Poonam Pandey Marriage News: ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ ਵਿੱਚ ਰਹਿਣ ਵਾਲੀ ਪੂਨਮ ਪਾਂਡੇ ਦੀ ਨਵੀਂ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਕੁਝ ਲੋਕਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਦਾ ਵਿਆਹ ਹੋਣ ਜਾ ਰਿਹਾ ਹੈ। 


COMMERCIAL BREAK
SCROLL TO CONTINUE READING

ਪੂਨਮ ਪਾਂਡੇ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਵਿੱਚ ਉਹ ਦੁਲਹਨ ਵਾਂਗ ਸਜੀ ਹੋਈ ਹੈ ਅਤੇ ਉਨ੍ਹਾਂ ਦੀ ਇਹ ਤਸਵੀਰ ਦੇਖ ਕੇ ਲੋਕ ਹੈਰਾਨ ਹਨ ਕਿ ਪੂਨਮ ਨੂੰ ਇਹ ਹੋਇਆ ਕੀ? ਦਰਅਸਲ ਪੂਨਮ ਪਾਂਡੇ ਬੋਲਡ ਤਸਵੀਰਾਂ ਤੇ ਵੀਡੀਓਜ਼ ਲਈ ਜਾਣੀ ਜਾਂਦੀ ਹੈ ਅਤੇ ਅਜਿਹੇ 'ਚ ਇਹ ਨਵੀਂ ਤਸਵੀਰ ਦੇਖ ਕੇ ਸਭ ਹੈਰਾਨ ਹਨ।  


ਦੱਸ ਦਈਏ ਕਿ ਇਸ ਤਸਵੀਰ ਤੋਂ ਬਾਅਦ Poonam Pandey ਦੀ marriage ਦੀ ਜਿਹੜੀ news ਫੈਲ ਰਹੀ ਹੈ ਉਹ ਫ਼ਿਲਹਾਲ ਫੇਕ ਲੱਗ ਰਹੀ ਹੈ ਕਿਉਂਕਿ ਇਸ ਤਸਵੀਰ ਨੂੰ ਪੋਸਟ ਕਰਨ ਤੋਂ ਬਾਅਦ ਪੂਨਮ ਪਾਂਡੇ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਵੀ ਪਾਈ ਜਿਸ ਵਿੱਚ ਉਹ ਆਪਣੇ ਪਾਲਤੂ ਕੁੱਤੇ ਨਾਲ ਸਮਾਂ ਬਿਤਾਉਂਦੀ ਹੋਈ ਨਜ਼ਰ ਆ ਰਹੀ ਹੈ।  


ਇਸ ਤਸਵੀਰ ਨੂੰ ਸਾਂਝਾ ਕਰਦਿਆਂ ਪੂਨਮ ਪਾਂਡੇ ਨੇ ਲਿਖਿਆ, "ਮੇਰਾ ਦਿਲ ਯੇ ਪੁਕਾਰੇ ਆਜਾ" ਇਹ ਤਸਵੀਰ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਲੋਕਾਂ ਨੇ ਥੋੜੇ ਹੀ ਸਮੇਂ ਵਿੱਚ ਇਸ ਪੋਸਟ 'ਤੇ ਕਮੈਂਟਾਂ ਦੀ ਝੜੀ ਲਗਾ ਦਿੱਤੀ।  


ਕੁਝ ਮਹੀਨਿਆਂ ਪਹਿਲਾਂ ਪੂਨਮ ਪਾਂਡੇ ਜਦੋਂ ਪਾਇਲ ਰੋਹਾਤਗੀ ਦੇ ਵਿਆਹ ਦੇ ਰਿਸੈਪਸ਼ਨ 'ਤੇ ਪੁੱਜੀ ਸੀ ਤਾਂ ਉਨ੍ਹਾਂ ਨੇ ਸਾੜੀ ਹੀ ਪਾਈ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ 4-5 ਸਾਲ ਬਾਅਦ ਸਾੜੀ ਪਾਈ ਹੈ ਅਤੇ ਇਹ ਵੀ ਕਿਹਾ ਸੀ ਕਿ ਹੁਣ ਉਹ ਸਾੜੀ 'ਚ ਹੀ ਦਿਖਣਗੇ।  


ਹੋਰ ਪੜ੍ਹੋ: Urfi Javed video: ਉਰਫ਼ੀ ਜਾਵੇਦ ਫਿਰ ਤੋਂ ਹੋਈ ਟਾਪਲੈੱਸ, ਬਿਨਾਂ ਕੱਪੜਿਆਂ ਤੋਂ ਕੈਮਰੇ ਦੇ ਸਾਹਮਣੇ ਦਿੱਤੇ ਪੋਜ਼


ਪੂਨਮ ਪਾਂਡੇ ਕੁਝ ਮਹੀਨਿਆਂ ਪਹਿਲਾਂ ਇੱਕ ਰਿਐਲਿਟੀ ਸ਼ੋਅ 'ਲਾਕ ਅੱਪ' ਵਿੱਚ ਦਿਖਾਈ ਦਿੱਤੇ ਸਨ।  ਇਹ ਸ਼ੋਅ ਕੰਗਨਾ ਰਣੌਤ ਵੱਲੋਂ ਹੋਸਟ ਕੀਤਾ ਗਿਆ ਸੀ। 


ਇਸ ਸ਼ੋਅ ਦੇ ਦੌਰਾਨ ਪੂਨਮ ਪਾਂਡੇ ਨੇ ਸੁਰਖੀਆਂ ਬਟੋਰੀਆਂ ਸੀ ਤੇ ਇੱਕ ਵਾਰ ਵਿਵਾਦਾਂ ਵਿੱਚ ਵੀ ਘਿਰੀ ਸੀ। ਸ਼ੋਅ ਦੌਰਾਨ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਅਪੀਲ ਕੀਤੀ ਸੀ ਕਿ ਜੇਕਰ ਉਹ ਉਸਨੂੰ ਸ਼ੋਅ 'ਚ ਸੇਫ਼ ਕਰ ਲੈਂਦੇ ਹਨ ਤਾਂ ਉਹ ਟੌਪਲੈੱਸ ਹੋ ਕੇ ਦਿਖਾਏਗੀ। ਬਾਅਦ 'ਚ ਜਦੋਂ ਪੂਨਮ ਪਾਂਡੇ ਸੇਫ ਹੋਈ ਤਾਂ ਉਸਨੇ ਕੈਮਰੇ ਅੱਗੇ ਆਪਣੀ T-shirt ਉਤਾਰ ਦਿੱਤੀ ਸੀ।


ਹੋਰ ਪੜ੍ਹੋ: ਕੋਲੰਬੀਆ ਦੇ ਰਿਹਾਇਸ਼ੀ ਇਲਾਕੇ 'ਚ ਜਹਾਜ਼ ਕਰੈਸ਼, ਅੱਠ ਲੋਕਾਂ ਦੀ ਹੋਈ ਮੌਤ