Sargun Mehta Birthday News: ਸਰਗੁਣ ਮਹਿਤਾ ਦੇ ਜਨਮਦਿਨ ਮੌਕੇ ਵੇਖੋ ਅਦਾਕਾਰਾਂ ਦੀਆਂ ਖੂਬਸੂਰਤ ਤਸਵੀਰਾਂ

Happy Birthday Sargun Mehta: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਸਰਗੁਣ ਮਹਿਤਾ(Sargun Mehta) ਜੋ ਹਮੇਸ਼ਾ ਤੋਂ ਹੀ ਸੁਰਖੀਆਂ ਵਿੱਚ ਰਹਿੰਦੀ ਆ ਰਹੀ ਹੈ। ਅੱਜ ਸਰਗੁਣ ਮਹਿਤਾ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ।

रिया बावा Sep 06, 2023, 14:38 PM IST
1/8

Happy Birthday Sargun Mehta

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਸਰਗੁਣ ਮਹਿਤਾ(Sargun Mehta)  ਜੋ ਹਮੇਸ਼ਾ ਤੋਂ ਹੀ ਸੁਰਖੀਆਂ ਵਿੱਚ ਰਹਿੰਦੀ ਆ ਰਹੀ ਹੈ।  ਅੱਜ ਸਰਗੁਣ ਮਹਿਤਾ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। 

2/8

Happy Birthday Sargun Mehta

ਮਸ਼ਹੂਰ ਅਦਾਕਾਰ ਸਰਗੁਣ ਮਹਿਤਾ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ 'ਚ ਹੋਇਆ ਸੀ। ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਰੱਖਣ ਵਾਲੀ ਸਰਗੁਣ ਨੇ ਬੀ ਕੌਮ ਦੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਐਮਬੀਏ ਦੀ ਪੜ੍ਹਾਈ ਵੀ ਕੀਤੀ। 

3/8

Happy Birthday Sargun Mehta

Happy Birthday Sargun Mehta: ਟੀਵੀ ਇੰਡਸਟਰੀ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸਰਗੁਣ ਮਹਿਤਾ ਅੱਜ ਹਿੰਦੀ ਇੰਡਸਟਰੀ ਦੇ ਨਾਲ-ਨਾਲ ਪੰਜਾਬੀ ਫ਼ਿਲਮ ਜਗਤ ਵਿੱਚ ਵੀ ਜਾਣਿਆ-ਪਛਾਣਿਆ ਨਾਮ ਬਣ ਚੁੱਕੀ ਹੈ।

4/8

Happy Birthday Sargun Mehta

ਟੀਵੀ ਇੰਡਸਟਰੀ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸਰਗੁਣ ਮਹਿਤਾ ਅੱਜ ਹਿੰਦੀ ਇੰਡਸਟਰੀ ਦੇ ਨਾਲ-ਨਾਲ ਪੰਜਾਬੀ ਫ਼ਿਲਮ ਜਗਤ ਵਿੱਚ ਵੀ ਜਾਣਿਆ-ਪਛਾਣਿਆ ਨਾਮ ਬਣ ਚੁੱਕੀ ਹੈ।

5/8

Happy Birthday Sargun Mehta

ਸਰਗੁਣ ਮਹਿਤਾ ਨੇ ਸਾਲ 2009 'ਚ ਟੀਵੀ ਸ਼ੋਅ '12/24 ਕਰੋਲ ਬਾਗ' ਨਾਲ ਟੈਲੀਵਿਜ਼ਨ ਦੀ ਦੁਨੀਆ 'ਚ ਕਦਮ ਰੱਖਿਆ ਸੀ। ਉਸ ਦੇ ਸਹਾਇਕ ਕਿਰਦਾਰ ਦੀ ਕਾਫੀ ਤਾਰੀਫ ਹੋਈ। ਸਾਲ 2012 'ਚ ਉਸ ਨੇ ਟੀਵੀ ਸ਼ੋਅ 'ਫੁਲਵਾ' 'ਚ ਅਹਿਮ ਭੂਮਿਕਾ ਨਿਭਾਈ ਸੀ। 

6/8

ਪੰਜਾਬੀ ਇੰਡਸਟਰੀ ਦੀ ਟੌਪ ਦੀ ਅਭਿਨੇਤਰੀ

ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਦੀ ਅਭਿਨੇਤਰੀ ਹੈ। ਉਸ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ  ਹਾਲ ਹੀ 'ਚ ਸਰਗੁਣ ਗੁਰਨਾਮ ਭੁੱਲਰ ਨਾਲ ਫਿਲਮ 'ਨਿਗ੍ਹਾ ਮਾਰਦਾ ਆਈ ਵੇ' 'ਚ ਨਜ਼ਰ ਆਈ ਸੀ।

7/8

7 ​​ਵਾਰ ਸਰਵੋਤਮ ਅਭਿਨੇਤਰੀ ਦੀ ਸ਼੍ਰੇਣੀ ਵਿੱਚ ਪੁਰਸਕਾਰ ਜਿੱਤੇ

ਸਰਗੁਣ ਮਹਿਤਾ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੇ ਚਾਰ ਸਾਲਾਂ ਦੇ ਕਰੀਅਰ ਵਿੱਚ 7 ​​ਵਾਰ ਸਰਵੋਤਮ ਅਭਿਨੇਤਰੀ ਦੀ ਸ਼੍ਰੇਣੀ ਵਿੱਚ ਪੁਰਸਕਾਰ ਜਿੱਤੇ। ਸਾਲ 2019 'ਚ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ 'ਕਾਲਾ ਸ਼ਾਹ ਕਾਲਾ' ਵੀ ਸੁਪਰਹਿੱਟ ਰਹੀ ਸੀ। ਇਹ ਫ਼ਿਲਮ ਉਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਸੀ।

8/8

Sargun Mehta Birthday Photos

ਸਰਗੁਣ ਮਹਿਤਾ ਅਤੇ ਉਨ੍ਹਾਂ ਦੇ ਪਤੀ ਰਵੀ ਦੂਬੇ ਦੀ ਲਵ ਸਟੋਰੀ ਨੂੰ ਲੈ ਕੇ ਕਾਫੀ ਚਰਚਾ ਹੋਈ ਹੈ। ਦੋਵੇਂ ਪਹਿਲੀ ਵਾਰ ਸਾਲ 2009 ਵਿੱਚ ਇੱਕ ਟੀਵੀ ਸ਼ੋਅ ਦੌਰਾਨ ਮਿਲੇ ਸਨ। ਉਸ ਸਮੇਂ ਕੌਣ ਜਾਣਦਾ ਸੀ ਕਿ ਇਹ ਰੀਲ ਲਾਈਫ ਜੋੜਾ ਅਸਲ ਜ਼ਿੰਦਗੀ ਵਿੱਚ ਬਦਲ ਜਾਵੇਗਾ। ਇਕ ਇੰਟਰਵਿਊ 'ਚ ਸਰਗੁਣ ਨੇ ਦੱਸਿਆ ਸੀ ਕਿ ਪਹਿਲੀ ਹੀ ਮੁਲਾਕਾਤ 'ਚ ਸਰਗੁਣ ਨੂੰ ਰਵੀ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਆਪਣਾ ਦਿਲ ਉਨ੍ਹਾਂ ਨੂੰ ਦੇ ਦਿੱਤਾ।

ZEENEWS TRENDING STORIES

By continuing to use the site, you agree to the use of cookies. You can find out more by Tapping this link