Diljit Dosanjh Punjab 95 Latest News: ਪਹਿਲਾਂ ਫਿਲਮ ਦਾ ਨਾਂ 'ਪੰਜਾਬ 95' ਘੱਲੂਘਾਰਾ ਸੀ, ਉਦੋਂ ਤੋਂ ਇਹ ਫਿਲਮ ਲਾਈਮਲਾਈਟ 'ਚ ਆ ਗਈ ਸੀ। ਦੱਸ ਦੇਈਏ ਕਿ ਸੈਂਸਰ ਬੋਰਡ ਨੇ ਫਿਲਮ ਨੂੰ ਸਰਟੀਫਿਕੇਟ ਦੇਣ 'ਚ 6 ਮਹੀਨੇ ਤੋਂ ਵੱਧ ਦਾ ਸਮਾਂ ਲੈ ਲਿਆ ਸੀ।
Trending Photos
Diljit Dosanjh Latest News: ਪੰਜਾਬੀ ਮਸ਼ਹੂਰ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਦੀ ਫਿਲਮ 'ਪੰਜਾਬ 95' ਦਾ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 2023 'ਚ ਹੋਵੇਗਾ। ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ। ਜਦੋਂ ਤੋਂ TIFF ਵਿੱਚ ਇਸਦੇ ਪ੍ਰੀਮੀਅਰ ਦੀ ਘੋਸ਼ਣਾ ਕੀਤੀ ਗਈ ਸੀ ਉਦੋਂ ਤੋਂ ਇਹ ਫਿਲਮ ਲਗਾਤਾਰ ਚਰਚਾ ਵਿੱਚ ਹੈ ਪਰ ਹੁਣ ਇਸਦੇ ਪ੍ਰੀਮੀਅਰ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫਿਲਮ ਦਾ ਨਾਂ ਲਾਈਨਅੱਪ ਤੋਂ ਹਟਾ ਦਿੱਤਾ ਗਿਆ ਹੈ।
ਅਮਰੀਕਾ ਸਥਿਤ ਨਿਊਜ਼ ਆਉਟਲੇਟ ਵੈਰਾਇਟੀ ਨੇ ਇਸ ਸਬੰਧੀ ਅਪਡੇਟ ਸ਼ੇਅਰ ਕੀਤੀ ਹੈ। ਆਊਟਲੈੱਟ ਦੇ ਅਨੁਸਾਰ, ਫੈਸਟੀਵਲ ਦੀ ਵੈਬਸਾਈਟ 'ਤੇ ਫਿਲਹਾਲ ਫਿਲਮ ਦਾ ਕੋਈ ਜ਼ਿਕਰ ਨਹੀਂ ਹੈ। ਦੱਸ ਦੇਈਏ ਕਿ ਇਸ ਫਿਲਮ ਨੂੰ ਕਾਸਟਿੰਗ ਡਾਇਰੈਕਟਰ ਹਨੀ ਤ੍ਰੇਹਨ ਨੇ ਡਾਇਰੈਕਟ ਕੀਤਾ ਹੈ। 'ਪੰਜਾਬ 95' ਵਿੱਚ ਅਰਜੁਨ ਰਾਮਪਾਲ ਅਤੇ ਸੁਵਿੰਦਰ ਵਿੱਕੀ ਵੀ ਮੁੱਖ ਭੂਮਿਕਾਵਾਂ ਵਿੱਚ ਹਨ।
ਇਹ ਵੀ ਪੜ੍ਹੋ: Har Ghar Tiranga Campaign News: 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਇਸ ਵਾਰ ਸ਼ਹਿਰ 'ਚ ਵੰਡੇ ਜਾਣਗੇ 77 ਹਜ਼ਾਰ ਰਾਸ਼ਟਰੀ ਝੰਡੇ!
ਸ਼ੁਰੂ 'ਚ ਫਿਲਮ 'ਪੰਜਾਬ 95' ਦਾ ਨਾਂ ਘੱਲੂਘਾਰਾ ਸੀ, ਉਦੋਂ ਤੋਂ ਇਹ ਫਿਲਮ ਲਾਈਮਲਾਈਟ 'ਚ ਆ ਗਈ ਸੀ। ਦੱਸ ਦਈਏ ਕਿ ਸੈਂਸਰ ਬੋਰਡ ਨੂੰ ਫਿਲਮ ਦੇ ਸਬੰਧ 'ਚ ਸਰਟੀਫਿਕੇਟ ਦੇਣ 'ਚ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੱਗਾ ਸੀ ਅਤੇ ਏ ਸਰਟੀਫਿਕੇਟ ਦੇ ਨਾਲ 21 ਕੱਟ ਲਗਾਏ ਗਏ ਸਨ। ਇਸ ਤੋਂ ਬਾਅਦ ਨਿਰਮਾਤਾਵਾਂ ਨੇ CBFC ਖਿਲਾਫ਼ ਬੰਬੇ ਹਾਈ ਕੋਰਟ ਦਾ ਰੁਖ ਕੀਤਾ।
ਕੌਣ ਸੀ ਜਸਵੰਤ ਸਿੰਘ ਖਾਲੜਾ ?
ਜਸਵੰਤ ਸਿੰਘ ਖਾਲੜਾ ਇੱਕ ਮਨੁੱਖੀ ਅਧਿਕਾਰ ਕਾਰਕੁਨ ਸੀ ਜਿਸ ਨੇ ਪੁਲਿਸ ਦੁਆਰਾ ਹਜ਼ਾਰਾਂ ਅਣਪਛਾਤੇ ਲੋਕਾਂ ਦੇ ਅਗਵਾ, ਕਤਲ ਅਤੇ ਸਸਕਾਰ ਦੇ ਸਬੂਤ ਲੱਭਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਖਾਲੜਾ ਵੱਲੋਂ 1980 ਦੇ ਦਹਾਕੇ ਦੇ ਅੱਧ ਤੋਂ 1990 ਦੇ ਦਹਾਕੇ ਦੇ ਮੱਧ ਤੱਕ ਬਗਾਵਤ ਦੌਰਾਨ ਪੰਜਾਬ ਵਿੱਚ 25,000 ਗੈਰ-ਕਾਨੂੰਨੀ ਸਸਕਾਰ ਦੀ ਜਾਂਚ ਨੇ ਦੁਨੀਆ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: UK News: ਯੂਕੇ ਨੇ 'ਖਾਲਿਸਤਾਨ ਪੱਖੀ ਕੱਟੜਪੰਥ' ਨਾਲ ਨਜਿੱਠਣ ਲਈ ਨਵੀਂ ਫੰਡਿੰਗ ਦਾ ਕੀਤਾ ਐਲਾਨ