Parineeti Chopra and Raghav Chadha: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਵਿੰਬਲਡਨ ਦਾ ਫਾਈਨਲ ਦੇਖਣ ਪੁੱਜੇ; ਟੈਨਿਸ ਪ੍ਰੇਮੀ ਜੋੜੇ ਦੇ ਹੋਏ ਦੀਵਾਨੇ

ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਤੇ ਉਸਦੇ ਪਤੀ ਰਾਘਵ ਚੱਢਾ ਨੇ ਸਟਾਰ ਖਿਡਾਰੀ ਨੋਵਾਕ ਜੋਕੋਵਿਚ ਅਤੇ ਕਾਰਲੋਸ ਅਲਕਾਰਜ਼ ਵਿਚਕਾਰ ਖੇਡੇ ਗਏ ਪੁਰਸ਼ ਸਿੰਗਲਜ਼ ਫਾਈਨਲ ਵਿੰਬਲਡਨ 2024 ਵਿੱਚ ਸ਼ਮੂਲੀਅਤ ਕੀਤੀ।

Jul 15, 2024, 19:02 PM IST
1/6

Parineeti and Raghav

ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਅਤੇ ਪਤੀ ਰਾਘਵ ਚੱਢਾ ( Wimbledon 2024) ਵਿੱਚ ਹਿੱਸਾ ਲੈਣ ਵਾਲੀਆਂ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਵਿੱਚੋਂ ਸਨ। ਇਸ ਜੋੜੇ ਨੇ ਐਤਵਾਰ 14 ਜੁਲਾਈ ਨੂੰ ਨੋਵਾਕ ਜੋਕੋਵਿਚ ਅਤੇ ਕਾਰਲੋਸ ਅਲਕਾਰਜ਼ ਵਿਚਕਾਰ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਦੇਖਿਆ।

ਅਦਾਕਾਰਾ ਪਰਿਣੀਤੀ ਚੋਪੜਾ ਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਮੈਚ ਦੌਰਾਨ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ

2/6

Dressing Sense

ਦੋਵਾਂ ਦੀਆਂ ਤਸਵੀਰਂ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਰਾਘਵ ਚੱਢਾ ਨੇ ਭੂਰੇ ਰੰਗ ਦਾ ਬਲੇਜ਼ਰ ਪਾਇਆ ਸੀ। ਇਸ ਦੇ ਨਾਲ ਉਸ ਨੇ ਚਿੱਟੇ ਰੰਗ ਦੀ ਕਮੀਜ਼ ਤੇ ਚਿੱਟੀ ਪੈਂਟ ਪਾਈ ਸੀ। ਇਸ ਦੌਰਾਨ ਪਰਿਣੀਤੀ ਚੋਪੜਾ ਸਫੇਦ ਰੰਗ ਦੇ ਫਾਰਮਲ ਆਊਟਫਿਟ 'ਚ ਨਜ਼ਰ ਆਈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

 

3/6

Holding Hands

ਇੱਕ ਤਸਵੀਰ 'ਚ ਸਿਰਫ ਪਰਿਣੀਤੀ ਅਤੇ ਰਾਘਵ ਦੇ ਹੱਥ ਹੀ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਦੋਹਾਂ ਨੇ ਰੋਮਾਂਟਿਕ ਅੰਦਾਜ਼ 'ਚ ਫੜਿਆ ਹੋਇਆ ਹੈ। ਪ੍ਰਸ਼ੰਸਕਾਂ ਵੱਲੋਂ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

4/6

Viral Photos

Wimbledon 2024 ਤੋਂ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀਆਂ ਕਈ ਹੋਰ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦੋਵਾਂ ਨੇ ਕਾਲੇ ਚਸ਼ਮੇ ਪਹਿਨੇ ਹਨ। ਦੋਵੇਂ ਸਟੋਬਰੀ ਦਾ ਅਨੰਦ ਮਾਣ ਰਹੇ ਹਨ।

5/6

London India Forum 2024

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਮਾਰਚ ਵਿੱਚ ਪਰਿਣੀਤੀ ਅਤੇ ਰਾਘਵ ਦੋਵਾਂ ਨੇ ਲੰਡਨ ਸਕੂਲ ਆਫ ਇਕਨਾਮਿਕਸ ਵਿੱਚ ਆਯੋਜਿਤ ਲੰਡਨ ਇੰਡੀਆ ਫੋਰਮ 2024 ਵਿੱਚ ਹਿੱਸਾ ਲਿਆ ਸੀ। ਇਸ ਸਟਾਰ ਜੋੜੇ ਨੇ ਇਵੈਂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ।

6/6

Parineeti Chopra Work Front

ਇਸ ਦੌਰਾਨ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਰਿਣੀਤੀ ਚੋਪੜਾ ਆਖਰੀ ਵਾਰ ਇਮਤਿਆਜ਼ ਅਲੀ ਦੀ ਫਿਲਮ 'ਅਮਰ ਸਿੰਘ ਚਮਕੀਲਾ' 'ਚ ਨਜ਼ਰ ਆਈ ਸੀ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਵਿੱਚ ਸਨ। ਫਿਲਮ ਦੀ ਕਾਫੀ ਤਾਰੀਫ ਹੋਈ ਸੀ।

ZEENEWS TRENDING STORIES

By continuing to use the site, you agree to the use of cookies. You can find out more by Tapping this link