕਿ ਅਫਵਾਹਾਂ ਕੌਣ ਸ਼ੁਰੂ ਕਰਦਾ ਹੈ ਪਰ ਹੋ ਸਕਦਾ ਹੈ ਕਿ ਇਹ ਮੇਰੀ ਨਵੀਂ ਰਿਲੀਜ਼ ਨੂੰ ਮਾਰਕੀਟ ਕਰਨ ਵਿੱਚ ਮਦਦ ਕਰੇ।' ਇਸ ਦੇ ਨਾਲ ਹੀ ਅਲੀ ਸੇਠੀ ਨੇ ਆਪਣੇ ਨਵੇਂ ਗੀਤ ਦਾ ਲਿੰਕ ਵੀ ਪੋਸਟ ਵਿੱਚ ਪਾ ਦਿੱਤਾ ਹੈ।
ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਰਿਪੋਰਟਾਂ 'ਚ ਕਿਹਾ ਜਾ ਰਿਹਾ ਸੀ ਕਿ ਪਸੂਰੀ ਗਾਇਕ ਅਲੀ ਸੇਠੀ ਗੀਤਾਂ ਨੇ ਸਲਮਾਨ ਤੂਰ ਨਾਲ ਵਿਆਹ ਕਰਵਾ ਲਿਆ ਹੈ। ਅਲੀ ਸੇਠੀ ਦੇ ਵਿਆਹ ਦੀਆਂ ਅਫਵਾਹਾਂ ਨੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਦਿੱਤਾ ਸੀ। ਅਲੀ ਦੇ ਵਿਆਹ ਦੀ ਗੱਲ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ 39 ਸਾਲਾ ਗਾਇਕ ਅਲੀ ਸੇਠੀ ਆਪਣੀ ਸੈਕਸੁਅਲਿਟੀ ਨੂੰ ਪਹਿਲਾਂ ਹੀ ਸਵੀਕਾਰ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਆਪਣੇ ਗੀਤਾਂ ਨਾਲ ਨਾ ਸਿਰਫ ਪਾਕਿਸਤਾਨ ਸਗੋਂ ਭਾਰਤ 'ਚ ਵੀ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਗੀਤ ਪਸੂਰੀ ਨੇ ਉਸ ਨੂੰ ਗਲੋਬਲ ਸਟਾਰ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ: International Youth Day 2023: CM ਭਗਵੰਤ ਮਾਨ ਨੇ ਟਵੀਟ ਕਰ ਅੰਤਰਰਾਸ਼ਟਰੀ ਯੁਵਾ ਦਿਵਸ ਦੀਆਂ ਦਿੱਤੀਆਂ ਵਧਾਈਆਂ, ਕਹੀ ਇਹ ਗੱਲ